ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਂ ਬਾਬੇ ਏਹੁ ਸਲੋਕੁ ਬੋਲਿਆ, ਤਾਂ ਸਯੀਅਦ, ਸੇਖ ਜਾਦੇ, ਕਾਜ਼ੀ, ਮੁਫਤੀ, ਖਾਨ, ਖਨੀਨ, ਮਹਰ, ਮੁਕਦਮ ਹੈਰਾਨ ਹੋਇ ਰਹੈ। ਖਾਨ ਬੋਲਿਆ, 'ਕਾਜ਼ੀ! ਨਾਨਕੁ ਹਕੁ ਨ ਪਹੁਤਾ ਹੈ ਅਵਰੁ ਪੁਛਣ ਕੀ ਤਕਸੀਰ ਰਹੀ[1]। ਜਿਤੁ ਵਲਿ ਬਾਬਾ ਨਦਰਿ ਕਰੇ, ਤਿਤੁ ਵਲਿ ਸਭ ਕੋਈ ਸਲਾਮੁ ਕਰੇ। ਤਬਿ ਬਾਬਾ ਬੋਲਿਆ ਸਬਦੁ:–

ਸਿਰੀਰਾਗੁ ਮਹਲਾ ੧ ਘਰੁ ੩॥

ਅਮਲੁ ਕਰਿ ਧਰਤੀ ਬੀਜੁ ਸਬਦੋ ਕਰਿ ਸਚ ਕੀ ਆਬ ਨਿਤ ਦੇਹਿ
ਪਾਣੀ॥ ਹੋਇ ਕਿਰਸਾਣੁ ਈਮਾਨੁ ਜੰਮਾਇ ਲੈ ਭਿਸਤੁ ਦੋਜਕੁ ਮੂੜੇ
ਏਵ ਜਾਣੀ॥੧॥ ਮਤੁ ਜਾਣ ਸਹਿ ਗਲੀ ਪਾਇਆ॥ ਮਾਲ ਕੈ
ਮਾਣੈ ਰੂਪ ਕੀ ਸੋਭਾ ਇਤੁ ਬਿਧੀ ਜਨਮੁ ਗਵਾਇਆ॥੧॥ਰਹਾਉ॥
ਐਬ ਤਨਿ ਚਿਕੜੋ ਇਹੁ ਮਨੁ ਮੀਡਕੋ ਕਮਲ ਕੀ ਸਾਰ ਨਹੀ ਮੂਲਿ
ਪਾਈ॥ ਭਉਰੁ ਉਸਤਾਦੁ ਨਿਤ ਭਾਖਿਆ ਬੋਲੇ ਕਿਉਂ ਬੂਝੈ ਜਾ ਨਹ
ਬੁਝਾਈ॥੨॥ ਆਖਣੁ ਸੁਨਣਾ ਪਉਣ ਕੀ ਬਾਣੀ ਇਹੁ ਮਨੁ ਰਤਾ
ਮਾਇਆ॥ ਖਸਮ ਕੀ ਨਦਰਿ ਦਿਲਹਿ ਪਸਿੰਦੇ ਜਿਨੀ ਕਰਿ ਏਕੁ
ਧਿਆਇਆ॥੩॥ ਤੀਹ ਕਰਿ ਰਖੇ ਪੰਜ ਕਰਿ ਸਾਥੀ ਨਾਉ ਸੈਤਾਨੁ
ਮਤੁ ਕਟਿ ਜਾਈ॥ ਨਾਨਕੁ ਆਖੈ ਰਾਹਿ ਪੈ ਚਲਣਾ
ਮਾਲੁ ਧਨੁ ਕਿਤ ਕੂ ਸੰਜਿਆਹੀ॥ ੪॥ ੨੭॥

(ਪੰਨਾ ੨੪)

ਜਾ ਬਾਬੇ ਏਹੁ ਸਬਦੁ ਬੋਲਿਆ, ਤਬਿ ਖਾਨ ਆਇ ਪੈਰੀ ਪਇਆ॥ ਤਬਿ ਲੋਕਿ ਹਿੰਦੂ ਮੁਸਲਮਾਨੁ ਆਇ ਲਗੈ ਖਾਨ ਨੂੰ ਕਹਿਣ, 'ਜੋ ਨਾਨਕ ਵਿਚਿ ਖੁਦਾਇ ਬੋਲਦਾ ਹੈ'। ਤਬਿ ਖਾਨ ਕਹਿਆ: 'ਨਾਨਕ! ਰਾਜੁ ਮਾਲੁ ਹੁਕਮੁ ਹਾਸਲੁ ਸਭੁ ਤੇਰਾ ਹੈ'। ਤਬਿ ਗੁਰੂ ਨਾਨਕ ਕਹਿਆ, 'ਖੁਦਾਇ ਤੇਰਾ ਭਲਾ ਕਰੇਗਾ, ਹੁਣ ਟਿਕਣੇ ਕੀ ਬਾਤਿ ਰਹੀ, ਰਾਜੁ, ਮਾਲੁ, ਘਰ ਬਾਰ ਤੇਰੇ ਹੈਨ, ਅਸੀਂ ਤਿਆਗਿ ਚਲੇ'।

ਜਾਇ ਫਕੀਰਾਂ ਵਿਚ ਬੈਠਾ, ਤਬਿ ਫਕੀਰ ਉਠ ਹਥਿ ਬੰਨਿ ਖੜੇ ਹੋਇ, ਲਾਗੇ ਸਿਫਤਿ ਕਰਣ। ਆਖਨਿ ‘ਜੋ ਨਾਨਕੁ ਸਚਿ ਰੋਜੀ[2] ਥੀਆ ਹੈ ਅਤੇ ਸਚਿ ਕੀ ਰੰਗਣਿ ਵਿਚ ਰਤਾ ਹੈ'। ਤਾਂ ਬਾਬਾ ਬੋਲਿਆ, 'ਮਰਦਾਨਿਆ, ਰਬਾਬ ਵਜਾਇ'। ਤਬਿ ਮਰਦਾਨੇ ਰਬਾਬੁ ਵਜਾਇਆ, ਰਾਗੁ ਤਿਲੰਗੁ ਕੀਤਾ, ਬਾਬੇ ਸਬਦੁ ਉਠਾਇਆ–


  1. ਪਾਠਾਂਤ੍ਰ- 'ਤਕਸੀਰ ਰਹੀ ਨਾਹੀ' ਬੀ ਹੈ।
  2. ਪਾ: 'ਰੋਚੀ'।

(42) ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ