ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੈਦ ਨ ਭੋਲੇ ਦਾਰੂ ਲਾਇ॥ ਦਰਦੁ ਹੋਵੈ ਦੁਖੁ ਰਹੈ ਸਰੀਰ॥ ਐਸਾ
ਦਾਰੂ ਲਗੈ ਨ ਬੀਰ॥੧॥ ਰਹਾਉ॥ ਖਸਮੁ ਵਿਸਾਰਿ ਕੀਏ ਰਸ
ਭੋਗ॥ ਤਾਂ ਤਨਿ ਉਠਿ ਖਲੋਏ ਰੋਗ॥ ਮਨੁ ਅੰਧੇ ਕਉ ਮਿਲੈ
ਸਜਾਇ॥ ਵੈਦ ਨ ਭੋਲੇ ਦਾਰੂ ਲਾਇ॥ ੨॥ ਚੰਦਨ ਕਾ ਫਲੁ
ਚੰਦਨ ਵਾਸੁ॥ ਮਾਣਸ ਕਾ ਫਲੁ ਘਟ ਮਹਿ ਸਾਸੁ॥ ਸਾਸਿ ਗਇਐ
ਕਾਇਆ ਢਲਿ ਪਾਇ॥ ਤਾ ਕੈ ਪਾਛੈ ਕੋਇ ਨ ਖਾਇ॥੩॥ ਕੰਚਨ
ਕਾਇਆ ਨਿਰਮਲ ਹੰਸੁ॥ ਜਿਸੁ ਮਹਿ ਨਾਮੁ ਨਿਰੰਜਨ ਅੰਸੁ॥ ਦੂਖ
ਰੋਗ ਸਭਿ ਗਇਆ ਗਵਾਇ॥ ਨਾਨਕ ਛੂਟਸਿ ਸਾਚੈ ਨਾਇ॥੪
॥੨॥੭॥

(ਪੰਨਾ ੧੨੫੬)

[1]ਮਲਾਰ ਮਹਲਾ ੧

ਦੁਖ ਮਹੁਰਾ ਮਾਰਣ ਹਰਿ ਨਾਮੁ॥ ਸਿਲਾ ਸੰਤੋਖ ਪੀਸਣੁ ਹਥਿ
ਦਾਨੁ॥ ਨਿਤ ਨਿਤ ਲੇਹੁ ਨ ਛੀਜੈ ਦੇਹ॥ ਅੰਤ ਕਾਲਿ ਜਮੁ ਮਾਰੈ
ਠੇਹ॥੧॥ ਐਸਾ ਦਾਰੂ ਖਾਹਿ ਗਵਾਰ॥ ਜਿਤੁ ਖਾਧੈ ਤੇਰੇ ਜਾਹਿ
ਵਿਕਾਰ॥ ੧॥ਰਹਾਉ॥ ਰਾਜੁ ਮਾਲੁ ਜੋਬਨੁ ਸਭੁ ਛਾਂਵ॥ ਰਥਿ
ਫਿਰੰਦੈ ਦੀਸਹਿ ਥਾਵ॥ ਦੇਹ ਨ ਨਾਉ ਨ ਹੋਵੈ ਜਾਤਿ॥ ਓਥੈ ਦਿਹੁ
ਐਥੈ ਸਭ ਰਾਤਿ॥੨॥ ਸਾਦ ਕਰਿ ਸਮਧਾਂ ਤ੍ਰਿਸਨਾ ਘਿਉ ਤੇਲੁ॥
ਕਾਮੁ ਕ੍ਰੋਧੁ ਅਗਨੀ ਸਿਉ ਮੇਲੁ॥ ਹੋਮ ਜਗ ਅਰੁ ਪਾਠ ਪੁਰਾਣ॥ਜੋ
ਤਿਸੁ ਭਾਵੈ ਸੋ ਪਰਵਾਣ॥੩॥ ਤਪੁ ਕਾਗਦੁ ਤੇਰਾ ਨਾਮੁ ਨੀਸਾਨੁ॥
ਜਿਨ ਕਉ ਲਿਖਿਆ ਏਹੁ ਨਿਧਾਨੁ॥ ਸੇ ਧਨਵੰਤ ਦਿਸਹਿ ਘਰਿ
ਜਾਇ॥ ਨਾਨਕ ਜਨਨੀ ਧੰਨੀ ਮਾਇ॥ ੪॥ ੩॥੮॥

(ਪੰਨਾ ੧੨੫੬-੫੭)

ਤਬਿ ਵੈਦੁ ਡਰਿ ਹਰਿ ਖੜਾ ਹੋਆ, ਆਖਿਓਸੁ, ‘ਭਾਈ ਰੇ! ਤੁਸੀਂ ਚਿੰਤਾ ਕਿਛੁ ਨ ਕਰੋ, ਏਹ ਪਰਿ ਦੁਖੁ ਭੰਜਨਹਾਰੁ ਹੈ'। ਤਬਿ ਬਾਬੇ ਸਬਦੁ ਉਠਾਇਆ।

ਰਾਗ ਗਉੜੀ ਵਿਚ ਮ: ੧:–

ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ॥ ਅਗਨਿ
ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ॥ ੧॥ ਮੇਰੇ
ਸਾਹਿਬਾ ਕਉਣੁ ਜਾਣੈ ਗੁਣ ਤੇਰੇ॥ ਕਹੇ ਨ ਜਾਨੀ ਅਉਗਣ ਮੇਰੇ
॥੧॥ ਰਹਾਉ॥ ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸੂ ਉਪਾਏ॥


  1. ਇਹ ਸ਼ਬਦ ਹਾ: ਬਾ: ਨੁਸਖ਼ੇ ਵਿਚ ਹੈ, ਪਰ ਵਲੈਤ ਵਾਲੇ ਵਿਚ ਨਹੀਂ।

ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ (33)