ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੩੭)


ਮਾਰੂ ਮਹਲਾ ੧ ਘਰੁ ੧॥

ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ॥ ਜਿਉ ਜਿਉ ਕਿਰਤੁ ਚਲਾਏ ਤਿਉ ਚਲੀਐ ਤਉ ਗੁਣ ਨਾਹੀ ਅੱਤੁ ਹਰੇ॥੧ਚਿਤ ਚੇਤਸਿ ਕੀ ਨਹੀ ਬਾਵਰਿਆ ॥ ਹਰਿ ਬਿਸਰਤ ਤੇਰੇ ਗੁਣ ਗਲਿਆ ॥੧॥ਰਹਾਉ॥ ਜਾਲੀ ਰੈਨਿ ਜਾਲ ਦਿਨ ਹਆ ਜੇਤੀ ਘੜੀ ਫਾਹੀ ਤਤੀ। ਰਸਿ ਰਸਿ ਚੋਗ ਚੁਗਹਿ ਨਿਤ ਫਾਸਹਿ ਛਟਸਿ ਮੜੇ ਕਵਨ ਗੁਣੀ ॥੨॥ ਕਾਇਆ ਆਰਣੁ ਮਨ ਵਿਚ ਲੋਹਾ ਪੰਚ ਅਗਨਿ ਤਿਤੁ ਲਾਗਿ ਰਹੀ ॥ ਕੋਇਲੇ ਪਾਪ ਪੜੇ ਤਿਸੁ ਉਪਰਿ ਮਨ ਜਲਆ ਸੰਨੀ ਚਿੰਤ ਭਈ ॥੩॥ ਭਇਆ ਮਨੁ ਕੰਚਨੁ ਫਿਰਿ ਹੋਵੈ ਜੇ ਗੁਰੁ ਮਿਲੈ ਤਿਨੇਹਾ ॥ ਏਕੁ ਨਾਮੁ ਅੰਮ੍ਰਿਤ ਓਹੁ ਦੇਵੈ ਤਉ ਨਾਨਕ ਤਿਸ ਦੇਹਾ ॥੪॥੩॥

੨੩. ਠੱਗਾਂ ਦਾ ਨਿਸਤਾਰਾ.

ਤਬ ਓਥਹੀਂ ਚਲ । ਪੈਂਡੇ ਵਿਚ ਠਗ ਮਿਲਿ ਗਏ । ਦੇਖਿ ਕਰਿ ਆਖਿਓਨੇ ਜਿਸਦੇ ਮਹਿ ਵਿਚਿ ਐਸੀ ਜੋਤਿ ਹੈ, ਸੇ ਖਾਲੀ ਨਹੀਂ। ਇਸ ਦੇ ਪੱਲੇ ਬਹੁਤ ਦੁਨੀਆ ਹੈ, ਪਰੁ ਗੁਝੀ ਹੈ । ਤਬਿ ਬਾਬੇ ਦੇ ਚਉਫਰਿ ਆਇ ਖੜੇ ਹੋਏ । ਤਬਿ ਦਰਸਨੁ ਦੇਖਣੇ ਨਾਲ ਸਭ ਆਇ ਅੰਦਰਹੁ ਨਿਬਲੁ ਭਏ । ਤਬਿ ਗੁਰੁ ਪੁਛਿਆ, ਤੁਸੀ ਕਵਨ ਅਸਹ ? ਤਬਿ ਉਇ ਕਹਨਿ, "ਅਸੀ ਠੱਗ ਹਾਂ, ਤੇਰੇ ਮਾਰਣ ਕਉ ਆਏ ਹਾਂ । ਤਬਿ ਬਾਬੇ ਆਖਿਆ, “ਭਲਾ ਹੋਵੈ, ਇਕ ਕੰਮ ਕਰਕੇ ਮਾਰਹੁ ॥ ਤਬਿ ਓਨਾ ਕਹਿਆ, “ਕੰਮ ਕੇਹਾ ਹੈ ?” ਤਬਿ ਬਾਬੇ ਕਿਹਾ*, “ਓਹ ਜੋ ਧੂਆਂ ਨਦਰਿ ਆਂਵਦਾ ਹੈ, ਤਹਾਂ ਤੇ ਆਗ ਲੇ ਆਵਹੁ, ਮਾਰਿ ਦਾਗੁ ਦੇਹਤਬਿ ਠਗਾਂ ਆਖਿਆ, “ਕਹਾਂ ਆਗਿ ਕਹਾਂ ਹਮਿ, ਮਾਰਿ ਦੂਰਿ ਕਰਹੁ ਤਬ ਇਕ ਨਾ ਆਖਿਆ, “ਅਸਾਂ ਬਹੁਤੁ ਜੀਅ ਮਾਰੇ ਹੈਨਿ, ਪਰੁ ਹਸਿ ਕਰਿ ਕਿਸੇ ਨਾਹੀ ਕਹਿਆ-ਜੋ ਮਾਰ-ਆਸਾ ਤੇ ਕਿਹਾ ਜਾਂਦਾ ਹੈ?’ਤਬ ਦੁਇ ਠਗ ਦਉੜੇ ਆਗਿ | ਨੂ, ਜਬ ਜਾਵਨਿ ਤਾਂ ਅਗੇ ਚਿਖਾ ਪਈ ਜਲਦੀ ਹੈ; ਅਤੇ ਰਾਮ ਗਣ ਤੇ ਜਮ ਗਣ ਖੜੇ ਝਗੜਦੇ ਹੈਂਤਬਿ ਠਗਾਂ ਪੁਛਿਆ, ਤੁਸੀ ਕਵਨ ਹਉ? ਕਿਉਂ ਝਗੜਦੇ ਹਉਂ? ਤਬਿ ਉਨਾਂ ਕਹਿਆ, “ਅਸੀ ਜਮਣ ਹਾਂ,ਆਗਿਆ ਪਾਇB ਪਰਮੇਸਰ ਕੀ ਨਾਲ ਹੀ


*ਤਬਿ ਓਨਾ.ਤੋਂ ..ਕਿਹਾ ਤਕ ਦਾ ਪਾਠ ਹੈ:ਬਾ:ਨੁਸਖੇ ਵਿਚੋਂ ਹੈ । fਪਾਠਾਂਤ ਹੈ ਮਾਰ ਕਰ ਦਾਗ ਦੇਵਣਾ। +ਹ:::ਵਿਚਇਕਨੇ ਪਾਠ ਹੈ।

A:ਬਾ:ਨ: ਵਿਚ ਪਾਠ ਹੈ 'ਕਹਾਂ'। ਸ਼ੁੱਧ ਬੀ ਕਹਾਂ ਹੈ । ਅਸ ਤੇ ਕਹਾਂ ਜਾਂਦਾ ਹੈ, ਦਾ ਮਤਲਬ ਹੈ ਕਿ ਸਾਥੋਂ ਨੱਸ ਕੇ ਇਹ ਕਿਥੇ ਜਾ ਸਕਦਾ ਹੈ । Bਪਾਇ ਪਦ ਹਾ:ਬਾ: ਨੁਸਖੇ ਵਿਚ ਨਹੀਂ ਹੈ, ਤੇ ਚਾਹੀਦਾ ਬੀ ਨਹੀਂ।