________________
` - 1ਝ ਦ. 6202` ਦੋ 23 . ( ੧੪ ) ਕੰਚਨ ਕਾਇਆ ਨਿਰਮਲ ਹੰਸੁ ! ਜਿਸੁ ਮਹਿ ਨਾਮੁ ਨਿਰੰਜਨ ਅੰਸੁ॥ ਦੂਖ ਰੋਗ ਸਭਿ ਗਇਆ ਗਵਾਇ॥ਨਾਨਕ ਛੂਟਸਿ ਸਾਚੈ ਨਾਇ ॥੪॥੨॥੭ll. · *ਮਲਾਰ ਮਹਲਾ ੧ ॥ । ਦੁਖ ਮਹੁਰਾ ਮਾਰਣ ਹਰਿ ਨਾਮੁ ॥ ਸਿਲਾ ਸੰਤੋਖ ਪੀਸਣੁ ਹਥਿ ਦਾਨੁ ll ਨਿਤ ਨਿਤ ਲੇਹੁ ਨ ਛੀਜੈ ਦੇਹਿ ॥ ਅੰਤਕਾਲ ਜਮੁ ਮਾਰੇ ਠੇਹ ॥੧॥ ਐਸਾ ਦਾਰੂ ਖਾਹਿ ਗਵਾਰ ॥ ਜਿਤ ਖਧੈ ਤੇਰੇ ਜਾਹਿ ਵਿਕਾਰ ॥੧॥ ਰਹਾਉ ॥ ਰਾਜੁ ਮਾਲੁ ਜੋਬਨੁ ਸਭੁ ਛੀਵ ॥ ਰਥਿ ਫਿਰੰਦੈ ਦੀਸਹਿ ਥਾਵ ॥ ਦੇਹ ਨ ਨਾਉ ਨ ਹੋਵੈ ਜਾਤਿ ॥ ਓਥੇ ਦਿਹੁ ਐਥੇ ਸਭ ਰਾਤਿ ॥੨॥ ਸਾਦ ਕਰ ਸਮਧਾਂ ਤ੍ਰਿਸ਼ਨਾ ਘਿਉ ਤੇਲੁ ॥ ਕਾਮੁ ਕ੍ਰੋਧੁ ਅਗਨੀ ਸਿਉ ਮੇਲੁ ॥ ਹੋਮ ਜਗ ' ਅਰੁ ਪਾਠ ਪੁਰਾਣ ॥ ਜੋ ਤਿਸੁ ਭਾਵੈ ਸੋ ਪਰਵਾਣ ॥੩॥ ਤਪ ਗਦ ਤੇਰਾ ਨਾਮੁ ਨੀਸਾਨੁ ॥ ਜਿਨਕਉ ਲਿਖਿਆ ਏਹੁ ਨਿਧਾਨੁ ॥ ਸੇ ਧਨਵੰਤ ਦਿਸਹਿ ਘਰਿ ਜਾਇ ॥ ਨਾਨਕ ਜਨਨੀ ਧੰਨੀ ਮਾਇ ॥੪॥੩॥੮॥ ਤਬਿ ਵੈਦੁ ਡਰਿ ਹਟ ਖੜਾ ਹੋਆ, ਆਖਿਓਸੁ : ਭਾਈ ਵੇ ! ਤੁਸੀਂ ਚਿੰਤਾ ਕਿਛੁ ਨਾ ਕਰੋ, ਏਹੁ ਪਰਿਦੁਖੁ ਭੰਜਨਹਾਰੁ ਹੈ । ਤਬਿ ਬਾਬੇ ਸਬਦੁ ਉਠਾਇਆ । ਰਾਗੁ ਗਉੜੀ ਵਿਚ ਮਃ ੧: ਕਤਕ ਮਾਈ ਬਾਪੁ ਕਤ ਕੇਰਾਕਿਦੁਥਾਵਹੁ ਹਮ ਆਏ॥ ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ॥੧॥ ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇ ॥ ਕਹੇ ਨ ਜਾਨੀ ਅਉਗਣ ਮੇਰੇ ॥੧॥ ਰਹਾਉ ॥ ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸੁ ਉਪਾਏ॥ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ॥੨॥ ਹਟਪਟਣ ਬਿਜ ਮੰਦਰ ਭੰਨੈ ਕਰਿ ਚੋਰੀ ਘਰਿ ਆਵੈ॥ਅਗਹੁ ਦੇਖੈ ਪਿਛਹੁ ਦੇਖੈ ਤੁਝਤੇ ਕਹਾ ਛਪਾਵੇ ॥੩॥ ਤਟ ਤੀਰਥ ਹਮ ਨਵਖੰਡ ਦੇਖੇ ਹਟ ਪਟਣ ਬਾਜਾਰਾjਲੈਕੇ ਤਕੜੀ ਤੋਲਣਿ ਲਾਗਾ ਘਟ ਹੀ ਮਹਿ ਵਣਜਾਰਾ॥ ੪॥ ; ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ ॥ ਦਇਆ ਕਰਹੁ ਕਿਛ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ ॥੫॥ ਜੀਅੜਾ ਅਗਨ ਬਰਾਬਰਿ ਤਪੈ ਭੀਤਰਿ ਵਗੈ ਕਾਤੀ ॥ ਪ੍ਰਣਵਤਿ ਨਾਨਕ ਹੁਕਮੁ ਪਛਾਣੇ ਸੁਖੁ ਹੋਵੈ ਦਿਨੁ ਰਾਤੀ ॥੬॥੫॥੧੭॥ .: ੮. ਸੁਲਤਾਨ ਪੁਰ ਨੂੰ ਤਿਆਰੀ. ਤਬ ਆਗਿਆ ਪਰਮੇਸਰ ਨ ਹੋਈ, ਜੋ ਗੁਰੂ ਨਾਨਕ ਬਾਹਰ ਆਇਆ, ਤਾਂ ਬਾਬੇ ਨਾਨਕ ਦਾ ਬਹਣੋਯਾ ਜੈਰਾਮ ਥਾ, ਸੋ ਨਬਾਬ ਦਉਲਤ ਖਾਨ ਦਾ ਮੋਦੀ ' ਸਾ, ਜੈਮ ਸਣਿਆਂ, ਜੋ ਨਾਨਕ ਹੈਰਾਨ ਰਹਿੰਦਾ ਹੈ, ਕੰਮ ਕਾਜ ਕਿਛੁ ਨਹੀਂ
- ਇਹ ਸਬਦ ਹਾਂ: ਬਾ: ਨੁ: ਵਿਚ ਹੈ ਪਰ ਵਲੈਤ ਵਾਲੇ ਵਿਚ ਨਹੀਂ ਹੈ ।
Digitized by Panjab Digital Library / www.panjabdigilib.org