ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਾਇ ਚਿਤੁ ਕਰਿ ਚਾਕਰੀ ਮੰਨਿ ਨਾਮੁ ਕਰਿ ਕੰਮੁ॥ ਬੰਨੁ ਬਦੀਆ
ਕਰਿ ਧਾਵਣੀ ਤਾ ਕੋ ਆਖੈ ਧੰਨੁ॥ ਨਾਨਕ ਵੇਖੈ ਨਦਰਿ ਕਰਿ ਚੜੈ ਚਵਗਣ ਵੰਨੁ॥੪॥੨॥[1]

(ਪੰਨਾ ੫੯੫)

ਤਬ ਬਾਬਾ ਬੋਲਿਆ, ਆਖਿਓਸੁ: 'ਪਿਤਾ ਜੀ! ਅਸਾਡੀ ਖੇਤੀ ਬੀਜੀ ਸੁਣੀਆ ਜੀ, ਪਿਤਾ ਜੀ! ਅਸਾਡੀ ਖੇਤੀ ਬੀਜੀ ਖਰੀ ਜੰਮੀ ਹੈ। ਅਸਾਂ ਇਸ ਖੇਤੀ ਦਾ ਇਤਨਾ ਆਸਰਾ ਹੈ, ਜੋ ਹਾਸਲੁ ਦੀਵਾਨ ਕਾ ਸਭੁ ਉਤਰੇਗਾ ਤਲੂਬ ਕੋਈ ਨਾ ਕਰੇਗਾ। ਪੁਤ੍ਰ ਧੀਆਂ ਸੁਖਾਲੇ ਹੋਵਨਿਗੇ ਅਤੇ ਫਕੀਰ ਭਿਰਾਉ ਭਾਈ ਸਭ ਕੋਈ ਵਰੁਸਾਵੈਗਾ। ਜਿਸੁ ਸਾਹਿਬ ਦੀ ਮੈਂ ਕਿਰਸਾਣੀ ਵਾਹੀ ਹੈ, ਸੋ ਮੇਰਾ ਬਹੁਤ ਖਸਮਾਨਾ ਕਰਦਾ ਹੈ। ਜਿਸ ਦਿਨ ਦੀ ਉਸ ਦੇ ਨਾਲ ਬਣ ਆਈ ਹੈ, ਤਿਸ ਦਿਨ ਦਾ ਬਹੁਤ ਖ਼ੁਸ਼ ਰਹਿੰਦਾ ਹਾਂ। ਜੋ ਕਿਛੁ ਮੰਗਦਾ ਹਾਂ, ਸੋ ਦੇਂਦਾ ਹੈ। ਪਿਤਾ ਜੀ! ਅਸਾਂ ਏਵਡੁ ਸਾਹਿਬੁ ਟੋਲਿ ਲਧਾ ਹੈ: ਸਉਦਾਗਰੀ ਚਾਕਰੀ ਹਟੁ ਪਟਣੁ ਸਭ ਸਉਪਿ ਛਡਿਆ ਹੈਸੁ'। ਤਬ ਕਾਲੂ ਹੈਰਾਨੁ ਹੋਇ ਗਇਆ, ਅਖਿਓਸੁ: 'ਬੇਟਾ! ਤੇਰਾ ਸਾਹਿਬੁ ਅਸਾਂ ਡਿਠਾ ਸੁਣਿਆ ਕਿਛੁ ਨਾਹੀ'। ਤਬ ਗੁਰੂ ਬਾਬੇ ਨਾਨਕ ਆਖਿਆ: 'ਪਿਤਾ ਜੀ! ਜਿਨਾ ਮੇਰਾ ਸਾਹਿਬੁ ਡਿੱਠਾ ਹੈ, ਤਿਨਾ ਸਲਾਹਿਆ ਹੈ'। ਤਬਿ ਗੁਰੂ ਨਾਨਕ ਇਕੁ ਸਬਦੁ ਉਠਾਇਆ:–

ੴ ਸਤਿਗੁਰ ਪ੍ਰਸਾਦਿ॥ ਰਾਗੁ ਆਸਾ ਮਹਲਾ ੧ ਚਉਪਦੇ ਘਰੁ ੨॥

ਸੁਣਿ ਵਡਾ ਆਖੈ ਸਭ ਕੋਈ॥ ਕੇਵਡੁ ਵਡਾ ਡੀਠਾ ਹੋਈ॥ ਕੀਮਤਿ
ਪਾਇ ਨ ਕਹਿਆ ਜਾਇ॥ ਕਹਣੈ ਵਾਲੇ ਤੇਰੇ ਰਹੇ ਸਮਾਇ॥੧॥
ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ॥ ਕੋਈ ਨ ਜਾਣੈ
ਤੇਰਾ ਕੇਤਾ ਕੇਵਡੁ ਚੀਰਾ॥੧॥ ਰਹਾਉ॥ ਸਭਿ ਸੁਰਤੀ ਮਿਲਿ
ਸੁਰਤਿ ਕਮਾਈ॥ ਸਭ ਕੀਮਤਿ ਮਿਲਿ ਕੀਮਤਿ ਪਾਈ॥ ਗਿਆਨੀ
ਧਿਆਨੀ ਗੁਰ ਗੁਰ ਹਾਈ॥ ਕਹਣੁ ਨ ਜਾਈ ਤੇਰੀ ਤਿਲੁ
ਵਡਿਆਈ॥੨॥ ਸਭਿ ਸਤ ਸਭਿ ਤਪ ਸਭਿ ਚੰਗਿਆਈਆ॥
ਸਿਧਾ ਪੁਰਖਾ ਕੀਆ ਵਡਿਆਈਆਂ॥ ਤੁਧੁ ਵਿਣੁ ਸਿਧੀ ਕਿਨੈ ਨ
ਪਾਈਆ॥ ਕਰਮਿ ਮਿਲੈ ਨਾਹੀ ਠਾਕਿ ਰਹਾਈਆ॥੩॥ ਆਖਣ
ਵਾਲਾ ਕਿਆ ਬੇਚਾਰਾ॥ ਸਿਫਤੀ ਭਰੇ ਤੇਰੇ ਭੰਡਾਰਾ॥ ਜਿਸੁ ਤੂੰ ਦੇਹਿ
ਤਿਸੈ ਕਿਆ ਚਾਰਾ॥ ਨਾਨਕ ਸਚੁ ਸਵਾਰਣਹਾਰਾ॥੪॥੧॥

(ਪੰਨਾ ੩੪੮-੪੯)



  1. "ਤਬ ਫੇਰ ਕਾਲੂ....ਤੋਂ ਚਵਗਣ ਵੰਨੁ"- ਤਕ ਹਾਫ਼ਜ਼ਾਬਾਦ ਵਾਲੀ ਪੋਥੀ ਵਿਚ ਵਾਧਾ ਹੈ ਅਤੇ ਓਸ ਤੋਂ ਪਿਛੋਂ ਵਲੈਤੀ ਪੋਥੀ ਨਾਲ ਮਿਲ ਜਾਂਦੀ ਹੈ। ਇੰਨੀਆਂ ਸਤਰਾਂ ਵਲੈਤ ਵਾਲੀ ਪੋਥੀ ਵਿਚ ਨਹੀਂ ਹਨ।"

(30) ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ