ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਿਲੰਗ ਮਹਲਾ ੧ ਘਰੁ ੩॥

ਇਹੁ ਤਨੁ ਮਾਇਆ ਪਾਹਿਆ ਪਿਆਰੇ ਲੀਤੜਾ ਲਬਿ ਰੰਗਾਏ॥
ਮੇਰੈ ਕੰਤ ਨ ਭਾਵੈ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਏ॥੧॥
ਹੰਉ ਕੁਰਬਾਨੈ ਜਾਉ ਮਿਹਰਵਾਨਾ ਹੰਉ ਕੁਰਬਾਨੈ ਜਾਉ॥ ਹੰਉ
ਕੁਰਬਾਨੈ ਜਾਉ ਤਿਨਾ ਕੈ ਲੈਨਿ ਜੋ ਤੇਰਾ ਨਾਉ॥ ਲੈਨਿ ਜੋ ਤੇਰਾ
ਨਾਉ ਤਿਨਾ ਕੈ ਹੰਉ ਸਦ ਕੁਰਬਾਨੈ ਜਾਉ॥ ੧॥ ਰਹਾਉ॥
ਕਾਇਆ ਰੰਙਣਿ ਜੇ ਥੀਐ ਪਿਆਰੇ ਪਾਈਐ ਨਾਉ ਮਜੀਠ॥ ਰੰਙਣ
ਵਾਲਾ ਜੇ ਰੰਙੁ ਸਾਹਿਬੁ ਐਸਾ ਰੰਗੁ ਨ ਡੀਠ॥੨॥ ਜਿਨ ਕੇ ਚੋਲੇ
ਰਤੜੇ ਪਿਆਰੇ ਕੰਤੁ ਤਿਨਾ ਕੈ ਪਾਸਿ॥ ਧੂੜਿ ਤਿਨਾ ਕੀ ਜੇ ਮਿਲੈ
ਜੀ ਕਹੁ ਨਾਨਕ ਕੀ ਅਰਦਾਸਿ॥੩॥ ਆਪੇ ਸਾਜੇ ਆਪੇ ਰੰਗੇ
ਆਪੇ ਨਦਰਿ ਕਰੇਇ॥ ਨਾਨਕ ਕਾਮਣਿ ਕੰਤੈ ਭਾਵੈ ਆਪੇ ਹੀ
ਰਾਵੇਇ॥੪॥੧॥੩॥

(ਪੰਨਾ ੭੨੧-੨੨)

ਤਬਿ ਫਕੀਰਾਂ ਆਇ ਪੈਰ ਚੁਮੈ, ਦਸਤ ਪੰਜਾ ਲੀਆ। ਬਾਬੇ ਦੀ ਬਹੁਤੁ[1] ਖੁਸ਼ੀ ਹੋਈ ਫਕੀਰਾਂ ਉਪਰਿ, ਬਹੁਤੁ ਮਿਹਰਵਾਨੁ ਹੋਇਆ। ਖਾਨੁ ਭੀ ਆਇ ਗਇਆ। ਲੋਕ ਹਿੰਦੂ ਮੁਸਲਮਾਨ ਜੁ ਕੋਈ ਸਾ ਸਭ ਸਲਾਮ ਕਰਿ ਖੜਾ ਹੋਆ। ਤਬਿ ਗੁਰੂ ਪਾਸੋਂ ਵਿਦਾ ਹੋਏ। ਖਾਨੁ ਘਰਿ ਆਇਆ, ਆਇ ਕਰਿ ਦੇਖੈ ਤਾਂ ਕੋਠੜੀਆਂ ਖਜਾਨੈ ਕੀਆ ਭਰੀਆਂ ਪਈਆਂ ਹੈਨਿ॥ ਤਬਿ ਬਾਬੇ ਦੀ ਖੁਸ਼ੀ ਹੋਈ, ਮਰਦਾਨੇ ਨੂੰ ਨਾਲੇ ਲੈ ਕਰਿ ਚਲਿਦਾ ਰਹਿਆ।

12. ਮਰਦਾਨੇ ਦੀ ਪੂਜਾ ਕਰਾਈ

ਤਬਿ ਬਾਬਾ ਜੀ ਉਜੜ ਕਉ ਚਲੇ[2]। ਤਬ ਕਿਤੇ ਵਸਦੀ ਵੜੇ ਨਾਹੀ। ਕਿਤੇ ਜੰਗਲਿ ਕਿਤੇ ਦਰੀਆਇ, ਕਿਥਈ ਟਿਕੇ ਨਾਹੀਂ। ਕਦੇ ਜੇ ਮਰਦਾਨੇ ਨੂੰ ਭੁੱਖ ਲਗੈ, ਤਾਂ ਬਾਬਾ ਆਖੈ, 'ਮਰਦਾਨਿਆ ਭੁਖਿ ਲਾਗੀ ਹੀ[3]?' ਤਾਂ ਮਰਦਾਨਾ ਆਖੈ, 'ਜੀ, ਤੂੰ ਸਭ ਕਿਛੁ ਜਾਣਦਾ ਹੈਂ'। ਤਬਿ ਬਾਬੇ ਆਖਿਆ, ‘ਮਰਦਾਨਿਆ! ਸਿਧੋਂ ਹੀ ਵਸਦੀ ਜਾਇ ਖਲੋਉ, ਆਗੈ ਉਪਲਿ ਖਤ੍ਰੀ ਹੈਨਿ, ਤਿਸਦੇ ਘਰਿ ਜਾਇ ਖੜੋਉ, ਚੁਪਾਤੋ ਓਥੈ


  1. 'ਬਹੁਤੁ' ਪਦ ਹਾ: ਬਾ: ਨੁਸਖ਼ੇ ਵਿਚੋਂ ਲਿਆ ਹੈ।
  2. 'ਤਬ ਤੋਂ..ਚਲੇ' ਪਾਠ ਹਾਂ: ਬਾ: ਨੁਸਖ਼ੇ ਦੇ ਉਤਾਰੇ ਦਾ ਹੈ।
  3. ਪਾਠਾਂਤ੍ਰ- 'ਹੈ?' ਬੀ ਹੈ।

ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ (43)