ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

6. ਖੇਤੀ, ਵਣਜ, ਸਉਦਾਗਰੀ, ਚਾਕਰੀ

ਤਬ ਗੁਰੂ ਨਾਨਕ ਫਕੀਰਾਂ ਨਾਲ ਮਜਲਸ ਕਰੈ। ਹੋਰ ਕਿਸੇ ਨਾਲ ਗਲ ਕਰੈ ਨਾਹੀ। ਤਬ ਸਬ ਪਰਵਾਰ ਦੁਖਿਆ। ਆਖਨਿ: 'ਜੋ ਏਹੁ ਕਮਲਾ ਹੋਆ ਹੈ'। ਤਬਿ ਗੁਰੂ ਨਾਨਕ ਜੀ ਕੀ ਮਾਤਾ ਆਈ ਉਸ ਆਖਿਆ: 'ਬੇਟਾ! ਤੁਧ ਫ਼ਕੀਰਾਂ ਨਾਲ ਬੈਠਿਆਂ ਸਰਦੀ ਨਾਹੀ, ਤੈਨੂੰ ਘਰੁ ਬਾਰੁ ਹੋਇਆ, ਧੀਆਂ ਪੁੱਤ੍ਰ ਹੋਏ, ਰੁਜ਼ਗਾਰ ਭੀ ਕਰਿ। ਨਿਤ ਨਿਤ ਭਲੇਰੀਆਂ ਗੱਲਾਂ ਛਡਿ, ਅਸਾਂ ਨੂੰ ਲੋਕ ਹਸਦੇ ਹੈਨਿ, ਜੋ ਕਾਲੂ ਦਾ ਪੁੱਤ੍ਰ ਮਾਖੁਟੂ ਹੋਆ ਹੈ'। ਜਾਂ ਏਹੁ ਗੱਲਾਂ ਮਾਤਾ ਆਖੀਆਂ, ਪਰੁ ਗੁਰੂ ਨਾਨਕ ਦੇ ਦਿਲਿ ਕਾਈ ਲਗੀਆਂ ਨਾਹੀ। ਫਿਕਰਵਾਨੁ ਹੋਇ ਕਰਿ ਪੈ ਰਹਿਆ। ਜਿਉਂ ਪਇਆ, ਤਿਉਂ ਦਿਹਾਰੇ ਚਾਰਿ ਗੁਜਰਿ ਗਏ ਜਾਂ ਮਲਿ ਚੁਕੀ ਤਾਂ ਬਾਬੇ ਦੀ ਇਸਤ੍ਰੀ ਸਸੁ ਪਾਸਿ ਆਈ। ਉਨਿ ਆਖਿਆ:'ਸਸੁ! ਤੂ ਕਿਆ ਬੈਠੀ ਹੈਂ? ਜਿਸ ਦਾ ਪੁਤ੍ਰ ਪਇਆ ਹੈ, ਚਉਥਾ ਦਿਹਾੜਾ ਹੋਆ ਹੈ। ਖਾਂਦਾ ਪੀਂਦਾ ਕਿਛੁ ਨਾਹੀਂ'। ਤਬ ਮਾਤਾ ਆਈ, ਉਨਿ ਆਖਿਆ: 'ਬੇਟਾ! ਤੁਧੁ ਪਇਆਂ ਬਣਦੀ ਨਾਹੀਂ, ਕੁਛ ਖਾਹਿ ਪੀਉ, ਖੇਤੀ ਪਤੀ ਦੀ ਖਬਰਿ ਸਾਰਿ ਲਹੁ, ਕਿਛੁ ਰੁਜ਼ਗਾਰ ਦੀ ਖਬਰਿ ਲਹੁ, ਤੇਰਾ ਸਭੁ ਕੁਟੰਬ ਦਿਲਗੀਰ ਹੈ ਅਤੇ ਬੇਟਾ ਜੋ ਤੁਧੁ ਨਾਹੀ ਭਾਂਵਦਾ, ਸੁ ਨਾ ਕਰਿ ਅਸੀਂ ਤੈਨੂੰ ਕਿਛੁ ਨਹੀਂ ਆਖਦੇ, ਫਿਕਰਵਾਨ ਕਿਉਂ ਹੈ?' ਤਬਿ ਕਾਲੂ ਨੂੰ ਖਬਰਿ ਹੋਈ, ਤਾਂ ਕਾਲੂ ਆਇਆ, ਆਖਿਆ: “ਬੱਚਾ! ਤੈਨੂੰ ਅਸੀਂ ਕਿ ਆਖਦੇ ਹਾਂ? ਪਰ ਰੁਜ਼ਗਾਰ ਕੀਤਾ ਭਲਾ ਹੈ। ਜਿ ਖੱਤਰੀਆਂ ਦਿਆਂ ਪੁਤ੍ਰ ਪਾਸਿ ਪੰਜੀਹੇ ਹੋਂਦੇ ਹੈਨ ਤਾ ਰੁਜ਼ਗਾਰ ਕਰਦੇ ਹੈਨਿ[1]। ਰੁਜ਼ਗਾਰ

ਕੀਤਾ ਭਲਾ ਹੈ, ਬੇਟਾ! ਅਸਾਡੀ ਖੇਤੀ ਬਾਹਰਿ ਪੱਕੀ ਖੜੀ ਹੈ ਅਰ ਤੂ ਓਜਾੜ ਨਾਹੀ, ਕਿਉਂ ਜਿ ਵਿਚ ਖਲਾ ਹੋਵੈਂ, ਤਾਂ ਆਖਨਿ, ਜੋ ਕਾਲੂ ਕਾ ਪੁਤ੍ਰ ਭਲਾ ਹੋਆ। ਬੇਟਾ! ਖੇਤੀ ਖਸਮਾ ਸੇਤੀ'। ਤਾਂ ਗੁਰੂ ਨਾਨਕ ਬੋਲਿਆ, “ਪਿਤਾ ਜੀ! ਅਸਾਂ ਨਵੇਕਲੀ ਖੇਤੀ ਵਾਹੀ ਹੈ, ਸੋ ਅਸੀਂ ਤਕਰੀ[2] ਰਖਦੇ ਹਾਂ, ਅਸਾਂ ਹਲੁ ਵਾਹਿਆ ਹੈ, ਬੀਉ ਪਾਇਆ ਹੈ, ਵਾੜਿ ਕੀਤੀ ਹੈ, ਅਠੇ ਪਹਿਰ ਖੜੇ ਰਖਦੇ ਹਾਂ[3]। ਪਿਤਾ ਜੀ ਅਸੀਂ ਆਪਣੀ ਖੇਤ੍ਰੀ ਸੰਭਾਲ ਸੰਘਦੇ ਨਾਹੀਂ ਪਰਾਈ ਦੀ ਸਾਰਿ ਕਿਆ ਜਾਣਹਿ[4]'। ਤਬਿ ਕਾਲੂ ਹੈਰਾਨ ਹੋਇ ਰਹਿਆ। ਆਖਿਆਸੁ, 'ਵੇਖੋ ਲੋਕੋ ਇਹੁ ਕਿਆ ਆਖਦਾ ਹੈ'। ਤਬਿ ਕਾਲੂ ਆਖਿਆ: 'ਤੈ ਨਵੇਕਲੀ ਖੇਤੀ ਕਦਿ ਵਾਹੀ ਹੈ? ਕਮਲੀਆਂ ਗੱਲਾਂ ਛਡਿ, ਅਗੈ ਅਗੇਰੇ ਪਰੁ[5], ਜੇ


  1. ਹਾ: ਬਾ: ਨੁਸਖ਼ੇ ਦਾ ਪਾਠ ਹੈ: 'ਜੋ ਖਤ੍ਰੀੀਆਂ ਦਿਆਂ ਪੁਤ੍ਰਾਂ ਪਾਸ ਪਜੀਹੇ ਹੋਂਦੇ ਹੈਨ ਤਾਂ ਰੁਜ਼ਗਾਰ ਕਰਦੇ ਨਾਹੀ?'
  2. ਹਾ: ਬਾ: ਨੁਸਖ਼ੇ ਵਿਚ ਪਾਠ 'ਤਕੜੀ' ਹੈ।
  3. ਪਾਠਾਂਤ੍ਰ-ਰਹਿੰਦੇ ਹਾਂ।
  4. ਪਾਠਾਂਤ੍ਰ-ਅਸੀਂ ਆਪਣੀ ਖੇਤੀ ਦੀ ਸਭ ਸੋਝੀ ਰੱਖਦੇ ਹਾਂ, ਪਰਾਈ ਦੀ ਸਾਰ ਕਿਆ ਜਾਣਦੇ ਹਾਂ।
  5. ਅਗੈ ਅਗੇਰੇ ਪਰ ਏਹ ਪਦ ਹਾਂ: ਬਾ: ਨੁਸਖ਼ੇ ਵਿਚ ਨਹੀਂ ਹਨ।

(28) ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ