ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/68

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੫੨ ). ਆਖਿਆ ਇਨ ਏਕ ਬਾਰਿ ਮਿਥਿਆ ਕਹਿਆ ਹੈ, ਤਿਸ ਤੇ ਇਸਕਾ ਜੀਉ ਕਸ਼ਟਿ ਪਇਆ ਹੈ । ਅਰ ਆਸਾ ਦੇਸ ਕਾ ਲੋਕੁ ਸਤਿਬਾਦੀ ਥਾ, ਦਿਨ ਕਉ ਬੀਜਦਾ ਹੈ ਅਰੁ ਰਾਤਿ ਕਉ ਲੁਣਿ ਦਿਨ ਕਉ ਲੂਣਦਾ ਹੈ*। ਤਬਿ ਆਸਾ ਦੇਸ ਕੇ ਲੋਕ ਲਾਗੇ 'ਹਾਇ ! ਹਾਇ ! ਕਰਣਿ । ਤਾਂ ਜੋਤਕੀਆਂ ਆਖਿਆ, 'ਜੋ ਇਸ ਕੀ ਮੁਕਤਿ ਤਬ ਹੋਵੇ ਜਾਂ ਸਾਧੁ ਕੇ ਚਰਣ ਲਗਨਿ । ਤਬ ਉਨਾਂ ਆਸਾ ਦੇਸ ਕਾ ਰਾਹ ਬੰਧ ਕਰਿਆ ਏਕ ਦਰਵਾਜਾ ਰਖਿਆ ਥਾ, ਜੇ ਕੋਈ ਫਕੀਰੁ ਆਵੇ ਤਾਂ ਓਤੇ ਦਰਵਾਜੇ ਕਢੀਐ । ਤਬ ਬਾਬਾ ਅਤੇ ਸੇਖੁ ਫਰੀਦੁ ਜਾਇ ਨਿਕਲੇ। ਜਬ ਨੇੜੇ ਗਏ ਤਬਿ ਗੁਰੁ ਨਾਨਕ ਕਹਿਆ, ਸੇਖ ਫਰੀਦਾ ਪੈਰੁ ਧਰਿ । ਤਬਿ ਸੇਖ ਫਰੀਦ ਕਹਿਆ, 'ਜੀ ਮੇਰੀ ਕਿਆ ਮਜਾਲ ਹੈ ਜੋ ਮੈਂ ਆਗੈ ਪੈਰੁ ਧਰਾਂ। ਤਬਿ ਬਾਬੇ ਪੈਰੁ ਧਰਿਆ ਤਾਂ ਖੋਪਰੀ ਫੂਟਿ ਗਈ । ਉਸ ਜੀਅ ਕੀ ਮੁਕਤਿ ਹੋਈ, ਤਬ ਸਾਰਾ ਆਸਾ ਦੇਸੁ ਆਇ ਪੈਰੀ ਪਇਆ।ਤਬਿ ਬਾਬਾ ਬੋਲਿਆ ਸਬਦੁ ਰਾਗੁ ਮਾਰੁ ਵਿਚਿ ੧॥ ਮਿਲਿ ਮਾਤ ਪਿਤਾ ਪਿੰਡੁ ਕਮਾਇਆ ॥ ਤਿਨਿ ਕਰਤੇ ਲੇਖੁ ਲਿਖਾਇਆ॥ ਲਿਖੁ ਦਾਤਿ ਜੋਤਿ ਵਡਿਆਈ ॥ ਮਿਲਿ ਮਾਇਆ ਸੁਰਤਿ ਗਵਾਈ ॥੧॥ ਮੂਰਖ ਮਨ ਕਾਹੇ ਕਰਸਹਿ ਮਾਣਾ॥ ਉਠਿ ਚਲਣਾ ਖਸਮੈ ਭਾਣਾ ॥੧॥ ਰਹਾਉ ॥ ਤਜਿ ਸਾਦ ਸਹਜ ਸੁਖੁ ਹੋਈ ॥ ਘਰ ਛਡਣੇ ਰਹੈ ਨ ਕੋਈ ॥ ਕਿਛੁ ਖਾਜੈ ਕਿਛੁ ਧਰਿ ਜਾਈਐ il ਜੇ ਬਾਹੁੜਿ ਦੁਨੀਆ ਆਈਐ॥੨॥ਸਚੁ ਕਾਇਆਂ ਪਟੁ ਹਢਾਏ ॥ ਫਰਮਾਇਸਿ ਬਹੁਤੁ ਚਲਾਏ॥ਕਰਿ ਸੇਜ ਸੁਖਾਲੀ ਸੋਵੈ ॥ ਹਥੀ ਪਉਦੀ ਕਾਹੇ ਰੋਵੈ ॥ ੩ ॥ ਘਰ ਘੁੰਮਣਵਾਣੀ ਭਾਈ ॥ ਪਾਪ ਪਥਰ ਤਰਣੁ ਨ ਜਾਈ॥ਭਉ ਬੇੜਾ ਜੀਉ ਚੜਾਊ॥ਕਹੁ ਨਾਨਕ ਦੇਵੈ ਕਾਹੂ॥੪॥੨॥ ਤਬਿ ਰੋਟੀਆਂ ਲੈ ਲੈ ਆਵਨਿ ਜੋ ਸੇਖ ਫਰੀਦੁ ਕੂ ਦੇਵਨਿ ਤਿਸ ਕਉ ਆਖੇ ਮੇਂ ਖਾਧੀ ਹੈ ਅਤੇ ਪਲੇ ਭੀ ਬੰਧੀ ਪਈ ਹੈ । ਤਬ ਆਸਾ ਦੇਸ਼ ਕਿਆ । ਲੋਕਾਂ ਆਖਿਆ, ਹੋ ਬੰਦੇ ਖਦਾਇਕੇ ! ਤੂੰ ਕੋਈ ਉਸੀ ਮੁਲਖ ਕਾਂ ਕੁੜਿਆਰ ਹੈ ਜਿਸ ਮੁਲਖ ਫਰੀਦੁ ਰਹਿੰਦਾ ਹੈ ? ਜੋ ਰੋਟੀ ਕਾਠ ਕੀ ਹੈਸੁ ਅਤੇ ਜੇ ਕੋਈ ਰੋਟੀ ਦੇਂਦਾ ਹੈਸੁ ਤਾਂ ਆਖਦਾ ਹੈ ਜੋ-ਮੈਂ ਖਾਧੀ ਹੈ ਅਤੇ ਪਲੈ ਭੀ ਬੰਧੀ ਹੈ-। ਤਬ ਸੇਖ ਫਰੀਦ ਰੋਟੀ ਕਠਿ ਕੀ ਸੂਟ ਪਾਈ | ਆਖਿਓਸ, ਇਕ ਵਾਰੀ ਕੁੜ ਆਖੇ ਦਾ ਸਦਕਾ ਰਾਜੇ ਇਤਨੀ ਸਜਾਇ ਪਾਈ ਹੈ,ਅਤੇ ਮੇਰਾ ਕਿਆ ਹਵਾਲ ਹੋਵੇਗਾ ?+। ਤਬ ਬਾਬੇ ਦੀ ਖੁਸ਼ੀ ਹੋਈ, ਸੇਖੁ ਫਰੀਦ ਵਿਦਿਆ ਕੀਤਾ। ਤਬਿ ਬਾਬਾ ਬੋਲਿਆ, ਸੇਖ ਫਰਦ ! ਤੁਸਾਂ ਵਿਚਿ ਖੁਦਾਇ ਸਹੀ ਹੈ, ਪਰੁ ਤੂ ਪੀਰੁ ਕਰੁ' । ਤਬਿ ਸੇਖੁ

  • ਹਾ:ਵਾਨੁਸਖੇ ਵਿਚ ਦਿਨ ਕਉਤੋਂ ਲੁਣਦਾ ਹੈ ਦੀ ਥਾਂ ਐਉਂ ਪਾਠ ਹੈ:ਦਿਨ ਕਉ ਬੀਜਦੇ ਹੈ,ਰਾਤ ਕਉ ਲੁਣਦੇ ਹੈ । ਪਾਠ ਉਨਾ ਹਾਵਾ:ਨਦਾ ਹੈ ।

ਅਤੇ ਤੋਂ ਹੋਵੇਗਾ ਤਕ ਦਾ ਪਾਠ ਹਾਬਾ:ਨ: ਵਿਚੋਂ ਹੈ । Digitized by Panjab Digital Library / www.panjabdigilib.org