ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਉੜੀ ਗੁਆਰੇਰੀ ਮਹਲਾ ੪॥

ਮਾਤਾ ਪ੍ਰੀਤਿ ਕਰੇ ਪੁਤੁ ਖਾਇ॥ ਮੀਨੇ ਪ੍ਰੀਤਿ ਭਈ ਜਲਿ ਨਾਇ॥
ਸਤਿਗੁਰ ਪ੍ਰੀਤਿ ਗੁਰਸਿਖ ਮੁਖਿ ਪਾਇ॥੧॥ ਤੇ ਹਰਿ ਜਨ ਹਰਿ
ਮੇਲਹੁ ਹਮ ਪਿਆਰੇ॥ ਜਿਨ ਮਿਲਿਆ ਦੁਖ ਜਾਹਿ ਹਮਾਰੇ॥੧॥
ਰਹਾਉ॥ ਜਿਉ ਮਿਲਿ ਬਛਰੇ ਗਉ ਪ੍ਰੀਤਿ ਲਗਾਵੈ॥ ਕਾਮਨਿ ਪ੍ਰੀਤਿ
ਜਾ ਪਿਰੁ ਘਰਿ ਆਵੈ॥ ਹਰਿ ਜਨ ਪ੍ਰੀਤਿ ਜਾ ਹਰਿ ਜਸੁ ਗਾਵੈ॥੨॥
ਸਾਰਿੰਗ ਪ੍ਰੀਤਿ ਬਸੈ ਜਲ ਧਾਰਾ॥ ਨਰਪਤਿ ਪ੍ਰੀਤਿ ਮਾਇਆ ਦੇਖਿ
ਪਸਾਰਾ॥ ਹਰਿ ਜਨ ਪ੍ਰੀਤਿ ਜਪੈ ਨਿਰੰਕਾਰਾ॥੩॥ ਨਰ ਪ੍ਰਾਣੀ
ਪ੍ਰੀਤਿ ਮਾਇਆ ਧਨੁ ਖਾਟੇ॥ ਗੁਰਸਿਖ ਪ੍ਰੀਤਿ ਗੁਰੁ ਮਿਲੈ ਗਲਾਟੇ॥
ਜਨ ਨਾਨਕ ਪ੍ਰੀਤਿ ਸਾਧ ਪਗ ਚਾਟੇ॥੪॥ ੩॥੪੧॥

(ਪੰਨਾ ੧੬੪)

ਤਬਿ ਫਿਰਿ ਤਸਲੀਮ ਕੀਤੀ, ਓਥਹੁੰ ਚਲੇ। 13. ਸੱਜਣ ਠੱਗ

ਜਾਂਦੇ ਜਾਂਦੇ ਸ਼ੇਖ ਸੱਜਣ ਕੈ ਘਰਿ ਜਾਇ ਨਿਕਲੇ। ਉਸਕਾ ਘਰੁ ਪੈਂਡੇ ਵਿਚ ਥਾ ਅਤੇ ਠਾਕੁਰ ਦੁਆਰਾ ਤੈ ਮਸੀਤ ਕਰਿ ਛਡੀ ਥੀ। ਜੇ ਕੋਈ ਹਿੰਦੂ ਆਵੈ ਤਾਂ ਠਉਰ

ਦੇਵੈ॥ ਅਤੇ ਜੇ ਮੁਸਲਮਾਨ ਜਾਵੈ, ਤਾਂ ਤਵਜਹ [1] ਕਰੇ। ਅਰੁ ਜਾਂ ਰਾਤਿ ਪਵੈ ਤਾਂ ਆਖੇ, 'ਚਲੁ ਜੀ ਸੋਵਹੁ'। ਅੰਦਰਿ ਲੈ ਜਾਵੈ, ਖੂਹੈ ਵਿਚਿ ਪਾਇ ਕਰਿ ਮਾਰੇ। ਅਰੁ ਜਾ ਸਬਾਹ ਹੋਵੈ, ਤਾ ਆਸਾ ਤਸਬੀ ਹਾਥਿ ਲੈ ਮੁਸਲਾ ਪਾਇ ਬਹੈ। ਜਬਿ ਬਾਬਾ ਤੇ ਮਰਦਾਨਾ ਗਏ, ਤਾਂ ਖਿਜਮਤਿ ਬਹੁਤੁ ਕੀਤੀਓਸੁ ਅਤੇ ਆਪਣਿਆਂ ਲੋਕਾਂ ਤਾਈਂ ਆਖਿਓਸੁ: 'ਜੋ ਇਸਦੇ ਪਲੈ ਬਹੁਤੁ ਦੁਨੀਆ ਹੈ, ਪਰ ਗੁਹਜੂ ਹੈ। ਜਿਸ ਦੇ ਮੁਹਿ ਵਿਚ ਐਸੀ ਭੜਕ ਹੈ ਸੋ ਖਾਲੀ ਨਾਂਹੀ, ਫੈਲੁ ਕਰਿਕੇ ਫ਼ਕੀਰ ਹੋਇਆ ਹੈ'। ਜਬ ਰਾਤਿ ਪਈ ਤਬਿ ਆਖਿਓਸੁ: 'ਉਠਹੁ ਜੀ ਸੋਵਹੁ'। ਤਬਿ ਬਾਬੇ ਆਖਿਆ, ਸੱਜਣੇ! ਇਕੁ ਸਬਦੁ ਖੁਦਾਇ ਦੀ ਬੰਦਗੀ ਕਾ ਆਖਿ ਕਰਿ ਸੋਵਹਿਗੇ'। ਤਬਿ ਸੇਖ ਸਜਨਿ ਆਖਿਆ:'ਭਲਾ ਹੋਵੈ ਜੀ, ਆਖਹੁ ਜੀ[2], ਰਾਤਿ ਬਹੁਤੁ ਗੁਜਰਦੀ ਜਾਂਦੀ ਹੈ'। ਤਉ ਬਾਬੇ ਆਖਿਆ, 'ਮਰਦਾਨਿਆ! ਰਬਾਬ ਵਜਾਇ।' ਤਾਂ ਮਰਦਾਨੇ ਰਬਾਬੁ ਵਜਾਇਆ। ਰਾਗ ਸੂਹੀ ਕੀਤੀ। ਗੁਰੂ ਨਾਨਕ ਸਬਦੁ ਉਠਾਇਆ ਮ: ੧॥


  1. ਮੁਰਾਦ ਤਵਾਜ਼ਅ = ਖ਼ਾਤਿਰ, ਆਦਰ ਤੋਂ ਹੈ।
  2. ਪਾਠਾਂਤ੍ਰ 'ਆਖਿਓਸੁ' ਬੀ ਹੈ।

ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ (45)