ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੁਧੁ ਭਾਵਸੀ, ਤਾਂ ਅਗਲੀ ਫਸਲੀ ਤੈਨੂੰ ਨਵੇਕਲੀ ਖੇਤੀ ਵਾਹਿ ਦੇਸਾਂ ਹੇ। ਦਿਖਾ ਤੂ ਕਿਉ ਕਰਿ ਪਕਾਇ ਖਾਵਿਸੀ'। ਤਬ ਗੁਰੂ ਨਾਨਕ ਆਖਿਆ: ‘ਪਿਤਾ ਜੀ, ਅਸਾਂ ਖੇਤੀ ਹੁਣਿ ਵਾਹੀ ਹੈ ਅਤੇ ਭਲੀ ਜਮੀ ਹੈ। ਦਿਸਣਿ ਪਾਸਣਿ ਭਲੀ ਹੈ'। ਤਬ ਕਾਲੂ ਆਖਿਆ: 'ਬੱਚਾ! ਅਸਾਂ ਤੇਰੀ ਖੇਤੀ ਡਿਠੀ ਕਾਈ ਨਾਹੀ। ਤੂ ਕਿਆ ਆਖਦਾ ਹੈਂ?' ਤਬਿ ਗੁਰੂ ਨਾਨਕ ਆਖਿਆ, 'ਪਿਤਾ ਜੀ! ਅਸਾਂ ਏਹੁ ਖੇਤੀ ਵਾਹੀ ਹੈ, ਜੋ ਤੂੰ ਸੁਣੇਗਾ?' ਤਬ ਬਾਬੇ ਨਾਨਕ ਇਕੁ ਸਬਦੁ ਉਠਾਇਆ:–

ਸੋਰਠਿ ਮਹਲਾ ੧ ਘਰੁ ੧॥

ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ॥ ਨਾਮੁ

ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ॥ ਭਾਉ ਕਰਮ ਕਰਿ ਜੰਮਸੀ ਸੇ ਘਰ ਭਾਗਠ ਦੇਖੁ॥ ੧॥ ਬਾਬਾ ਮਾਇਆ ਸਾਥਿ ਨ ਹੋਇ॥ ਇਨਿ ਮਾਇਆ ਜਗੁ ਮੋਹਿਆ ਵਿਰਲਾ ਬੂਝੈ ਕੋਇ॥ ਰਹਾਉ॥ (ਪੰਨਾ ੫੯੫) [1]ਤਬ ਫੇਰ ਕਾਲੂ ਬੋਲਿਆ, 'ਬੱਚਾ! ਤੂ ਹੱਟ ਬਹੁ, ਅਸਾਡੀ ਭੀ ਹੱਟ ਹੈ'। ਤਬ ਫੇਰ ਗੁਰੂ ਨਾਨਕ ਜੀ ਦੂਜੀ ਪਉੜੀ ਆਖੀ:–

ਹਾਣੁ ਹਟੁ ਕਰਿ ਆਰਜਾ ਸਚੁ ਨਾਮੁ ਕਰਿ ਵਥੁ॥ ਸੁਰਤਿ ਸੋਚ ਕਰਿ
ਭਾਂਡਸਾਲ ਤਿਸੁ ਵਿਚਿ ਤਿਸ ਨੋ ਰਖੁ॥ ਵਣਜਾਰਿਆ ਸਿਉ ਵਣਜੁ
ਕਰਿ ਲੈ ਲਾਹਾ ਮਨ ਹਸੁ॥੨॥

ਤਬ ਫਿਰ ਕਾਲੂ ਕਹਿਆ, ਬੱਚਾ, ਜੋ ਤੂੰ ਹੱਟ ਨਾਹੀਂ ਬਹਿੰਦਾ, ਤਾਂ ਘੋੜੇ ਲੈ ਕਰ ਸੌਦਾਗਰੀ ਕਰ, ਤੇਰੀ ਆਤਮਾ ਉਦਾਸ ਹੈ, ਪਰ ਤੂੰ ਰੁਜ਼ਗਾਰ ਭੀ ਕਰ ਅਤੇ ਪ੍ਰਦੇਸ ਭੀ ਦੇਖਿ, ਅਸੀਂ ਆਖਾਂਹੇ ਜੋ ਰੁਜ਼ਗਾਰ ਗਇਆ ਹੈ: ਹੁਣ ਆਂਵਦਾ ਹੈ'। ਤਬ ਗੁਰੂ ਨਾਨਕ ਜੀ ਤੀਜੀ ਪਉੜੀ ਆਖੀ:–

ਸੁਣਿ ਸਾਸਤ ਸਉਦਾਗਰੀ ਸਭੁ ਘੋੜੇ ਲੈ ਚਲੁ॥ ਖਰਚੁ ਬੰਨੁ
ਚੰਗਿਆਈਆ ਮਤੁ ਮਨ ਜਾਣਹਿ ਕਲੁ॥ ਨਿਰੰਕਾਰ ਕੈ ਦੇਸਿ ਜਾਹਿ
ਤਾ ਸੁਖਿ ਲਹਹਿ ਮਹਲੁ॥੩॥

ਤਬ ਫੇਰ ਕਾਲੂ ਆਖਿਆ: 'ਨਾਨਕ ਤੂ ਅਸਾਥਹੁ ਗਇਆ ਹੈਂ, ਪਰ ਤੂ ਜਾਹਿ ਚਾਕਰੀ ਕਰ। ਦੌਲਤ ਖ਼ਾਨ ਕਾ ਮੋਦੀ ਤੇਰਾ ਬਹਿਣੋਈ ਹੈ, ਓਹ ਚਾਕਰੀ ਕਰਦਾ ਹੈ, ਤੂੰ ਭੀ ਜਾਇ ਜੈਰਾਮ ਨਾਲ ਚਾਕਰੀ ਕਰ, ਮਤ ਤੇਰਾ ਆਤਮਾ ਓਥੈ ਟਿਕੈ। ਅਸਾਂ ਤੇਰਾ ਖਟਨ ਛਡਿਆ ਹੈ। ਬੇਟਾ, ਜੇਕਰ ਤੁ ਉਦਾਸ ਹੋਇ ਕਰ ਜਾਸੀ, ਤਾਂ ਸਭ ਕੋਈ ਆਖਸੀ, ਜੋ ਕਾਲੂ ਦਾ ਪੁਤ੍ਰ ਫਕੀਰ ਹੋਇ ਗਇਆ, ਲੋਕ ਮੇਹਣੇ ਦੇਸਨ'। ਤਬ ਗੁਰੂ ਨਾਨਕ ਜੀ ਪਉੜੀ ਚਉਥੀ ਆਖੀ:-


  1. (* ਫੁਟਨੋਟ ਅਗਲੇ ਪੰਨੇ 'ਤੇ ਹੈ।)

ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ (29)