(੬੪)
ਸੇਵਾ ਕਰੈ ਜੁ ਕੰਤੁ ਕੀ ਕੰਤੁ ਤਿਸੀ ਕਾ ਹੋਇ ॥ ਨਾਨਕ ਸਭੇ ਸਹੀਆਂ ਛੋਡਿ ਕਰਿ ਕੰਤਿ ਤਿਸੀ ਪਹਿ ਹੋਇ* ॥
ਜਾਂ ਬਾਬੇ ਇਹੁ ਜਬਾਬੁ ਦਿਤਾ, ਤਾਂ ਫਿਰਿ ਪੀਰਿ ਆਖਿਆ'ਨਾਨਕ ! ਮੈਨੁ ਇਕੁ ਕਾਤੀ ਲੋੜੀਦੀ ਹੈ, ਓਹੁ ਕਾਤੀ ਮੈਨੁ ਦੇਹਿ । ਜਿਸ ਦਾ ਕੁਠਾ ਆਦਮੀ ਹਲਾਲੁ ਹੋਵੈ; ਇਹ ਜੋ ਕਾਤੀ ਹੈ, ਤਿਸ ਦੇ ਨਾਲਿ ਜਨਾਵਰ ਕੁਸਦੇ ਹੈਂ ਅਤੈ ਆਦਮੀ ਦੇ ਗਲ ਵਹੈ ਤਾਂ ਹਲਾਲੁ ਹੋਵੈ ਮੈਨ ਓਹੁ ਕਾਤੀ ਦੇਇ ਜਿਸਦਾ ਕੁਠਾ ਮਾਣੂ ਹਲਾਲੁ ਹੋਵੈ । ਤਬ ਬਾਬੇ ਜਬਾਬੁ ਦਿਤਾ, ਪੀਰ ਜੀ ਲਈਐ:-
ਸਲੋਕੁ ॥ ਸਚ ਕੀ ਕਾਤੀ ਸਚੁ ਸਭੁ ਸਾਰੁ॥ਘਾੜਤ ਤਿਸਕੀ ਅਪਰ ਅਪਾਰ।। ਸਬਦੇ ਸਾਣ ਰਖਾਈ ਲਾਇ॥ ਗੁਣ ਕੀ ਥੇਕੈ ਵਿਚਿ ਸਮਾਇ॥ ਤਿਸਦਾ ਕੁਠਾ ਹੋਵੈ ਸੇਖੁ ॥ ਲੋਹੁ ਲਬੁ ਨਿਕਥਾ ਵੇਖੁ ॥ ਹੋਇ ਹਲਾਲੁ ਲਗੈ ਹਕ ਜਾਇ॥ ਨਾਨਕ ਦਰਿ ਦੀਦਾਰਿ ਸਮਾਇ ॥ ੨}ਰਾਮ:ਵਾ: ਮਃ ੧
ਜਾਂ ਇਹ ਕਾਤੀ ਬਾਬੈ ਦਿਤੀ ਤਾਂ ਪੀਰ ਸਿਰੁ ਫਿਰਿਆ, ਆਖਿਓਸੁ, ਵਾਹ ਵਾਹ ਖੁਦਾਇ ਸਹੀ ਕਰਣੈ ਵਾਲਾ ਹੈ, ਖੁਦਾਇ ਕਾ ਪਿਆਰਾ ਹੈ। ਖੁਦਾਇ ਵਡੀ ਨਿਵਾਜ਼ਸ ਕੀਤੀ ਹੈ, ਨਾਨਕਾ ਖੁਦਾਇ ਕੇ ਪਿਆਰਿਆਂ ਕਉ ਪੁਛਣਾ ਸੋ ਗੁਸਤਾਕੀ ਹੈ । ਤਬ ਬਾਬੇ ਸਲੋਕ ਦਿਤਾ:-
ਰੂਪੇ ਕਾਮੈ ਦੋਸਤੀ ਭੁਖੈ ਸਾਦੇ ਗੰਢੁ ॥ਲਬੇ ਮਾਲੈ ਘੁਲਿ ਮਿਲਿ ਮਿਲਿ ਊਘੇ ਸਉੜਿ ਪਲੰਘੁ ॥ ਭਉਕੇ ਕੋਪੁ ਖੁਆਰੁ ਹੋਇ ਫਕੜੁ ਪਿਟੇ ਅੰਧੁ ॥ ਚੁਪੈ ਚੰਗਾ ਨਾਨਕਾ ਵਿਣੁ ਨਾਵੈ ਮੁਹਿ ਗੰਧ{ਮਲਾ: ਵਾ: ਮਃ ੧
ਤਾਂ ਫਿਰਿ ਪੀਰਿ ਕਹਿਆ ਨਾਨਕ ! ਹਿਕ ਖੁਦਾਇ ਕੀ ਵਾਰ ਸੁਣਾਇ, ਅਸਾਨੂੰ ਏਹ ਮਖਸੂਦੁ ਹੈ; ਜੋ ਵਾਰ ਦੁਹੁ ਬਾਝੂ ਹੋਂਦੀ ਨਾਹੀਂ, ਅਤੇ ਤੁ ਹਿਕੋਹਕ ਆਖਦਾ ਹੈਂ, ਵੇਖਾਂ ਖੁਦਾਇ ਦਾ ਸਰੀਕੁ ਤੂ ਕਵਣ ਕਰਸੀ?' ਤਬ ਬਾਬੇ ਆਖਿਆ, 'ਮਰਦਾਨਿਆਂ ! ਰਬਾਬ ਵਜਾਇ' । ਤਾਂ ਮਰਦਾਨੇ ਰਬਾਬ ਵਜਾਇਆ, ਰਾਗੁ ਆਸਾ ਕੀਤਾ, ਬਾਬੇ ਸਲੋਕੁ ਦਿਤਾ, ਸਲੋਕ, ਸਤਿਗੁਰੂ ਪ੍ਰਸਾਦਿ ॥ ਆਸਾ ਕੀ ਵਾਰ ਮਹਲਾ ੧ ਸਲੋਕ:-
ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ।। ਜਿਨਿ ਮਾਣਸ ਤੇ ਦੇਵਤੇ ਕੀਏ
*ਏਹ ਦੋ ਤੁਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਨਹੀਂ ਹਨ । ' ਹਲਾਲ ਦੀ ਥਾਂ ਹਾ: ਬਾ: ਨੁਸਖੇ ਵਿਚ 'ਮੁਰਦਾਰ' ਪਾਠ ਹੈ । #ਹਾਫਜ਼ਾਦਾਦੀ ਨੁਸਖੇ ਵਿਚ ਪਾਠ ਹੈ-'ਫੇਰਿਆ' । Aਖੁਦਾਇ ਸਹੀ ਕਰਣੈ ਵਾਲਾ ਹੈ ਇਹ ਪਾਠ ' ਹਾਫਜ਼ਾਬਾਦੀ ਨੁਸਖੇ ਦਾ ਹੈ ।
ਨਾਨਕਾ!ਖਦਾਇਤੋਂ..ਮੁਹਿਗੰਧੁ’ਤਕ ਦਾ ਪਾਠ ਹੈ:ਬਾ:ਨੁ:ਵਿਚੋਂ ਲੀਤਾ ਹੈ।