ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੁਰਦੁਆਰੇ ਪਾਸ, ਫੇਰ ਫੀਰੋਜ਼ਪੁਰ ਵਿਚ 1787 ਦਾ ਇਕ ਨੁਸਖ਼ਾ ਡਿੱਠਾ ਸੀ, ਜਿਸ ਵਿਚ ਲਿਖਿਆ ਸੀ ਕਿ 1727 ਵਿਚ ਬੁਰਹਾਨਪੁਰ ਵਿਚ ਲਿਖੀ ਗਈ ਜਨਮ ਸਾਖੀ ਦਾ ਇਹ ਉਤਾਰਾ ਹੈ। ਇਕ ਕਾਪੀ ਓਹਨਾਂ ਸ਼ਿਕਾਰਪੁਰ ਵਿਚ ਲਿਖੀ ਹੋਈ ਹੈਦਰਾਬਾਦ ਦੇਖੀ ਸੀ, ਇਕ ਕਾਪੀ ਬਹਾਵਲਪੁਰ ਦੇ ਇਲਾਕੇ ਬੰਦਈਆਂ ਦੇ ਡੇਰੇ ਵੇਖੀ ਸੀ। ਬਰਦਵਾਨ ਦੀ ਲਿਖੀ ਹੋਈ ਇਕ ਕਾਪੀ ਸੰਮਤ 1814 ਦੀ ਮੁਲਕਰਾਜ ਭੱਲੇ ਨੇ ਵੇਖੀ ਸੀ।


ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ (7)