ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਓਇ ਖਵਾਇਂਦੇ ਹਿਨਿਗੇ। ਮਰਦਾਨਿਆ! ਤੈਨੂੰ ਜਾਂਦੈ ਹੀ ਨਾਲਿ ਕੋਈ ਹਿੰਦੂ ਕੋਈ ਮੁਸਲਮਾਨ ਜੋ ਕੋਈ ਆਇ ਮੁਹਿ ਲਗੇਗਾ, ਸੋਈ ਆਇ ਪੈਰੀ ਪਵੈਗਾ। ਛਤੀਹ ਅੰਮ੍ਰਿਤ[1] ਆਣਿ ਆਗੇ ਰਾਖਨਿਗੇ। ਕੋਈ ਰੁਪਯੇ ਪਯੀਏ[2] ਆਣਿ ਰਖਨਿਗੇ, ਕੋਈ ਆਣਿ ਪਰਕਾਲੇ ਰਖਨਿਗੈ, ਕੋਈ ਪੁਛਸੀਆ ਭੀ ਨਾਹੀਂ, ਜੋ ਤੂੰ ਕਿਥੋਂ ਆਇਆ ਹੈਂ? ਕਿਸਦਾ ਆਦਮੀ ਹੈਂ? ਜੋ ਕੋਈ ਆਇ ਮੁਹਿ ਲਾਗੈਗਾ ਸੋਈ ਆਖੈਗਾ — ਜੋ ਮੈਂ ਆਪਣਾ ਸਰਵਸੁ ਆਣਿ ਅਗੇ ਰਖਾ-। ਆਖਨਿਗੇ, ਜੋ ਅਸੀਂ ਨਿਹਾਲੁ ਹੋਏ, ਜੋ ਅਸਾਨੂੰ ਇਹੁ ਦੀਦਾਰੁ ਹੋਆ-'।

ਬਾਬੇ ਦੀ ਖੁਸ਼ੀ ਹੋਈ, ਮਰਦਾਨਾ ਇਕ ਦਿਨਿ ਸਹਰ ਨੂੰ ਭੇਜਿਆ। ਭੇਜਦਿਆਂ ਨਾਲਿ ਪੂਜਾ ਬਹੁਤੁ ਲਾਗੀ। ਜਾਂ ਗਇਆ, ਤਾਂ ਸਾਰਾ ਸਹਰੁ ਆਇ ਪੈਰੀ ਪਇਆ। ਜਾਂ ਗਇਆ, ਤਾਂ ਪੰਜੀਹੈ ਕਪੜੈ ਪੰਡਿ ਬੰਨਿ ਕੈ ਲੈ ਆਇਆ। ਬਾਬਾ ਹਸਦਾ ਹਸਦਾ ਨਿਲੇਟੁ ਹੋਆ। ਬਾਬੇ ਪਾਸਿ ਮਰਦਾਨਾ ਕਪੜੇ ਪੰਜੀਹੈ ਲੈ ਆਇਆ। ਬਾਬਾ ਵੇਖੈ, ਤਾਂ ਬੰਨੀ ਪੰਡਿ ਲਈ ਆਂਵਦਾ ਹੈ, ਤਬਿ ਬਾਬੈ ਆਖਿਆ: 'ਮਰਦਾਨਿਆ! ਕਿਆ ਆਂਦਾ ਹੀ?' ਤਬਿ ਮਰਦਾਨੈ ਆਖਿਆ: 'ਜੀ ਸਚੇ ਪਾਤਿਸਾਹ! ਤੇਰੇ ਨਾਵੈ ਦਾ ਸਦਕਾ ਸਾਰਾ ਸਹੁਰੁ ਸੇਵਾ ਨੂੰ ਉਠਿ ਖੜਾ ਹੋਆ। ਜੀਉ ਪਾਤਿਸਾਹ, ਮੈਂ ਆਖਿਆ: ਜੋ ਇਹ ਵਸਤੁ ਕਪੜੇ ਬਾਬੇ ਪਾਸਿ ਲੈ ਜਾਵਾਂ-'। ਤਿਬਿ[3] ਗੁਰੂ ਬੋਲਿਆ: 'ਮਰਦਾਨਿਆ! ਆਂਦੋ, ਭਲਾ ਕੀਤੋ, ਪਰੁ ਏਹੁ ਅਸਾਡੇ ਕਿਤੇ ਕੰਮ ਨਾਂਹੀ'। ਤਬਿ ਮਰਦਾਨੇ ਆਖਿਆ: 'ਜੀਉ ਪਾਤਿਸ਼ਾਹ, ਕਿ ਕਰੀ?' ਤਬਿ ਬਾਬੇ ਆਖਿਆ: 'ਸੁਟਿ ਘਤੁ। ਤਾਂ ਮਰਦਾਨੇ ਸਭਿ ਵਸਤੂ ਸਟਿ ਘਤੀਆ, ਪੰਡਿ ਸਾਰੀ। ਓਥਹੁ ਰਵੇਦੇ ਰਹੇ। ਤਬਿ ਮਰਦਾਨੇ ਆਖਿਆ, ਅਰਜ ਕੀਤੀ, ਆਖਿਓਸੁ: ਜੀਉ ਪਾਤਿਸਾਹੁ, ਇਹੁ ਜੋ ਕੋਈ ਤੇਰੇ ਨਾਉ ਦਾ ਸਦਕਾ ਮੰਨਦਾ ਹੈ ਅਤੇ ਸਿਖ ਦੈ ਮੁਹਿ ਪਾਵਦਾ ਹੈ, ਕਿਛ ਤੈਨੂੰ ਭੀ ਪਹੁੰਚਦਾ ਹੈ ਓਸਦਾ ਭਾਉ? ਅਤੇ ਮੇਰੇ ਦਿਲਿ ਵਿਚਿ ਵਡਾ ਫਿਕਰੁ ਹੈ, ਜੇ ਤੂੰ ਕਿਛੁ ਛੁਹੰਦਾ ਨਾਹੀਂ ਅਤੇ ਮੁਹਿ ਪਾਂਵਦਾ ਨਾਹੀਂ, ਤੂ ਕਿਸੇ[4] ਨਾਲੈ ਤ੍ਰਿਪਤਦਾ ਹੈਂ?' ਤਬਿ ਗੁਰੂ ਬਾਬੇ ਆਖਿਆ: ਮਰਦਾਨਿਆ! ਰਬਾਬ ਵਜਾਇ ਤਾਂ ਮਰਦਾਨੇ ਰਬਾਬ ਵਜਾਇਆ, ਰਾਗ ਗਉੜੀ ਕੀਤੀ ਦੀਪਕੀ ਮਹਲਾ ੧[5]। ਬਾਬੇ ਸਬਦੁ ਉਠਾਇਆ:—


  1. ਮੁਰਾਦ ਅੰਮ੍ਰਿਤ ਤੋਂ ਹੈ।
  2. ਵਲੈਤ ਪੁਜੇ ਨੁਸਖ਼ੇ ਵਿਚ ਏਥੇ 'ਪਯੀਏ' ਪਾਠ ਰੁਪਏ ਦੇ ਨਾਲ ਹੈ, ਇਸ ਪਦ ਦੀ ਮੁਰਾਦ ਗਾਲਬਨ 'ਪੰਜੀਹੇ' ਤੋਂ ਹੈ ਜੋ ਰੁਪਏ ਦਾ ਹੀ ਨਾਮ ਹੈ।
  3. ਮੁਰਾਦ ਹੈ- 'ਤਬਿ
  4. ਮੁਰਾਦ ਹੈ- 'ਕਿਸ?
  5. ਇਹ ਸ਼ਬਦ ਚੌਥੀ ਪਾਤਸ਼ਾਹੀ ਜੀ ਦਾ ਗਉੜੀ ਗੁਆਰੇਰੀ ਵਿਚ ਹੈ। ਲੇਖਕ ਦੀ ਭੁੱਲ ਹੈ ਮ: ੧ ਤੇ ਗਉੜੀ ਦੀਪਕੀ ਲਿਖਣਾ।

(44) ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ