ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੂੰ ਕਿਆ ਬੈਠਾ ਹੈਂ, ਜਿਸਦਾ ਪੁਤ੍ਰ ਪਇਆ ਹੈ, ਤੂ ਕੋਈ ਵੈਦ ਸਦਿ ਲੈ, ਕਿਛੁ ਦਾਰੂ ਕਰਿ। ਕਿਆ ਜਾਪੇ ਕਖੈ ਦੇ ਓਲੈ ਲਖੁ ਹੈ। ਤੇਰਾ ਪੁਤ੍ਰ ਚੰਗਾ ਹੋਵੇਗਾ। ਤਾਂ ਪੰਜੀਹੇ ਕਿਤਨੇ ਹੀ ਹੋਵਣਗੇ।" ਤਬ ਕਾਲੂ ਉਠਿ ਖੜਾ ਹੋਆ, ਜਾਇ ਕਰੁ ਵੈਦੁ ਸਦਿ ਪਿੰਨਿ ਆਇਆ। ਤਬਿ ਵੈਦੁ ਆਇ ਖੜਾ ਹੋਇਆ ਤਬਿ ਗੁਰੂ ਨਾਨਕ ਬਾਹੁ ਖਿੰਚਿ ਘਿਧੀ, ਪਗ ਛਿਕਿ ਕਰਿ ਉਠਿ ਬੈਠਾ, ਆਖਣਿ ਲਗਾ: 'ਰੇ ਵੈਦ! ਤੂੰ ਕਿਆ ਕਰਦਾ ਹੈਂ?' ਤਬਿ ਵੈਦ ਕਹਿਆ: 'ਜੋ ਕਿਛੁ ਤੇਰੇ ਆਤਮੈ ਰੋਗ ਹੋਵੈ, ਸੋ ਵੇਖਦਾ ਹਾਂ।' ਤਬ ਬਾਬਾ ਹੱਸਿਆ, ਸਲੋਕੁ ਦਿਤੋਸੁ:–

[1]ਵੈਦੁ ਬੁਲਾਇਆ ਵੈਦਗੀ ਪਕੜਿ ਢੰਢੋਲੇ ਬਾਂਹ॥
ਭੋਲਾ ਵੈਦੁ ਨ ਜਾਣਈ ਕਰਕ ਕਲੇਜੇ ਮਾਹਿ॥੧॥

(ਪੰਨਾ ੧੨੭੯)

[2]

"ਜਾਹਿ ਵੈਦਾ ਘਰਿ ਆਪਣੈ ਮੇਰੀ ਆਹਿ ਨ ਲੇਹਿ॥
ਹਮ ਰਤੇ ਸਹਿ ਆਪਣੈ ਤੂ ਕਿਸੁ ਦਾਰੂ ਦੇਹਿ॥

[3]ਵੈਦਾ ਵੈਦੁ ਸੁਵੈਦੁ ਤੂ ਪਹਿਲਾਂ ਰੋਗੁ ਪਛਾਣੁ॥ ਐਸਾ ਦਾਰੂ ਲੋੜਿ ਲਹੁ ਜਿਤੁ ਵੰਞੈ ਰੋਗਾ ਘਾਣਿ॥

[4]

ਦੁਖੁ ਲਾਗੈ ਦਾਰੂ ਘਣਾ ਵੈਦੁ ਖੜੋਆ ਆਇ॥
ਕਾਇਆ ਹੰਸੁ ਪੁਕਾਰੇ ਵੈਦਿ ਨ ਦਾਰੂ ਲਾਇ॥
ਜਾਹਿ ਵੈਦਾ ਘਰਿ ਆਪਣੇ ਜਾਣੇ ਕੋਇ ਮਕੋਇ॥
ਜਿਨਿ ਕਰਤੇ ਦੁਖੁ ਲਾਇਆ ਨਾਨਕ ਲਾਹੈ ਸੋਇ॥੧॥

(ਪੰਨਾ ੧੨੭੯)

ਤਬ ਗੁਰੂ ਬਾਬੇ ਫਿਰਿ ਵੈਦ ਕੈ ਪਰਥਾਇ ਏਕੁ ਸਬਦੁ ਕੀਤਾ। ਰਾਗੁ ਮਲਾਰ ਵਿਚਿ ਸਬਦੁ ਮ: ੧:–

ਮਲਾਰ ਮਹਲਾ ੧॥

ਦੁਖੁ ਵੇਛੋੜਾ ਇਕੁ ਦੁਖੁ ਭੂਖ॥ ਇਕੁ ਦੁਖੁ ਸਕਤਵਾਰ ਜਮਦੂਤ॥
ਇਕੁ ਦੁਖੁ ਰੋਗੁ ਲਗੈ ਤਨਿ ਧਾਇ॥ ਵੈਦ ਨ ਭੋਲੇ ਦਾਰੂ ਲਾਇ॥੧॥


  1. ਇਹ ਸਲੋਕ ਮਲਾਰ ਦੀ ਵਾਰ ਵਿਚ ਮ: ੧ ਦਾ ਹੈ।
  2. ਇਹ ਸਲੋਕ ਮਹਲੇ ਦੂਸਰੇ ਦਾ ਹੈ। ਕਿਸੇ ਉਤਾਰੇ ਵਾਲੇ ਨੇ ਭੁੱਲ ਨਾਲ ਮਹਲੇ ਪਹਿਲੇ ਵਿਚ ਏਥੇ ਪਾਇਆ ਹੈ।
  3. ਇਹ ਗੁਰਬਾਣੀ ਨਹੀਂ ਹੈ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਹੈ।
  4. ਇਹ ਪਾਠ ਬੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਹੈ।

(32) ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ