ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/79

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੬੩ ) ਦੂਜਾ ਰ* ਸਲੋਕੁ ॥ ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ ॥ ਅਵਰ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ ॥ ਜਬ ਇਹ ਸਲੋਕੁ ਬਾਬੇ ਦਿਤਾ, ਤਬ ਪੀਰੁ ਪੁਛਣਾ ਕੀਤਾਫਰੀਦਾ ਪਾੜਿ ਪਟੋਲਾ ਧਜਕਰੀ ਕੰਬਲੜੀ ਪਹਿਰੇਉ ॥ ਜਿਨੀ ਵੇਮੀ ਸਹੁ ਮਿਲੈ ਸੇਈ ਵੇਸ ਕਰੇਉ ॥ ੧੦੩ ॥ ਤਬ ਫਿਰਿ ਗੁਰੁ ਬਾਬੇ ਜਬਾਬੁ ਦਿਤਾ: ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੇਇ ॥ ਨਾਨਕ ਘਰ ਹੀ ਬੈਠਿਆਂ ਸਹੁ ਮਿਲੈ ਜੇ ਨੀਅਤਿ ਰਾਸਿ ਕਰੇਇ 11 ੧੦੪ ॥ ਘਰ ਹੀ ਮੁਧਿ ਵਿਦੇਸ ਪਿਰੁ ਨਿਤ ਬੂਰੇ ਸੰਮਾਲੇ ॥ ਮਿਲਦਿਆਂ ਢਿਲ ਨ| ਹੋਵਈ ਜੇ ਨੀਅਤਿ ਰਾਸਿ ਕਰੇ ॥੧॥ ਜਾ ਏਹੁ ਜਬਾਬੁ ਬਾਬੈ ਦਿਤਾ ਤਾਂ ਪੀਰ ਪੁਛਣਾ ਕੀਤਾ:-- ਸਲੋਕ ॥ ਫਰੀਦਾ ਨੰਢੀ ਕੰਤੁ ਨ ਰਾਵਿਓ ਵਡੀ ਥੀ ਮੁਈਆਸੁ 41 ਧਨ ਕਕੇਂਦੀ ਗੋਰ ਮੇਂ ਤੈ ਸਹ ਨਾ ਮਿਲੀਆਸੁ ॥੫੪॥ , ਸਲੋਕ ਫਰੀਦ ਤਬ ਬਾਬੈ ਜਬਾਬੁ ਦਿਤਾ: ਸਲੋਕ ॥ ਮਹਲ ਕੁਚਜੀ ਮਤਵੜੀ ਕਾਲੀ ਮਨਹੁ ਕੁਸੁਧ 11 ਜੇ ਗੁਣ ਹੋਵਨਿ ਪਿਰੁ ਰਵੈ ਨਾਨਕ ਅਵਗੁਣ ਮੁੰਧ ॥੧॥: ਮਾਰੂ ਵਾ: ਸ: ਮਃ ੧} ਤਾਂ ਫਿਰਿ ਪੀਰ ਪੁਛਣਾ ਕੀਤਾ:- '. ਸਲੋਕੁ ॥ ਕਵਣੁ ਸੁ ਅਖਰੁ ਕਵਣਗੁਣੁ ਕਵਣੁ ਸੁ ਮਣੀਆ ਮੰਤੁ ॥ ਕਵਣੁ ਸੁ ਵੇਸੋ ਹਉ ਕਰੀ ਜਿਤੁ ਵਸਿ ਆਵੈ ਕੰਤੁ ॥੧੨੬॥ . ਤਾਂ ਫਿਰ ਬਾਬੇ ਜਬਾਬੁ ਦਿਤਾ: ਸਲੋਕੁ ॥ ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ ॥ ਏ ਤੇ ਭੇਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ ॥੧੨੭॥ h ਏ

  • ਜਾਬ ਤਾਂ ਗੁਰੂ ਜੀ ਦੇ ਚੁਕੇ ਹਨ ਹਿਕੋ ਸਾਹਿਬ ਹਿਕ ਹਦ, ਹਿਕੋ ਸੇਵ ਤੇ ਦੁਜਾ ਰਦ । ਕਿਸੇ ਉਤਾਰਾ ਕਰਨ ਵਾਲੇ ਨੇ ਯਾ ਕਰਤਾ ਨੇ ਆਪ ਆਪਣੀ ਯਾਦੋਂ ਅਗਲਾ ਸਲੋਕ ਪਾ ਦਿਤਾ ਹੈ ਜੋ ਮਃ ੩ ਦਾ ਹੈ । · ਇਹ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਤੀਸਰੀ ਪਾਤਸ਼ਾਹੀ ਦਾ ਗੁਜਰੀ ਦੀ ਵਾਰ ਵਿਚ ਹੈ । ਲਿਖਾਰੀ ਦੀ ਭੁੱਲ ਹੈ ਏਥੇ ਦੇਣਾ ।

ਜਾਪਦਾ ਹੈ ਕਿ ਗੁਰੂ ਜੀ ਦਾ ਉਤਰ ਤਾਂ ਅਗਲਾ ਸਲੋਕ ਘਰਿ ਹੀ ਮੁੰਧ ਵਾਲਾ ਹੈ ਜੋ ਮਹਲਾ ੧ ਦਾ ਹੈ, ਪਰ ਕਰਤਾ ਜੀ ਨੇ ਯਾ ਕਿਸੇ ਲਿਖਾਰੀ ਨੇ “ਕਾਇ ਪਟੋਲਾ' ਤੀਸਰੀ ਪਾਤਸ਼ਾਹੀ ਦਾ ਸਲੋਕ ਜ਼ਬਾਨੀ ਯਾਦ ਤੋਂ ਵਾਧੂ ਲਿਖ ਦਿਤਾ ਹੈ । Digitized by Panjab Digital Library / www.panjabdigilib.org