ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੰਧੁ, ਤੂ ਭਲਾ ਫਕੀਰ ਹੈਂ। ਤਬਿ ਗੁਰੂ ਨਾਨਕ ਗਲੋਂ ਮੁਤਕਾ ਲਾਹਿਆ, ਕਮਰ ਬੰਧੀ। ਤਬਿ ਖਾਨਿ ਕਹਿਆ, 'ਨਾਨਕ ਮੇਰੀ ਕਮਖਤੀ ਹੈ, ਜੇ ਤੁਹਿ ਜੇਹਾ ਵਜੀਰੁ ਫਕੀਰੁ ਹੋਵੈ'। ਤਬਿ ਖਾਨਿ ਗੁਰੂ ਨਾਨਕ ਕਉ ਆਪਣੇ ਪਾਸਿ ਬਹਾਲਿਆ, ਅਰੁ ਕਹਿਓਸੁ, 'ਰੇ ਕਾਜ਼ੀ! ਕਾਈ ਬਾਤ ਪੁਛਤਾ ਹੈ ਤਾਂ ਪੁਛ, ਨਾਹੀਂ ਤਾਂ ਏਹੁ ਬਹੁੜਿ ਸੁਖਨੁ ਕਰੇਗਾ ਨਾਹੀ'। ਤਬਿ ਕਾਜ਼ੀ ਦਲਗੀਰੁ ਹੋਇ ਕਰਿ ਹਸਿਆ। ਤਬ ਕਾਜ਼ੀ ਕਹਿਆ, 'ਨਾਨਕ! ਤੂ ਜੋ ਕਹਂਦਾ ਹੈ,- ਨਾ ਕੋ ਹਿੰਦੂ ਹੈ, ਨਾ ਕੋ ਮੁਸਲਮਾਨੁ ਹੈ-, ਸੋ ਤੈਂ ਕਿਆ ਪਾਇਆ ਹੈ?' ਤਬਿ ਬਾਬੇ ਨਾਨਕ ਕਹਿਆ ਸਲੋਕ, ਰਾਗੁ ਮਾਝ ਵਿਚ:–

ਸਲੋਕੁ ਮਃ ੧॥

ਮੁਸਲਮਾਣੁ ਕਹਾਵਣੁ ਮੁਸਕਲੁ ਜਾ ਹੋਇ ਤਾ ਮੁਸਲਮਾਣੁ ਕਹਾਵੈ॥
ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੈ॥
ਹੋਇ ਮੁਸਲਿਮੁ ਦੀਨ ਮੁਹਾਣੈ ਮਰਣ ਜੀਵਣ ਕਾ ਭਰਮੁ ਚੁਕਾਵੈ॥
ਰਬ ਕੀ ਰਜਾਇ ਮੰਨੇ ਸਿਰ ਉਪਰਿ ਕਰਤਾ ਮੰਨੇ ਆਪੁ ਗਵਾਵੈ॥
ਤਉ ਨਾਨਕ ਸਰਬ ਜੀਆ ਮਿਹਰੰਮਤਿ ਹੋਇ ਤ ਮੁਸਲਮਾਣੁ ਕਹਾਵੈ॥੧॥

(ਪੰਨਾ ੧੪੧)

ਸਲੋਕੁ ਮਃ ੧॥

ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ॥ ਸਰਮ
ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ॥ ਕਰਣੀ ਕਾਬਾ ਸਚੁ ਪੀਰੁ
ਕਲਮਾ ਕਰਮ ਨਿਵਾਜ॥ ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ
ਲਾਜ॥੧॥ ਮਃ ੧॥ ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ
ਗਾਇ॥ ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥ ਗਲੀ
ਭਿਸਤਿ ਨ ਜਾਈਐ ਛੁਟੈ ਸਚੁ ਕਮਾਇ॥ ਮਾਰਣ ਪਾਹਿ ਹਰਾਮ
ਮਹਿ ਹੋਇ ਹਲਾਲੁ ਨ ਜਾਇ॥ ਨਾਨਕ ਗਲੀ ਕੂੜੀਈ ਕੂੜੋ ਪਲੈ
ਪਾਇ॥੨॥ ਮਃ ੧॥ ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ
ਨਾਉ॥ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ॥ ਚਉਥੀ
ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ॥ ਕਰਣੀ ਕਲਮਾ
ਆਖਿ ਕੈ ਤਾ ਮੁਸਲਮਾਣੁ ਸਦਾਇ॥ ਨਾਨਕ ਜੇਤੇ ਕੂੜਿਆਰ ਕੂੜੈ
ਕੂੜੀ ਪਾਇ॥੩॥

(ਪੰਨਾ ੧੪੦-੪੧)

ਜਬ ਇਹੁ ਸਲੋਕੁ ਬਾਬੇ ਦਿੱਤਾ, ਤਬਿ ਕਾਜ਼ੀ ਹੈਰਾਨੁ ਹੋਇ ਰਹਿਆ। ਤਬਿ ਖਾਨਿ


(40) ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ