________________
( ੫੧) ਚੁਸਏ॥ਰੈਣਿ ਅੰਧੇਰੀ ਕਿਆ ਪਤਿ ਤੇਰੀ ਚੋਰੁ ਪੜੈ ਘਰੁ ਮੂਸਏ।ਰਾਖਣਹਾਰਾ ਅਗਮ ਅਪਾਰਾ ਸੁਣਿ ਬੇਨੰਤੀ ਮੇਰੀਆ || ਨਾਨਕ ਮੂਰਖੁ ਕਬਹਿ ਨ ਚੇਤੇ ਕਿਆ ਸੂਝੈ ਰੈਣਿ ਅੰਧੇਰੀਆ ॥੧॥ ਦੂਜਾ ਪਹਰੁ ਭਇਆ ਜਾਗੁ ਅਚੇਤੀ ਰਾਮ ॥ ਵਖਰੁ ਰਾਖੁ ਮੁਈਏ ਖਾਜੈ ਖੇਤੀ ਰਾਮ ॥ ਰਾਖਹੁ ਖੇਤੀ ਹਰਿ ਗੁਰ ਹੇਤੀ ਜਾਗਤ ਚੋਰੁ ਨ ਲਾਗੈ ॥ ਜਮ ਗਿ ਨ ਜਾਵਹੁ ਨਾ ਦੁਖੁ ਪਾਵਹੁ ਜਮ ਕਾ ਡਰੁ ਭਉ ਭਾਗੈ ॥ ਰਵਿਸਸਿ ਦੀਪਕ ਗੁਰਮਤਿ ਦੁਆਰੇ ਮਨਿ ਸਾਚਾ ਮੁਖਿ ਧਿਆਵਏ॥ ਨਾਨਕ ਮੂਰਖੁ ਅਜਹੁ ਨ ਚੇਤੇ ਕਿਵ ਦੂਜੇ ਸੁਖ ਪਾਵਏ॥ ੨! ਤੀਜਾ ਪਹਰੁ ਭਇਆ ਨੀਦ ਵਿਆਪੀ ਰਾਮ ॥ ਮਾਇਆ ਸੁਤ ਦਾਰਾ ਦੁਖਿ ਸੰਤਾਪੀ ਰਾਮਮਾਇਆ ਸੁਤ ਦਾਰਾ ਜਗਤ ਪਿਆਰਾ ਚੋਗ ਚੁਗੇ ਨਿਤ ਫਾਸੇਨਾਮੁ ਧਿਆਵੈ ਤਾ ਸੁਖੁ ਪਾਵੈ ਗੁਰਮਤਿ ਕਾਲੁ ਨ ਸੈ!ਜੰਮਣੁ ਮਰਣੁ ਕਾਲੁ ਨਹੀ ਛੋਡੈ ਵਿਣੁ ਨਾਵੈ ਸੰਤਾਪੀ ॥ ਨਾਨਕ ਜੈ ਬਿਧਿ ਲੋਕਾ ਮਾਇਆ ਮੋਹਿ ਵਿਆਪੀ॥੩॥ਚਉਥਾ ਪਹਰ ਭਇਆ ਦਉਤਬਿਹਾਗੈਰਾਮ!! ਤਿਨ ਘਰੁ ਰਾਖਿਅੜਾ ਜੋ ਅਨਦਿਨੁ ਜਾਗੈ ਰਾਮ॥ ਗੁਰ ਪੂਛਿ ਜਾਗੇ ਨਾਮ ਲਾਗੇ ਤਿਨਾ ਰੈਣਿ ਸਹੇਲੀਆ॥ਗੁਰ ਸਬਦ ਕਮਾਵਹਿ ਜਨਮਿ ਨ ਆਵਹਿ ਤਿਨਾ ਹਰਿ ਪ੍ਰਭੁ ਬੇਲੀਆ॥ ਕਰ ਕੰਪਿ ਚਰਣ ਸਰੀਰੁ ਕੰਪੈ ਨੈਣ ਅੰਧੁਲੇ ਤਨੁ ਭਸਮਸ ਨਾਨਕ ਦੁਖੀਆ ਜੁਗ ਚਾਰੇ ਬਿਨੁ ਨਾਮ ਹਰਿ ਕੇ ਮਨਿ ਵਸੇ ॥੪॥ ਖੁਲੀ ਰੀਠਿ ਉਠੇ ਲਿਖਿਆ ਆਇਆ ਰਾਮ॥ ਰਸ ਕਸ ਸੁਖੁ ਠਾਕੇ ਬੰਧ ਚਲਾਇਆ ਰਾਮ॥ਬੰਧਿ ਚਲਾਇਆ ਜਾ ਪ੍ਰਭ ਭਾਇਆ ਨਾ ਦੀਸੈ ਨਾ ਸੁਣੀਐ ॥ ਆਪਣ ਵਾਰੀ ਸਭਸੈ ਆਵੈ ਪਕੀ ਖੇਤੀ ਲੁਣੀਐ ॥ ਘੜੀ ਚਸੇ ਕਾ ਲੇਖਾ ਲੀਜੈ ਬੁਰਾ ਭਲਾ ਸਹੁ ਜੀਆ॥ਨਾਨਕ ਸੁਰਿਨਰ ਸਬਦਿਮਲਾਏ ਤਿਨਿ ਪ੍ਰਭਿ ਕਾਰਣੁ ਕੀਆ ॥੫॥੨॥ ਤਬਿ ਬਾਬਾ ਅਤੇ ਸੇਖੁ ਫਰੀਦੁ ਓਥਹੁ ਰਵੈ, ਜਬ ਉਹ ਇਕੇ ਦੇਖੋ ਤਾਂ ਤਬਲਬਾਜੁ ਪਇਆ ਹੈ, ਜਬ ਉਹੁ ਚਕੈ ਤਾਂ ਸੁਇਨੇ ਕਾ ਹੈ, ਅਤੇ ਮੁਹਰਾਂ ਨਾਲਿ ਭਰਿਆ ਹੋਆ ਹੈ। ਤਬ ਉਹ ਲਗ ਪਛੋਤਾਵਣ, ਆਖਿਓਸੁ,"ਓਹੁ ਦੁਨੀਆਦਾਰ* ਫਕੀਰੁ ਥੇ, ਜੋ ਦਿਲ ਉਤੇ ਵਤਾ ਤਾਂ ਦੀ ਪਾਵਤ, ਦੁਨੀਆਂ ਲੈ ਆਇਆ ਥਾ ਤਾਂ ਦੁਨੀਆ ਮਿਲੀ । ਤਬਿ ਓਹੁ ਤ ਬਲਜੁ ਲੈ ਕਰਿ ਘਰਿ ਆਇਆ। ਤਬਿ ਓਥਹੁ ਗੁਰੂ ਬਾਬਾ ਅਤੈ ਸੇਖੁ ਫਰੀਦੁ ਆਸਾ ਦੇਸਿ ਆਏ, ਤਬ - ਆਸਾ ਦੇਸ ਕਾ ਰਾਜਾ ਸਮੁੰਦਤੁ ਥਾ, ਸੋ ਉਸ ਕਾਲੁ ਹੋਆ ਥਾ। ਤਬ ਉਸਕੀ . ਖੋਪਰੀ ਜਲੈ ਨਾਹੀਂ, ਅਨੇਕ ਜਤਨ ਕਰਿ ਰਹੈ; ਤਬ ਜੋਤਕੀ ਪੁਛੇ ਤਾਂ ਜੋਤਕੀਆਂ
- ਪਾਠਾਂ ਦੀਨਦਾਰ ਹੈ।ਦਸਤ ਬੀ ਇਹੋ ਹੈ। ਦੁਨੀਆਦਾਰ’ ਪਾਠ ਲਿਖਾਰੀ ਦੀ ਭੁਲ ਹੈ।ਸਮੁੰਦਰ ਦੀ ਥਾਂ ਹਾਫਜ਼ਾਵਾਦੀ ਨ: ਵਿਚ 'ਸਿਆਂਮ ਸੁੰਦਰ” ਪਾਠ ਹੈ ।
Digitized by Panjab Digital Library | www.panjabdigilib.org