ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖਿਜਮਤਿਦਾਰ ਕੇ ਹਵਾਲੇ ਕੀਤੇ, ਆਪਿ ਨਾਵਣਿ ਪਇਆ। ਜਿਉਂ ਪਇਆ ਤਿਉਂ ਆਗਿਆ ਪਰਮੇਸਰ ਕੀ ਨਾਲਿ, ਸੇਵਕ ਲੈ ਗਏ ਦਰਗਹ ਪਰਮੇਸਰ ਕੀ। ਸੇਵਕਾਂ ਜਾਇ ਅਰਜ਼ ਕੀਤੀ: 'ਜੀ ਨਾਨਕ ਹਾਜਰ ਹੈ'। ਤਬਿ ਸਚੀ ਦਰਗਾਹੁ ਦਰਸਨੁ ਹੋਆ, ਸਾਹਿਬੁ ਮਿਹਰਵਾਨੁ ਹੋਆ। ਤਬਿ ਉਹ ਖਿਜਮਤਦਾਰੂ ਕਪੜਿਆਂ ਉਤੇ ਖੜਾ ਆਹਾ, ਸੋ ਖੜਾ ਖੜਾ ਹੁਟਿ ਗਇਆ। ਓਨਿ ਆਖਿਆ, ਜੋ ‘ਨਾਨਕੁ ਦਰੀਆਇ ਵਿਚ ਪਇਆ ਆਹਾ ਸੋ ਨਿਕਲਿਓ ਨਾਹੀਂ'। ਓਸਿ ਆਇ ਖਾਨ ਪਾਸ ਅਰਜੁ ਕੀਤੋਸੁ: 'ਖਾਨ ਸਲਾਮਤਿ! ਨਾਨਕ ਦਰੀਆਉ ਵਿਚ ਪਇਆ ਆਹਾ ਸੋ ਨਿਕਲਿਓ ਨਹੀਂ'। ਤਬਿ ਖਾਨੁ ਅਸਵਾਰੁ ਹੋਇਆ, ਬਾਹਰਿ ਆਇਆ। ਦਰੀਆਉ ਉਪਰਿ ਆਇਆ, ਮਲਾਹ ਬੁਲਾਏ, ਅਰੁ ਜਾਲ ਬੰਧਿ ਪਵਾਏ। ਤਬਿ ਮਲਾਹ ਸੋਧਿ ਥਕੇ, ਪਰੁ ਲਧਾ ਨਾਹੀ। ਤਬਿ ਖਾਨੁ ਬਹੁਤੁ ਦਿਲਗੀਰੁ ਹੋਆ। ਫਿਰਿ ਅਸਵਾਰੁ ਹੋਆ, ਆਖਿਓਸੁ: 'ਨਾਨਕੁ ਭਲਾ ਵਜੀਰ ਥਾ'। ਖਾਨੁ ਘਰਿ ਆਇਆ।

ਆਗਿਆ ਪਰਮੇਸਰ ਕੀ ਹੋਈ, ਜੋ 'ਨਾਨਕ ਭਗਤੁ ਹਾਜਰੁ ਹੋਆ, ਤਾਂ ਅੰਮ੍ਰਿਤ ਦਾ ਕਟੋਰਾ ਭਰਿ ਕਰਿ ਆਗਿਆ ਨਾਲਿ ਮਿਲਿਆ।' ਹੁਕਮ ਹੋਆ:'ਨਾਨਕ! ਇਹ ਅੰਮ੍ਰਿਤੁ ਮੇਰੇ ਨਾਮ ਕਾ ਪਿਆਲਾ ਹੈ, ਤੂ ਪੀਉ'। ਤਬ ਗੁਰੂ ਨਾਨਕ ਤਸਲੀਮ ਕੀਤੀ, ਪਿਆਲਾ ਪੀਤਾ, ਸਾਹਿਬੁ ਮਿਹਰਵਾਨੁ ਹੋਆ: 'ਨਾਨਕੁ ਮੈਂ ਤੇਰੇ ਨਾਲ ਹਾਂ। ਮੈਂ ਤੇਰੇ ਤਾਈਂ ਨਿਹਾਲੁ ਕੀਆ ਹੈ, ਅਰੁ ਜੋ ਤੇਰਾ ਨਾਉ ਲੇਵੇਗਾ ਸੋ ਸਭ ਮੈਂ ਨਿਹਾਲੁ ਕੀਤੇ ਹੈਨਿ। ਤੂ ਜਾਇ ਕਰਿ ਮੇਰਾ ਨਾਮੁ ਜਪਿ, ਅਰੁ ਲੋਕਾ ਥੀਂ ਭੀ ਜਪਾਇ। ਅਰੁ ਸੰਸਾਰ ਥੀਂ ਨਿਰਲੇਪੁ ਰਹੁ। ਨਾਮੁ, ਦਾਨ, ਇਸਨਾਨੁ, ਸੇਵਾ, ਸਿਮਰਨ ਵਿਚਿ ਰਹੂ। ਮੈਂ ਤੇਰੇ ਤਾਈਂ ਆਪਣਾ ਨਾਮੁ ਦੀਆ ਹੈ। ਤੂ ਏਹਾ ਕਿਰਤਿ ਕਰਿ'। ਤਬਿ ਗੁਰੂ ਨਾਨਕ ਸਲਾਮ ਕੀਤਾ, ਖੜਾ ਹੋਆ, ਤਬਿ ਹੁਕਮੁ ਆਇਆ, ਆਗਿਆ ਹੋਈ: 'ਨਾਨਕ ਮੇਰੇ ਨਾਮ ਦੀ ਵਡਿਆਈ ਕੈਸੀ ਹੈ? ਕਹੂ'। ਤਬ ਬਾਬਾ ਬੋਲਿਆ, ਧੁੰਨਿ ਅਨਹਦੁ ਉਠੀ:

ਸਿਰੀਰਾਗੁ ਮਹਲਾ ੧॥

ਕੋਟਿ ਕੋਟੀ ਮੇਰੀ ਆਰਜਾ ਪਵਣੁ ਪੀਅਣੁ ਅਪਿਆਉ॥ ਚੰਦੁ ਸੂਰਜੁ ਦੁਇ ਗੁਫੈ ਨ ਦੇਖਾ ਸੁਪਨੈ ਸਉਣ ਨ ਥਾਉ॥ ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ॥੧॥ ਸਾਚਾ ਨਿਰੰਕਾਰੁ ਨਿਜ ਥਾਇ॥ ਸੁਣਿ ਸੁਣਿ ਆਖਣੁ ਆਖਣਾ ਜੋ ਭਾਵੈ ਕਰੇ ਤਮਾਇ॥੧ ॥ਰਹਾਉ॥ ਕੁਸਾ ਕਟੀਆ ਵਾਰ ਵਾਰ ਪੀਸਣਿ ਪੀਸਾ ਪਾਇ॥ਅਗੀ ਸੇਤੀ ਜਾਲੀਆ ਭਸਮ ਸੇਤੀ ਰਲਿ ਜਾਉ॥ ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ॥ ੨॥ ਪੰਖੀ ਹੋਇ ਕੈ ਜੇ ਭਵਾਸੈ ਅਸਮਾਨੀ ਜਾਉ॥ ਨਦਰੀ ਕਿਸੈ ਨ ਆਵਉ ਨਾ ਕਿਛੁ ਪੀਆ ਨ


(36) ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ