ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਧਨਾਸਰੀ ਮਹਲਾ ੧ ਆਰਤੀ ੴ ਸਤਿਗੁਰ ਪ੍ਰਸਾਦਿ॥

ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ
ਮੋਤੀ॥ ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ
ਫੂਲੰਤ ਜੋਤੀ॥੧॥ ਕੈਸੀ ਆਰਤੀ ਹੋਇ ਭਵ ਖੰਡਨਾ ਤੇਰੀ
ਆਰਤੀ॥ ਅਨਹਤਾ ਸਬਦ ਵਾਜੰਤ ਭੇਰੀ॥੧॥ ਰਹਾਉ॥ ਸਹਸ
ਤਵ ਨੈਨ ਨਨ ਨੈਨ ਹੈ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋਹੀ॥
ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ
ਇਵ ਚਲਤ ਮੋਹੀ॥੨॥ ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ
ਕੈ ਚਾਨਣਿ ਸਭ ਮਹਿ ਚਾਨਣੁ ਹੋਇ॥ ਗੁਰ ਸਾਖੀ ਜੋਤਿ ਪਰਗਟੁ
ਹੋਇ॥ ਜੋ ਤਿਸੁ ਭਾਵੈ ਸੁ ਆਰਤੀ ਹੋਇ॥੩॥ ਹਰਿ ਚਰਣ ਕਮਲ
ਮਕਰੰਦ ਲੋਭਿਤ ਮਨੋ ਅਨਦਿਨੋ ਮੋਹਿ ਆਹੀ ਪਿਆਸਾ॥ ਕ੍ਰਿਪਾ
ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਮਿ ਵਾਸਾ
॥੪॥੧॥੭॥੯॥

(ਪੰਨਾ ੬੬੩)

ਤਬਿ ਆਗਿਆ ਉਨ੍ਹਾਂ ਸੇਵਕਾਂ ਨੋ ਹੋਈ, ਜੋ 'ਨਾਨਕ ਕਉ ਉਸੀ ਘਾਟਿ ਪਹੁਚਾਇ ਆਵਹੁ'। ਤਬਿ ਗੁਰੂ ਨਾਨਕ ਕੇ ਤਈਂ ਤੀਸਰੇ ਦਿਨ ਉਸੀ ਘਾਟਿ ਆਣਿ ਨਿਕਾਲਿਆ। ਦਰੀਆਉ ਵਿਚੂ ਨਿਕਲਿਆ ਤਬ ਲੋਕਾਂ ਡਿੱਠਾ। ਲੋਕਾਂ ਕਹਿਆ, ‘ਯਾਰੋ ਇਹੁ ਤਾਂ ਦਰੀਆਇ ਵਿਚਿ ਪਇਆ ਆਹਾ, ਏਹੁ ਕਿਥੂ ਪੈਦਾ ਹੋਆ?' ਤਬਿ ਗੁਰੂ ਨਾਨਕ ਡੇਰੇ ਆਇ ਕਰਿ ਵੜਿਆ। ਡੇਰਾ ਸਭੁ ਲੁਟਾਇ ਦੂਰਿ ਕੀਤੋਸੁ। ਲੋਕੁ ਬਹੁਤੁ ਜੁੜਿ ਗਏ, ਖਾਨੁ ਭੀ ਆਇ ਗਇਆ, ਆਖਿਓਸੁ 'ਨਾਨਕ ਤੇਰੇ ਤਾਈਂ ਕਿਆ ਹੋਆ ਹੈ'। ਤਬਿ ਲੋਕਾਂ ਕਹਿਆ, 'ਜੀ ਏਹੁ ਦਰੀਆਉ ਵਿਚਿ ਪਇਆ ਆਹਾ, ਦਰੀਆਉ ਵਿਚੋਂ ਚੋਟਿ ਖਾਧੀ'। ਤਬਿ ਖਾਨ ਕਹਿਆ, 'ਯਾਰੋ ਵਡਾ ਹੈਫੁ ਹੋਆ'। ਖਾਨ ਦਿਲਗੀਰ ਹੋਇ ਕਰ ਉਠਿ ਗਇਆ। ਤਬ ਗੁਰੂ ਨਾਨਕ ਕੇ ਤੋੜਿ ਇਕਾ ਲੰਗੋਟੀ ਰਹੀ ਹੋਰੁ ਰਖਿਓਸੁ ਕਿਛੁ ਨਾਹੀ। ਫ਼ਕੀਰਾਂ ਨਾਲਿ ਜਾਇ ਬੈਠਾ। ਨਾਲ ਮਰਦਾਨਾ ਡੂਮ ਜਾਇ ਬੈਠਾ।

11. ਕਾਜ਼ੀ ਚਰਚਾ, ਨਮਾਜ਼, ਮੋਦੀ ਦੀ ਕਾਰ ਤਿਆਗੀ

ਤਬਿ ਗੁਰੂ ਨਾਨਕ ਚੁਪ ਕਰਿ ਰਹਿਆ। ਤਬ ਇਕੁ ਦਿਨ ਗੁਜ਼ਰ ਗਇਆ। ਤਬਿ ਅਗਲੇ ਦਿਨ ਬਕਿ[1] ਖਲਾ ਹੋਇਆ, ਜੋ 'ਨਾ ਕੋਈ ਹਿੰਦੂ ਹੈ, ਨਾ ਕੋ ਮੁਸਲਮਾਨ ਹੈ'। ਜਬ ਬੋਲੈ, ਤਾਂ ਇਹੋ ਅਵਾਜ ਕਰੇ[2]। ਤਬਿ ਲੋਕਾਂ ਜਾਇ ਕਰ ਖਾਨ ਜੋਗੁ ਕਹਿਆ,


  1. 'ਬਕਨਾ' ਦੇ ਪੁਰਾਤਨ ਪੰਜਾਬੀ ਵਿਚ ਕੇਵਲ ਬੋਲਣਾ ਅਰਥ ਹੁੰਦੇ ਹਨ।
  2. 'ਜਬ ਤੋਂ ਕਰੇ' ਤਕ ਦਾ ਪਾਠ ਹਾਫ਼ਜ਼ਾਬਾਦੀ ਉਤਾਰੇ ਵਿਚੋਂ ਹੈ।

(38) ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ