ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

9. ਮੋਦੀਖਾਨਾ ਸੰਭਾਲਿਆ

ਜਾਂ ਭਾਣਾ ਤਾਂ[1] ਸੁਲਤਾਨਪੁਰ ਕਉ ਗਇਆ। ਤਬ ਜੈਰਾਮ ਨੂੰ ਮਿਲਿਆ, ਜੈਰਾਮ ਬਹੁਤ ਖੁਸ਼ੀ ਹੋਆ॥ ਆਖਿਓਸੁ 'ਭਾਈ ਵੇ! ਨਾਨਕ ਚੰਗਾ ਭਲਾ ਹੈ'। ਤਬਿ ਜੈਰਾਮ ਦਰਬਾਰਿ ਗਇਆ, ਜਾਇ ਦਉਲਤ ਖਾਨ ਜੋਗ ਅਰਜੁ ਕੀਤੋਸੁ, ਆਖਿਓਸੁ: ਨਬਾਬੂ ਸਲਾਮਤ! ਮੇਰਾ ਇਕੁ ਸਾਲਾ ਪਿਛੋਂ ਆਇਆ ਹੈ[2] ਨਬਾਬੁ ਜੋਗੁ ਮਿਲਿਆ ਚਾਂਹਦਾ ਹੈ।' ਤਬਿ ਦਉਲਤ ਕਹਿਆ, 'ਜਾਇ ਘਿਨਿ ਆਣੁ। ਤਬਿ ਜੈਰਾਮੁ ਆਇ ਕਰਿ ਗੁਰੂ ਨਾਨਕ ਜੋਗੁ ਘਿੰਨਿ ਲੈ ਗਇਆ। ਕਿਛੁ ਪੇਸਕਸੀ ਆਗੈ ਰਖਿ ਕਰਿ ਮਿਲਿਆ। ਖਾਨੁ ਬਹੁਤੁ ਖੁਸੀ ਹੋਇਆ, ਖਾਨ ਕਹਿਆ, ਇਸ ਕਾ ਨਾਉ ਕਿਆ ਹੈ?' ਤਬਿ ਜੈਰਾਮ ਅਰਜ ਕੀਤੀ, 'ਜੀ ਇਸ ਕਾ ਨਾਉ ਨਾਨਕ ਆਂਵਦਾ ਹੈ, ਮੇਰਾ ਕੰਮ ਇਸਕੈ ਹਵਾਲੇ ਕਰਹੁ। ਤਬਿ ਗੁਰੂ ਨਾਨਕ ਖੁਸੀ ਹੋਇ ਕਰ ਮੁਸਕਰਾਇਆ, ਖਾਨਿ ਸਿਰੋਪਾਉ ਦਿੱਤਾ। ਤਬ ਗੁਰੂ ਨਾਨਕ ਤੇ ਜੈਰਾਮੁ ਘਰਿ ਆਏ, ਲਗੇ ਕੰਮੁ ਕਰਣਿ॥ ਐਸਾ ਕੰਮ ਕਰਨਿ, ਸਭੁ ਕੋਈ ਖ਼ੁਸ਼ੀ ਹੋਵੈ, ਸਭੁ ਲੋਕ ਆਖਨਿ ਜੋ ਵਾਹੁ ਵਾਹੁ ਕੋਈ ਭਲਾ ਹੈ'। ਸਭ ਕੋ ਖਾਨ ਆਗੈ ਸੁਪਾਰਸ ਕਰੇ। ਖਾਨ ਬਹੁਤ ਖੁਸੀ ਹੋਆ। ਅਰੁ ਜੋ ਕਿਛੁ ਅਲੂਫਾ[3] ਗੁਰੂ ਨਾਨਕ ਜੋਗ ਮਿਲੇ, ਖਾਵੈ ਸੋ ਖਾਵੈ, ਹੋਰੁ ਪਰਮੇਸਰ ਕੈ ਅਰਥਿ ਦੇਵੈ ਅਤੇ ਨਿਤਾਪ੍ਰਤਿ ਰਾਤਿ ਕਉ ਕੀਰਤਨੁ ਹੋਵੈ। ਪਿਛੋਂ ਮਰਦਾਨਾ ਡੂਮ ਆਇਆ। ਤਲਵੰਡੀਓਂ ਆਇ ਬਾਬੇ ਨਾਲਿ ਟਿਕਿਆ। ਅਰੁ ਜੋ ਹੋਰ ਪਿਛੋਂ ਆਵਨਿ: ਤਿਨਾ ਜੋਗੁ ਖਾਨ ਤਾਈ ਮਿਲਾਇ ਕਰ ਅਲੂਫਾ ਕਰਾਇ ਦੇਵੇ, ਸਭ ਰੋਟੀਆਂ ਖਾਵਨਿ। ਗੁਰੂ ਨਾਨਕ ਕੈ ਪ੍ਰਸਾਦਿ ਸਭਿ ਖੁਸੀ ਹੋਏ। ਅਰੁ ਜਾਂ ਬਾਬੇ ਦੀ ਰਸੋਈ ਹੋਵੈ, ਤਾਂ ਸਭ ਆਇ ਬਹਿਨਿ ਅਤੇ ਰਾਤਿ ਨੂੰ ਨਿਤਾਪ੍ਰਤਿ ਕੀਰਤਨੁ ਹੋਵੈ। ਅਰੁ ਜਿਥੈ ਪਹਰੁ ਰਾਤਿ ਰਹੈ ਤਿਥੈ ਬਾਬਾ ਦਰੀਆਇ ਜਾਵੇ ਇਸਨਾਨੁ ਕਰਣਿ। ਅਰੁ ਜਾ ਪ੍ਰਭਾਤਿ ਹੋਵੈ, ਤਾਂ ਕਪੜੇ ਲਾਇਕੈ ਤਿਲਕੁ ਚੜਾਇ ਕਰਿ ਦਰਬਾਰਿ ਦਫਤਰ ਮਨਾ ਘਿੰਨਿ[4] ਲਿਖਣ ਬਹੈ।

10. ਵੇਈਂ ਪ੍ਰਵੇਸ਼

ਇਕਿ ਦਿਨ ਆਗਿਆ ਪਰਮੇਸਰ ਕੀ ਹੋਈ, ਜੋ ਨਿਤਾਪ੍ਰਤਿ ਦਰਿਆਉ ਵੈਦਾ

ਆਹਾ, ਸੁ ਇਕਿ ਦਿਨਿ ਇਕੁ ਖਿਜਮਤਿ ਦਾਰੁ ਲੇਕਰਿ ਗਇਆ, ਕਪੜੇ ਲਾਹਿ


  1. 'ਭਾਣਾ ਤਾ' ਏਹ ਅੱਖਰ ਹਾ: ਬਾ: ਨੁਸਖ਼ੇ ਦੇ ਹਨ।
  2. 'ਏਥੇ ਹਾ: ਬਾ: ਨੁਸਖ਼ੇ ਵਿਚ ਇਹ ਬੀ ਪਾਠ ਹੈ, 'ਬਹੁਤ ਖੂਬ ਪੜਿਆ ਹੈ'।
  3. ਤਨਖਾਹ ਤੋਂ ਵੱਖਰੀ ਜੋ ਰਸਦ ਖਾਣੇ ਲਈ ਮਿਲੇ ਸੋ ਅਲੂਫਾ।।
  4. ਦਰਬਾਰਿ ਦਫਤਰ ਮਨਾ ਘਿਨਿ' ਦੀ ਥਾਂ ਹਾ: ਬਾ: ਨੁਸਖ਼ੇ ਵਿਚ ਪਾਠ ਹੈ:- 'ਦਰਬਾਰ ਫੁਰਮਾਣ ਲੇਕਰ।'

ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ (35)