ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/31

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੫ ) ਕਰਦਾ, ਤਬਿ ਓਨਿ ਕਿਤਾਬਤ ਲਿਖੀ, ਜੋ ਨਾਨਕ ਤੂੰ ਅਸਾਂ ਜੋਗੁ ਮਿਲ । ਤਬਿ ਇਹ ਕਿਤਾਬ ਗੁਰੂ ਨਾਨਕ ਪੜੀ ਤਾਂ ਆਖਿਰ ਮੁ, ' ਹੋਵੇ ਤਾ ਜੈਰਾਮ ਜੋਗ ਮਿਲਹਾਂ॥ ਤਬਿ ਘਰਿ ਦਿਆਂ ਆਦਮੀਆਂ, ਆਖਿਆ, “ਜੋ ਇਹੁ ਜਾਵੇ ਤਾਂ ਭਲਾ ਹੋਵੇ, ਮਤ ਇਸਦਾ ਮਨੁ ਉਹੁ ਟਿਕੇ । ਤਬਿ ਗੁਰੁ ਨਾਨਕ ਸੁ : ਤਾਨ ਪੁਰ ਕਉ ਲਗਾ ਪਹੁੰਚਣ । ਤਬ ਬਾਬਾ ਜੀ ਉਠਿ ਚਲਿਆ, ਤਬਿ ਬਾਬੇ ਦੀ ਇਸ ਲਗੀ ਬੈਰਾਗ ਕਰਣੈ । ਆਖਿਓਸੁ, “ਜੀ ਤੂੰ ਅਸਾ ਜੋਗੁ ਅਗੈ ਨਾਹਿ ਸੀ ਮੁਹਿ ਲਾਇਦਾ, ਪਰਦੇਸ਼ ਗਇਆ ਕਿਉਂ ਕਰਿ ਆਵਹਿਗਾ । ਤਬਿ ਬਾਬੇ ਆਖਿਆ, 'ਭੋਲੀਏ ! ਅਸੀ ਇਥੇ ਕਿਆ ਕਰਦੇ ਆਹੇ ? ਅਰੁ ਓਥੇ ਕਿਆ ਕਰਹਗੇ ? ਅਸੀ ਤੁਸਾਡੇ ਕਿਤੇ ਕੰਮਿ ਨਾਹੀਂ। ਤਬਿ ਓਨਿ ਫਿਰਿ ਬੇਨਤੀ ਕੀਤੀਆਸ, ਜੋ ਜੀ ਤੁਸੀ ਘਰਿ ਬੈਠੇ ਹੋਦੇ ਆਹੇ, ਤਾਂ ਮੇਰੇ ਭਾਣੇ ਸਾਰੇ ਜਹਾਨ ਦੀ ਪਤਿਸਾਹੀ ਹੋਂਦੀ ਆਹੀ, ਜੀ ਏਹ ਸੰਸਾਰੁ ਮੇਰੇ ਕਿਤੇ ਕਾਂਮ ਨਾਹੀਂ । ਤਬਿ ਗੁਰੁ ਮਿਹਰਵਾਨੁ ਹੋਆ | ਆਖਿਓਸੁ, ਤੁ ਚਿੰਤਾ ਕਿਛੁ ਨਾ ਕਰੋ |ਦਿਨ ਦਿਨ ਤੇਰੀ ਪਤਿਸਾਹੀ ਹੋਵੇਗੀ।ਤਬਿ ਓਨਿ ਕਹਿਆ, ਜੀ ਮੈ ਪਿਛੈ ਰਹਦੀ ਨਾਹੀ,ਮੈਨੂੰ ਨਾਲੇ ਲੇ ਚਲੁ । ਤਬਿ ਬਾਬੇ ਆਖਿਆ,“ਪਰਮੇਸਰ ਕੀਏ ! ਹੁਣ ਤਾਂ*ਮੈ ਜਾਂਦਾ ਹਾਂ, ਜੇ ਮੇਰੇ ਰੁਜਗਾਰ ਦੀ ਕਾਈ ਬਣਸੀ ਤਾ ਮੈ ਸਦਾਇ ਲੈਸਾਂ। ਤੂੰ ਆਗਿਆ ਮਨਿ ਲੇ । ਤਬਿ ਓਹੁ ਚੁਪ ਕਰਿ ਰਹੀ । ਤਬਿ ਗੁਰੂ ਨਾਨਕ ਭਾਈਆ ਬੰਧਾਂ ਪਾਸੁ ਬਿਦਾ ਕੀਤਾ ਸੁਲਤਾਨਪੁਰ ਕਉ ਚਲਿਆ | ਬੋਲਹੁ ਵਾਹਿਗੁਰੂ ੴ

, t ੯. ਮੋਦੀਖਾਨਾ ਸੰਭਾਲਿਆ..

ਜਾ ਭਾਣਾ ਤਾਂ ਸੁ ਤਾਨਪੁਰ ਕਉ ਗਇਆ। ਤਬ ਜੈਰਾਮ ਨੂੰ ਮਿਲਿਆ, ਜੈਰਾਮ ਬਹੁਤ ਖੁਸ਼ੀ ਹੋਆ | ਆਖਿਓਸੁ, “ਭਾਈ ਵੇ ! ਨਾਨਕ ਚੰਗਾ ਭਲਾ ਹੈ? ਜੈਰਾਮੁ ਦਰਬਾਰਿ ਗਇਆ, ਜਾਇ ਕਰ ਦਉਲਤਖਾਨ ਜੋਰੀ ਅਰਜੁ ਕੀਤੋਸ਼, ਆਖਿਓਸੁ, “ਨਬਾਖੁ ਸਲਾਮਤ ! ਮੇਰਾ ਇਕ ਸਾਲ ਪਿਛੋਂ ਆਇਆ ਹੈ, ਨਬਾਬ ਜੋਗ ਮਿਲਿਆ ਚਾਂਹਦਾ ਹੈ। ਤਬਿ ਦਉਲਤਖਾਨ ਕਹਿਆ,"ਜਾਇ ਘਿ ਨਿ ਆਣੁ॥ ਤਬਿ ਜੈਰਾਮੁ ਆਇ ਕਰਿ ਗੁਰੁ ਨਾਨਕ ਜੋਗ ਘਿਨਿ ਲੇ ਗਇਆ।ਕਿਛੁ ਪੋਸ ਕੇਸੀ ਆਗੈ ਰਖ ਕਰਿ ਮਿਲਿਆ। ਖਾਨੁ ਬਹੁਤ ਖੁਸ਼ੀ ਹੋਇਆ,ਖਾਨ ਕਹਿਆ,ਇਸਕਾਂ ਨਾਉ ਕਿਆ ਹੈ ? ਤਬਿ ਜੈਰਾਮ ਅਰਜ ਕੀਤੀ, ਜੀ ਇਸਕਾ ਨਾਉ ਨਾਨਕ ਹੈ। ਤਬਿ ਖਾਨ ਕਹਿਆ, ਏਹ ਭਲਾ ਦਿਆਨਤਦਾਰੁ ਨਦਰਿ ਆਵਦਾ ਹੈ, ਮੇਰਾ ਕੰਮ ਇਸਕੇ ਹਵਾਲੇ ਕਰਹੁ । ਤਬਿ ਗੁਰੂ ਨਾਨਕ ਖੁਸੀ ਹੋਇ ਕਰ ਮੁਸਕਾਇਆ,

  • ਏ ਹੁਣ ਤਾਂ ਹਾਬਾ: ਨੁਸਖੇ ਦੇ ਅੱਖਰ ਹਨ। ਕੀ -ਦੀ ਥਾਂ | ਪਾਠਾਂਤ-ਹੋਇਆ-ਬੀ ਹੈ। +ਭਾਣਾ ਤਾਂ ਏ ਅਖਰ ਹਾ:ਬਾ: ਨੁਸਖੇ ਦੇ ਹਨ । Aਏਥੇ ਹਾ:ਬਾ: ਨੁਸਖੇ ਵਿਚ ਪਾਠ ਹੈ-ਬਹੁਤ ਖੁਬ ਪੜਿਆ ਹੈ ।

Digitized by Panjab Digital Library | www.panjabdigilib.org