ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਬ ਫਿਰਿ ਕਾਲੂ ਕਹਿਆ, 'ਏਹੁ ਗੱਲਾਂ ਛਡਿ, ਲੋਕਾਂ ਦਾ ਮਾਰਗੁ ਪਕੜੁ॥ ਕਿਰਤਿ ਬਿਨਾ ਜੀਵਣੁ ਥੋੜਾ ਹੈ'। ਤਬਿ ਫਿਰਿ ਬਾਬਾ ਨਾਨਕ ਚੁਪ ਕਰ ਰਹਿਆ। ਕਾਲੂ ਉਠ ਗਇਆ, ਜਾਇ ਕਿਰਤਿ ਲਗਾ। ਆਖਿਓਸੁ: ‘ਏਹੁ ਅਸਾਡੇ ਕੰਮਹੁ ਕਾਜੋਂ ਗਇਆ। ਪਰ ਬਾਹਰੋਂ ਖੇਤੀ ਉਜੜੇ ਨਾਂਹੀ।'

ਤਬਿ ਮਾਤਾ ਆਈ। ਆਇ ਕਰਿ ਲਗੀ ਉਪਦੇਸਨਿ। ਆਖਿਓਸੁ: 'ਬੇਟਾ! ਚਾਰਿ ਦਿਨਿ ਨਾਮੁ ਵਿਸਾਰਿ ਦੇਹਿ ਅਤੇ ਉਠਿ ਖੜਾ ਹੋਹੁ। ਕਪੜੇ ਲਾਇ ਗਲੀ ਕੂਚੈ ਫਿਰਿ, ਜੋ ਲੋਕਾਂ ਦਾ ਵਿਸਾਹੁ ਹੋਵੈ ਸਭ ਕੋਈ ਆਖੈ ਜੋ ਕਾਲੂ ਦਾ ਪੁਤ੍ਰ ਚੰਗਾ ਹੋਆ'। ਤਦਿ ਬਾਬਾ ਬੋਲਿਆ, ਸਬਦੁ:

[1]

ਰਾਗੁ ਆਸਾ ਮਹਲਾ ੧॥

ਆਖਾ ਜੀਵਾ ਵਿਸਰੈ ਮਰਿ ਜਾਉ॥ ਆਖਣਿ ਅਉਖਾ ਸਾਚਾ ਨਾਉ॥
ਸਾਚੇ ਨਾਮ ਕੀ ਲਾਗੈ ਭੂਖ॥ ਤਿਤੁ ਭੂਖੈ ਖਾਇ ਚਲੀਅਹਿ
ਦੂਖ॥੧॥ ਸੋ ਕਿਉ ਵਿਸਰੈ ਮੇਰੀ ਮਾਇ॥ ਸਾਚਾ ਸਾਹਿਬੁ ਸਾਚੈ
ਨਾਇ॥੧॥ ਰਹਾਉ॥ ਸਾਚੇ ਨਾਮ ਕੀ ਤਿਲੁ ਵਡਿਆਈ॥ ਆਖਿ
ਥਕੇ ਕੀਮਤਿ ਨਹੀ ਪਾਈ॥ ਜੇ ਸਭਿ ਮਿਲਿ ਕੈ ਆਖਣ ਪਾਹਿ॥
ਵਡਾ ਨ ਹੋਵੈ ਘਾਟਿ ਨ ਜਾਇ॥੨॥ ਨਾ ਓਹੁ ਮਰੈ ਨ ਹੋਵੈ ਸੋਗੁ॥
ਦੇਂਦਾ ਰਹੈ ਨ ਚੂਕੈ ਭੋਗੁ॥ ਗੁਣੁ ਏਹੋ ਹੋਰੁ ਨਾਹੀ ਕੋਇ॥ ਨਾ ਕੋ
ਹੋਆ ਨਾ ਕੋ ਹੋਇ॥ ੩॥ ਜੇਵਡੁ ਆਪਿ ਤੇਵਡ ਤੇਰੀ ਦਾਤਿ॥
ਜਿਨਿ ਦਿਨੁ ਕਰਿ ਕੈ ਕੀਤੀ ਰਾਤਿ॥ ਖਸਮੁ ਵਿਸਾਰਹਿ ਤੇ
ਕਮਜਾਤਿ॥ ਨਾਨਕ ਨਾਵੈ ਬਾਝੁ ਸਨਾਤਿ॥ ੪॥ ੨॥

(ਪੰਨਾ ੩੪੯)

ਤਬਿ ਮਾਤਾ ਉਠਿ ਗਈ, ਜਾਇ ਖਬਰਿ ਕੀਤੀ ਪਰਵਾਰ ਵਿੱਚ। ਤਬ ਸਾਰਾ ਪਰਵਾਰੁ ਸਭੁ ਕੁਟੰਬੁ ਵੇਦੀਆਂ ਕਾ ਲਾਗਾ ਝੁਰਣਿ, ਆਖਣਿ ਲਗੈ, ਜੋ 'ਵਡਾ ਹੈਫੂ ਹੋਆ, ਜੋ ਕਾਲੂ ਦਾ ਪੁਤ੍ਰ ਦਿਵਾਨਾ ਹੋਆ'।

7. ਵੈਦ

ਤਬਿ ਬਾਬਾ ਨਾਨਕੁ ਮਹੀਨੇ ਤਿੰਨ ਤਾਈ ਖਾਵੈ ਪੀਵੈ ਕਿਛੁ ਨਾਹੀ। ਅੰਦਰ ਚੁਪ ਕਰ ਪੈ ਰਿਹਾ[2]। ਸਾਰਾ ਪਰਵਾਰੁ ਵੇਦੀਆਂ ਕਾ ਓਦਰਿਆ, ਸਭੇ ਲਗੇ ਆਖਣਿ: ‘ਕਾਲੂ


  1. ਰਾਗੁ ਵਿਚ ਮਹਲਾ ੧' ਇਤਨੇ ਅੱਖਰ ਏਥੇ ਹਾਫ਼ਜ਼ਾਬਾਦ ਵਾਲੇ ਉਤਾਰੇ ਵਿਚ ਹਨ ਤੇ ਵਲੈਤ ਵਾਲੀ ਵਿਚ ਨਹੀਂ ਹਨ।
  2. ਅੰਦਰ ਚੁਪ ਕਰ ਪੈ ਰਿਹਾ ਏਹ ਪਦ ਹਾ: ਬਾ: ਪੋਥੀ ਦੇ ਹਨ।

ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ (31)