ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਿਛੁ ਦਾਰੂ ਕਰਿ । ਕਿਆ ਜਾਪੇ ਕੁਖੇ ਦੇ ਓਲੈ ਲਖੁ ਹੈ।ਤੇਰਾ ਪੁਤ ਚੰਗਾ ਹੋਵੇਗਾ। ਤਾਂ ਪੰਜੀਹੇ ਕਿਤਨੇ ਹੀ ਹੋਵਨਗੇ । ਤਬ ਕਾਲੁ ਉਠ ਖੜਾ ਹੋਆ, ਜਾਇ ਕਰੁ ਵੇਦੁ ਸਦਿ ਘਿਨਿ ਆਇਆ, ਤਬਿ ਵੈਦੁ ਆਇ ਖੜਾ ਹੋਇਆ, ਤਬਿ ਗੁਰੂ ਨਾਨਕ ਦੀ ਬਾਹ ਪਕੜਿ ਲਗਾ ਨਾਟਕਾ ਦੇਖਣ, ਤਬ ਗੁਰੂ ਨਾਨਕ ਬਾਹੁ ਖਿਚਿ fਧੀ, ਪਗ ਛਿਕਿ ਕਰਿ ਉਠਿ ਬੈਠਾ ਆਖਣਿ ਗਾ, ਰੇ ਵੈਦ ! ਤੂੰ ਕਿਆ ਕਰਦਾ ਹੈ ? ਤਬਿ ਵੈਦ ਕਹਿਆ, “ਜੋ ਕਿਛੁ ਤੇਰੇ ਆਤਮੈ ਰੋਗੁ ਹੋਵੈ, ਸੋ ਵੇਖਦਾ ਹਾਂ । ਤਬ ' ਬਾਬਾ ਹਸਿਆ, ਸਲੋਕੁ ਦਿਤੋਸੁ :

  • ਵੇਦੁ ਬੁਲਾਇਆ ਵੈਦਗੀ ਪਕੜਿ ਚੰਢੋਲੇ ਬਾਂਹ॥ ਭੋਲਾ ਵੈਦੁ ਨ ਜਾਣਈ ਕਰਕ ਕਲੇਜੇ ਮਾਹਿ ॥੧॥ ਜਾਹਿ ਵੈਦਾ ਘਰਿ ਆਪਣੈ ਮੇਰੀ ਆਹਿ ਨਾ ਲੇਹਿ ॥ ਹਮਿ ਰਤੇ ਸਹਿ ਆਪਣੇ ਤੂ ਕਿ ਸੁ ਦਾਰੂ ਦੇਹਿ ॥ +ਵੈਦਾ ਵੈਦੁ ਸੁ ਵੈਦੁ ਤੂ ਪਹਿਲਾ ਰੋਗੁ ਪਛਾਣੁ ॥ ਐਸਾ ਦਾਰੂ ਲੋੜਿ ਲਹੁ

ਜਿਤੁ ਵੰਦੇ ਰੋਗਾ ਘਾਣਿ ॥ ਦੇਖ ਲਾਗੇ ਦਾਰੁ ਘਣਾ ਵੈਦੁ ਖੜੋਆ ਆਇ ॥ਕਾਇਆ ਰੋਵੈ ਹੰਸ ਪਕਾ ਵੈਦਿ ਨ ਦਾਰੁ ਲਾਇ ॥ ਜਾਹਿ ਵੈਦਾ ਘਰਿ ਆਪਣੈ ਜਾਣੇ ਕੋਇ ਮਕੋਇ ॥ ਜਿਨਿ ਕਰਤੇ ਦੁਖੁ ਲਾਇਆ ਨਾਨਕ ਲਾਹੈ ਸੋਇ ॥੧॥ ਤਬ ਗੁਰੂ ਬਾਬੇ ਫਿਰਿ ਵੈਦ ਕੇ ਅਰਥਾਇ ਏਕੁ ਸਬਦੁ ਕੀਤਾ | ਰਾਗ ਮਲਾਰ ਵਿਚਿ ਸਬਦੁ ਮ: ੧:wਅ । ' ਮਲਾਰ ਮਹਲਾ ੧ ॥ ਦੁਖ ਵਿਛੋੜਾ ਇਕੁ ਦੁਖੁ ਭੂਖ ॥ ਇਕੁ ਦੁਖੁ ਸਕਤਵਾਰ ਜਮਦੂਤ ॥ ਇਕ ਦੁਖ ਰੋਗ ਲਗੈ ਤਨਿ ਧਾਇ ॥ ਵੇਦ ਨ ਭੋਲੇ ਦਾਰੁ ਲਾਇ ॥੧॥ ਵੈਦ ਨ ਭਲੇ ਦਾਰੁ ਲਾਇ ॥ ਦਰਦੁ ਹੋਵੈ ਦੁਖੁ ਰਹੈ ਸਰੀਰ ॥ ਐਸਾ ਦਾਰੂ ਲਗੈ ਨ ,' ਬੀਰ ॥੧॥ ਰਹਾਉ ॥ ਖਸਮੁ ਵਿਸਾਰਿ ਕੀਏ ਰਸ ਭੋਗ ॥ ਤਾਂ ਤਨਿ ਉਠਿ ਖਲੋਏ ਰੋਗ ॥ ਮਨ ਅੰਧੇ ਕਉ ਮਿਲੈ ਸਜਾਇ ॥ ਵੇਦ ਨ ਭੋਲੇ ਦਾਰੁ ਲਾਇ ॥੨॥ਚੰਦਨ ਕਾ ਫਲੁ ਚੰਦਨ ਵਾਸੁ ॥ ਮਾਣਸ ਕਾ ਫਲੁ ਘਟ ਮਹਿ ਸਾਸੁ ॥ ਸਾਸਿ ਗਇਐ ਕਾਇਆ ਢਲਿ ਪਾਇ ॥ ਤਾਕੋ ਪਾਵੈ ਕੋਇ ਨ ਖਾਇ॥੩॥ *ਇਹ ਸਲੋਕ ਮਲਾਰ ਕੀ ਵਾਰ ਵਿਚ ਮ: ੧ ਦਾ ਹੈ । ਇਹ ਗੁਰਬਾਣੀ ਨਹੀਂ ਹੈ, ਪਾਠ ਸ੍ਰੀ ਗੁਰੁ ਗ੍ਰੰਥ ਜੀ ਵਿਚ ਨਹੀਂ ਹੈ । +ਏਹ ਸਲੋਕ ਮਹਲੇ ਦੂਸਰੇ ਦਾ ਹੈ । ਕਿਸੇ ਉਤਾਰੇ ਵਾਲੇ ਨੇ ਭੁਲ ਨਾਲ ਮਹਲੁ ਇਕ ਵਿਚ ਏਥੇ ਪਾਇਆ ਹੈ । Aਇਹ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹੈ । Digitized by Panjab Digital Library / www.panjabdigilib.org