ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਉਨ੍ਹਾਂ ਨਾਲ ਬਰਾਬਰੀ ਤੇ ਵਡਿਆਈ ਦੇ ਵਾਕ ਪਾਉਣ ਖਾਤਰ ਲਿਖੀ। ਇਹ ਗੱਲ ਬਾਬੇ ਹਿੰਦਾਲ ਦੀ ਆਪਣੀ ਜਨਮ ਸਾਖੀ ਪੜ੍ਹਿਆਂ ਸਹੀ ਹੋ ਜਾਂਦੀ ਹੈ।

ਇਸ ਜਨਮ ਸਾਖੀ ਦੀ, ਜੋ ਆਪ ਦੇ ਹੱਥਾਂ ਵਿਚ ਹੈ, ਮੁੜ ਕੇ ਪਰਵਿਰਤੀ ਇਸ ਤਰ੍ਹਾਂ ਹੋਈ ਕਿ ਕਾਲਬ੍ਰਕ ਨਾਮੇ ਇਕ ਅੰਗ੍ਰੇਜ਼ ਨੂੰ ਇਸ ਦਾ ਇਕ ਪੁਰਾਤਨ ਨੁਸਖ਼ਾ ਹੱਥ ਆਇਆ, ਉਸ ਨੇ ਇਹ 'ਇਸਟ ਇੰਡੀਆ ਕੰਪਨੀ' ਨੂੰ ਦਿੱਤਾ, ਜਿਨ੍ਹਾਂ ਨੇ ਇਸ ਨੂੰ ‘ਇੰਡੀਆ ਆਫਿਸ ਲੰਡਨ' ਦੀ ਲਾਇਬ੍ਰੇਰੀ ਵਿਚ ਰੱਖਿਆ। ਸੰਨ 1883 ਈ: ਵਿਚ ਅੰਮ੍ਰਿਤਸਰ ਦੇ ਸਿੱਖਾਂ ਨੇ ਲੈਫ਼ਟੀਨੈਂਟ ਗਵਰਨਰ ਪਾਸ ਬਿਨੈ ਕੀਤੀ ਕਿ ਉਹਨਾਂ ਦੇ ਪੜ੍ਹਨ ਲਈ ਇਹ ਜਨਮ ਸਾਖੀ ਇੰਡੀਆ ਆਫਿਸ ਲੰਡਨ ਤੋਂ ਮੰਗਵਾ ਦਿੱਤੀ ਜਾਵੇ। ਸੋ 'ਮਿਸਟਰ ਰਾਸ' ਲਾਇਬ੍ਰੇਰੀਅਨ ਦੀ ਕਿਰਪਾ ਨਾਲ ਇਹ ਸਾਖੀ ਉਸੇ ਸਾਲ ਦੀ ਸਾਉਣੀ ਰੁਤੇ ਪੰਜਾਬ ਵਿਚ ਘੱਲੀ ਗਈ, ਤਾਂ ਜੋ ਲਾਹੌਰ ਤੇ ਅੰਮ੍ਰਿਤਸਰ ਵਿਚ ਪੜਤਾਲ ਹੋ ਸਕੇ[1]

ਲੈਫ਼ਟੀਨੈਂਟ ਗਵਰਨਰ ਜਨਰਲ ਪਾਸ ਸਿੱਖਾਂ ਵੱਲੋਂ ਇਸ ਦੀ ਫੋਟੋ ਲੈਣ ਦੀ ਇੱਛਾ ਪ੍ਰਗਟ ਹੋਣ ਤੇ ਇਸ ਸਾਖਾਂ ਦੀ ਸਰਕਾਰੀ ਤੌਰ 'ਤੇ ਫੋਟੋ ਲੈ ਕੇ ਕੁਛ ਕਾਪੀਆਂ ਫੋਟੋ ਜ਼ਿੰਕੋਗ੍ਰਾਫੀ ਤੇ ਤ੍ਰੀਕੇ ਤੇ ਛਾਪੀਆਂ ਗਈਆਂ, ਤੇ ‘ਸਰ ਚਾਰਲਸ ਐਚਿਸਨ ਲੈਫ਼ਟੀਨੈਂਟ ਗਵਰਨਰ ਪੰਜਾਬ' ਨੇ ਚੋਣਵੇਂ ਥਾਈਂ ਇਹੋ ਸੁਗਾਤ ਵਜੋਂ ਦਿੱਤੀਆਂ। ਥੋੜ੍ਹੇ ਹੀ ਚਿਰ ਪਿਛੋਂ ਸਿੰਘ ਸਭਾ ਲਾਹੌਰ ਨੇ ਪੱਥਰ ਦੇ ਛਾਪੇ ਵਿਚ ਇਸ ਦਾ ਉਤਾਰਾ ਛਪਵਾਇਆ। ਇਸ ਨੂੰ ਲੋਕੀਂ ਵਲੈਤ ਵਾਲੀ ਜਨਮ ਸਾਖੀ ਆਖਣ ਲੱਗ ਪਏ।

1885 ਈ: ਵਿਚ ਲਿਖੇ ਦੀਬਾਚੇ ਵਿਚ ਭਾਈ ਗੁਰਮੁਖ ਸਿੰਘ ਜੀ ਦੱਸਦੇ ਹਨ ਕਿ ਪਿਛਲੇ ਸਾਲ ਆਪਣੇ ਦੌਰੇ ਵਿਚ ਉਨ੍ਹਾਂ ਨੂੰ ਇਕ ਜਨਮ ਸਾਖੀ ਹਾਫ਼ਜ਼ਾਬਾਦ ਵਿਚ ਹੱਥ ਆਈ, ਜਿਸ ਨੂੰ ਪੜਤਾਲ ਕਰਨ ਤੇ ਉਹ ਵਲੈਤ ਵਾਲੀ ਦੇ ਨਾਲ ਦੀ ਹੀ ਸਾਬਤ ਹੋਈ, ਕੇਵਲ ਕਿਤੇ ਕਿਤੇ ਅੱਖਰਾਂ, ਪਦਾਂ ਜਾਂ ਫ਼ਿਕਰਿਆਂ ਦਾ ਕੁਛ ਕੁਛ ਫ਼ਰਕ ਸੀ। ਇਸ ਦਾ ਨਾਮ ਓਹਨਾਂ ਨੇ 'ਹਾਫ਼ਜ਼ਾਬਾਦ ਵਾਲੀ ਸਾਖੀ' ਠਹਿਰਾਇਆ। ਇਹ ਨੁਸਖ਼ਾ ਮਲੂਮ ਹੁੰਦਾ ਹੈ ਕਿ 'ਮਿਸਟਰ ਮੈਕਾਲਿਫ਼' ਪਾਸ ਪੁੱਜਾ। ਓਨ੍ਹਾਂ ਇਸ ਨੂੰ ਆਪਣੇ ਖਰਚ ਤੇ ਗੁਰਮੁਖੀ ਅੱਖਰਾਂ ਵਿਚ ਛਪਵਾਯਾ, ਵਿਰਾਮ ਆਪ ਲਗਾਏ, ਸ਼ਬਦ ਵੱਖਰੇ ਕਰਕੇ ਛਾਪੇ। ਇਸ ਦੀ ਭੂਮਿਕਾ ਭਾਈ ਗੁਰਮੁਖ ਜੀ ਜੀ ਪ੍ਰੋਫ਼ੈਸਰ ਓਰੀਐਂਟਲ ਕਾਲਜ ਨੇ ਲਿਖੀ ਤੇ ਇਹ ਬੀ ਪੱਥਰ ਦੇ ਛਾਪੇ ਵਿਚ 1885 ਈ: ਸੰਨ ਵਿਚ 15 ਨਵੰਬਰ ਨੂੰ ਛਪ ਗਈ। ਇਸ ਉਤਾਰੇ ਨੂੰ ਲੋਕੀਂ ‘ਮੈਕਾਲਿਫ਼ ਵਾਲੀ ਜਨਮ ਸਾਖੀ' ਆਖਣ ਲੱਗ ਪਏ।

ਇਸ ਤੋਂ ਮਗਰੋਂ ਭਾਈ ਕਰਮ ਸਿੰਘ ਜੀ ਹਿਸਟੋਰੀਅਨ ਨੇ 1790 ਦਾ ਉਤਾਰਾ, ਜੋ ਇਸੇ ਜਨਮ ਸਾਖੀ ਦਾ ਇਕ ਨੁਸਖ਼ਾ ਸੀ, ਤਸਵੀਰਾਂ ਬੀ ਇਸ ਵਿਚ ਸਨ, ਲਾਹੌਰ ਕਿਸੇ ਕਿਤਾਬ ਫਰੋਸ਼ ਕੋਲ ਡਿੱਠਾ ਸੀ, ਫਿਰ ਉਨ੍ਹਾਂ ਨੇ ਲਾਹੌਰ ਜਨਮ-ਸਥਾਨ ਦੇ


  1. ਦੇਖੋ ਦੀਬਾਚਾ, ਜਨਮ ਸਾਖੀ ਫੋਟੋ ਹੋਈ ਹੋਈ ਦਾ, 1885 ਈ:

(6) ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ