ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੨੬)

ਸੇਖ ਸੰਜਨਿ! ਖੁਦਾਇ ਕੀ ਦਰਗਾਹ ਦੁਹੁ ਗਲੀ ਗੁਨਾਹ ਫਲੁ ਹੋਦੇ ਹਿਨਿ ਤਬਿ ਸਭਿ ਸਜਨ ਅਰਜ਼ ਕੀਤੀ, ਆਖਿਓਸੁ, “ਜੀ ਉਹੀ ਗਲ ਕਰੁ, ਜਿਨੀ ਗਲੀ ਗੁਨਾਹ ਫਦਲ ਹੋਨਿ। ਤਬਿ ਗੁਰੂ ਨਾਨਕੁ ਮਿਹਰਵਾਨੁ ਹੋਇਆ, ਆਖਿਓਸ, ਸਚੁ ਕਹੁ ਜੋ ਤੈ ਖੁਨ ਕੀਤੇ ਹੈਨਿ?* ਤਬਿ ਲੇਖੁ ਸਜਨੁ ਲਾਗੀ ਸਚੋ ਸਚੁ ਬੋਲਣ ਕਹਿਓਸੁ, “ਜੀ ਬਹੁਤੁ ਪਾਪੁ ਕੀਤੇ ਹੈ। ਤਬਿ ਗੁਰੂ ਨਾਨਕ ਆਖਿਆ; “ਜੋ ਕਛੁ ਉਨਕੀ ਬਸਤੁ ਰਹੀ ਹੈ ਸੋ ਘੰ ਨਿਆਉ। ਤਬਿ ਸੇਖ ਸਜਨਿ ਹੁਕਮੁ ਮੰਨਿਆ, ਬਸਤੁ ਲੇ ਆਇਆ, ਖੁਦਾਇਕ ਨਾਇ ਲੁਟਾਈ। ਗੁਰੂ ਗੁਰੂ ਲਾਗਾ ਜਪਣਿ॥ ਨਾਉ ਧਰੀਕ ਸਿੱਖ ਹੋਆਪਹਿਲੀ ਧਰਮਸਾਲ ਓਥੇ ਬੱA। ਬੋਲਹੁ ਵਾਹਿਗਰੁ॥

੧੪. ਗੋਸ਼ਟ ਸ਼ੇਖ਼ ਸ਼ਰਫ.

ਤਬਿ ਓਥਹੁ ਰਵੈ, ਪੈਂਡੇ ਪੈਂਡੇ ਵਿਚ ਪਾਣੀਪਥਿ ਆਇ ਨਿਕਲੈ। ਤਬਿ ਪਾਣੀਪਥਿ ਕਾ ਪੀਰੁ ਸੇਖੁ ਸਰਣੁ ਥਾ। ਤਿਸਕਾ ਮੁਰੀਦੁ ਸੇਖੁ ਟਟੀਹਰੁ ਥਾ | ਓਹੁ ਪੀਰੁ ਕੈ ਤਾਈ ਅਸਤਾਵਾ ਪਾਣੀ ਕਾ ਭਰਣਿ ਆਇਆ ਸੀ। ਅਗੈ ਬਾਬਾ ਤੇ ਮਰਦਾਨਾ ਦੋਨੋ ਬੈਠੇ ਥੇ, ਏਨਿ ਆਇ ਸਲਾਮੁ ਪਾਇਆ | ਆਖਿਓਸੁ: 'ਸਲਾਮਾ ਲੇਕ, ਦਰਵੇਸ਼! ਤਬਿ ਗੁਰੂ ਨਾਨਕੁ ਬੋਲਿਆ; ਆਖਿਓਸੁ, “ਅਲੇਖ ਕਉ ਸਲਾਮ ਹੋ, ਪੀਰ ਕੇ ਦਸਤ ਪੇਸ! ਤਬਿ ਸੇਖੁ ਟਟੀਹਰੁ ਹੈਰਾਨ ਹੋਇ ਗਇਆ | ਆਖਿਓਸ, ਅੱਜ ਤੋੜੀ ਸਲਾਮੁ ਕਿਸੇ ਨਾਹੀ ਫੇਰਿਆ। ਪਰੁ ਹੋਵੈ ਤਾਂ ਮੈਂ ਆਪਣੈ ਪੀਰ ਨੂੰ ਖਬਰ ਕਰੀ। ਤਬਿ ਆਇ ਅਰਜੁ ਕੀਤੋ ਸੁ, ਆਖਿਓ ਸੁ, ਪੀਰ ਸਲਾਮਤਿ! ਏਕ ਦਰਵੇਸ ਕਾ ਆਵਾਜੁ ਸੁਣਿ ਕਰਿ ਹੈਰਾਨ ਥੀਆ ਹਾਂ। ਤਾਂ ਪੀਰ ਆਖਿਆ, ਕਹ ਦੇਖ ਕੈਸਾ ਹੈ? ਤਬਿ ਸੇਖ ਟਟੀਹਰ ਆਖਿਆ, 'ਜੀਵੇ ਪੀਰ ਸਲਾਮਤਿ! ਮੈਂ ਆਸਤਾਵ ਭਰਣਿ ਗਇਆ ਆਹਾ,ਓਹ ਬੈਠੇ ਆਹੇ ਆਗੈ,ਮੈਂ ਜਾਇ ਸਲਾਮ ਪਾਇਆ, ਆਖਿਆ-ਸਲਾਮਾ ਲੇਕ ਹੋ ਦਰਵੇਸ!- ਤਬਿ ਓਹ ਬੋਲਿਆਂ ਆਖਿਓ ਸ-ਅਲੇਖ ਕਉ ਸਲਾਮੁ ਹੋ ਪੀਰ ਕੇ ਦਸਤ ਪੇਸ-ਤਬਿ ਪੀਰ ਕਹਿਆ, "ਬਚਾ! ਜਿਸੁ ਅਲੇਖ ਕਉ ਸਲਾਮੁ ਕੀਤਾ ਹੈ, ਤਿਸਕਾ ਦੀਦਾਰੁ ਦੇਖਾ ਹੈ? ਦੇਖਾ, ਕਿਥੇ ਡਿਠੋਸ ਅਲਖ ਪੁਰਖੁ? ਤਬਿ ਸੇਖ ਸਰਫੁ ਟਟੀਹਰ ਮੁਰੀਦ ਕਉ ਨਾਲੇ ਲੋਕਰਿ ਆਇਆ। ਗੁਰੂ ਨਾਨਕ ਪਾਸਿ ਆਇਆ,ਅਵਾਜੁ ਬੋਲਿਆ, ਆਖਿਓਸੁ, ਅਗਰ ਤਰਾ ਸੁਆਲ ਨੇ ਪੁਰਸੰਮ ਅਹਿਲਾ ਜਬਾਬੁ ਬੁਗੋ ਦਰਵੇਸ: ਖਫਨੀ ਫਿਰਾਕਿ।


  • ਹ: ਬਾ: ਨ: ਵਿਚ 'ਜੋ ਤੈਨੇ ਖੂਨ ਕਿਤਨੇ ਕੀਤੇ ਹੈਨ?” ਪਾਠ ਹੈ।

ਵਲੈਤ ਪੁਜੇ ਨਸਖੇ ਦਾ ਪਾਠ ਹੈ:-ਖੁਦਇਕੇ। ਇਹ ਪਦ ਹਾਫਜ਼ਾਦੀ ਨਸਖੇ ਦਾ ਹੈ। Aਪਹਿਲੀ...ਤੋਂ...ਬੰਧੀ ਤਕ ਦਾ ਪਾਠ ਹਾਬਾਨਦਾਹੈ। ਹਾ:ਬਾ: ਨੁਸਖੇ ਦਾ ਪਾਠ ਹੈ-“ਫਿਰਕੇ ਸ਼ੁਮਾ ਚਿ ਮਜ਼ਬ ਅਸਤ