ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖਾਉ॥ ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ॥੩॥
ਨਾਨਕ ਕਾਗਦ ਲਖ ਮਣਾ ਪੜਿ ਪੜਿ ਕੀਚੈ ਭਾਉ॥ ਮਸੂ ਤੋਟਿ
ਨ ਆਵਈ ਲੇਖਣਿ ਪਉਣੁ ਚਲਾਉ॥ ਭੀ ਤੇਰੀ ਕੀਮਤਿ ਨਾ ਪਵੈ
ਹਉ ਕੇਵਡੁ ਆਖਾ ਨਾਉ॥ ੪॥੨॥

(ਪੰਨਾ ੧੪)

ਤਬਿ ਫਿਰਿ ਅਵਾਜ ਹੋਆ: ‘ਨਾਨਕ ਮੇਰਾ ਹੁਕਮੁ ਤੇਰੀ ਨਦਰੀ ਆਇਆ ਹੈ, ਤੂੰ ਮੇਰੇ ਹੁਕਮ ਕੀ ਸਿਫਤਿ ਕਰੁ। ‘ਜੋ ਕਿਸੀ ਕਿਆ ਕਿਆ ਹੋਆ ਹੈ ਅਤੇ ਮੇਰੇ ਦਰਿ ਵਿਚ ਕਿਆ ਕਿਆ ਸੁਣਿਆ ਬਜੰਤ੍ਰ ਗਾਵਨ ਹਾਰੇ' ਤਬਿ ਬਾਬਾ ਬੋਲਿਆ, ਧੁਨਿ ਉਠੀ:–

ਰਾਗੁ ਆਸਾ ਮ: ੧॥ ਸਲੋਕ॥[1]
ਆਦਿ ਸਚੁ ਜੁਗਾਦਿ ਸਚੁ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥੧॥[2]
ਜਪੁ ਸੰਪੂਰਣੁ ਕੀਤਾ॥

ਤਬਿ ਫਿਰਿ ਆਗਿਆ ਆਈ, ਹੁਕਮੁ ਹੋਆ: 'ਨਾਨਕ ਜਿਸੁ ਉਪਰਿ ਤੇਰੀ ਨਦਰਿ, ਤਿਸੁ ਊਪਰਿ ਮੇਰੀ ਨਦਰਿ॥ ਜਿਸੁ ਉਪਰਿ ਤੇਰਾ ਕਰਮੁ, ਤਿਸੁ ਉਪਰਿ ਮੇਰਾ

ਕਰਮੁ॥ ਮੇਰਾ ਨਾਉ ਪਾਰਬ੍ਰਹਮੁ ਪਰਮੇਸਰੁ, ਅਰ ਤੇਰਾ ਨਾਉਂ, ਗੁਰੂ ਪਰਮੇਸਰੁ': ਤਬ ਗੁਰੂ ਨਾਨਕ ਪੈਰੀ ਪਇਆ, ਸਿਰੂਪਾਉ ਦਰਗਾਹੋਂ ਬਾਬੇ ਨੂੰ[3] ਮਿਲਿਆ, ਸਬਦੁ ਧੁਨਿ ਉਠੀ ਰਾਗੁ ਧਨਾਸਰੀ ਹੋਆ, ਮਹਲਾ ੧[4] ਆਰਤੀ:–


  1. ਹਾਫ਼ਜ਼ਾਬਾਦ ਵਾਲੇ ਨੁਸਖੇ ਦੇ ਉਤਾਰੇ ਵਿਚ 'ਜੋ ਕਿਸੀ ਤੋਂ ਸਲੋਕ' ਦੀ ਥਾਂ ਪਾਠ ਇਹ
    ਹੈ: 'ਅਜੀ ਜੀਉ ਕਾ ਆਖਿਆ ਹੋਆ ਕਿਆ ਹੈ ਅਤੇ ਮੇਰੀ ਨਦਰ ਵਿਚ ਕਿਆ
    ਆਖਿਆ ਸੁਣਿਆ ਜਾਵੇ? ਅਤੇ ਜੰਤ ਤੇਰੇ ਹੁਕਮ ਨਾਲ ਗਾਵਣਹਾਰ ਹੈ। ਤਬ ਬਾਬਾ
    ਬੋਲਿਆ ਰਾਗ ਆਸਾ ਵਿਚ ਜਪੁ ਕੀਤਾ, ਮਹਲਾ ੧ ਸਲੋਕੁ-'
  2. ਇਸ ਤੋਂ ਅੱਗੇ ਹਾਫ਼ਜ਼ਾਬਾਦ ਵਾਲੀ ਪੋਥੀ ਵਿਚ -'ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ
    ਵਾਰ॥ ਚੁਪੈ ਚੁਪਿ ਨ ਹੋਵਈ ਜੇ ਲਾਇ ਰਹਾ ਲਿਵਤਾਰ॥ ਭੁਖਿਆ ਭੁਖਨ ਉਤਰੀ ਜੇ
    ਬੰਨਾ ਪੁਰੀਆ ਭਾਰ॥ ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ॥ ਕਿਵ
    ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ
    ਨਾਲਿ॥੧॥' ਪਾਠ ਜ਼ਿਆਦਾ ਹੈ।
  3. 'ਦਰਗਾਹੋਂ ਬਾਬੇ ਨੂੰ' ਹਾਫ਼ਜ਼ਾਬਾਦ ਵਾਲੀ ਪੋਥੀ ਦਾ ਪਾਠ ਹੈ।
  4. 'ਮਹਲਾ ੧' ਹਾ: ਬਾ: ਵਾਲੇ ਨੁਸਖੇ ਵਿਚੋਂ ਹੈ।

ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ (37)