ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਗੁ ਸੂਹੀ ਮਹਲਾ ੧ ਘਰੁ ੬॥

ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ॥ ਧੋਤਿਆ ਜੂਠਿ ਨ
ਉਤਰੈ ਜੇ ਸਉ ਧੋਵਾ ਤਿਸੁ॥੧॥ ਸਜਣ ਸੇਈ ਨਾਲਿ ਮੈ
ਚਲਦਿਆ ਨਾਲਿ ਚਲੰਨਿੑ॥ ਜਿਥੈ ਲੇਖਾ ਮੰਗੀਐ ਤਿਥੈ ਖੜੇ
ਦਿਸੰਨਿ॥੧॥ਰਹਾਉ॥ ਕੋਠੇ ਮੰਡਪ ਮਾੜੀਆ ਪਾਸਹੁ
ਚਿਤਵੀਆਹਾ॥ ਢਠੀਆ ਕੰਮਿ ਨ ਆਵਨ੍ਹੀ ਵਿਚਹੁ ਸਖਣੀਆਹਾ
॥੨॥ ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨਿੑ॥ ਘੁਟਿ ਘੁਟਿ ਜੀਆ
ਖਾਵਣੇ ਬਗੇ ਨਾ ਕਹੀਅਨਿੑ॥੩॥ ਸਿੰਮਲ ਰੁਖੁ ਸਰੀਰੁ ਮੈ ਮੈਜਨ
ਦੇਖਿ ਭੁਲੰਨਿੑ॥ ਸੇ ਫਲ ਕੰਮਿ ਨ ਆਵਨੑੀ ਤੇ ਗੁਣ ਮੈ ਤਨਿ ਹੰਨਿੑ
॥੪॥ ਅੰਧੁਲੈ ਭਾਰੁ ਉਠਾਇਆ ਡੂਗਰ ਵਾਟ ਬਹੁਤੁ॥ ਅਖੀ ਲੋੜੀ
ਨਾ ਲਹਾ ਹਉ ਚੜਿ ਲੰਘਾ ਕਿਤੁ॥੫॥ ਚਾਕਰੀਆ ਚੰਗਿਆਈਆ
ਅਵਰ ਸਿਆਣਪ ਕਿਤੁ॥ ਨਾਨਕ ਨਾਮੁ ਸਮਾਲਿ ਤੂੰ ਬਧਾ ਛੁਟਹਿ
ਜਿਤੁ॥੬॥੧॥੩॥

(ਪੰਨਾ ੭੨੯)

ਤਬ ਦਰਸਨ ਕਾ ਸਦਕਾ ਬੁਧਿ ਹੋਇ ਆਈ। ਜਾਂ ਵੀਚਾਰੇ, ਤਾਂ ਸਭ ਮੇਰੇ ਗੁਨਾਹ ਸਹੀ ਹੋਏ ਹੈਨਿ। ਤਬਿ ਆਇ, ਉਠਿ ਕਰਿ ਪੈਰੀ ਪਇਆ, ਪੈਰਿ ਚੁੰਮਿਓ। ਆਖਿਓਸੁ: 'ਜੀਉ ਮੇਰੇ ਗੁਨਾਹ ਫਦਲੁ ਕਰਿ।' ਤਬਿ ਬਾਬੇ ਆਖਿਆ: 'ਸ਼ੇਖ ਸਜਨਿ! ਖੁਦਾਇ ਕੀ ਦਰਗਾਹ ਦੁਹੁ ਗਲੀ ਗੁਨਾਹ ਫਦਲ ਹੋਂਦੇ ਹਿਨਿ'। ਤਬਿ ਸੇਖਿ ਸਜਨ ਅਰਜ਼ੂ ਕੀਤੀ, ਆਖਿਓਸੁ: ਜੀ ਉਹੀ ਗਲ ਕਰੁ, ਜਿਨੀ ਗਲੀ ਗੁਨਾਹ ਫਦਲੁ ਹੋਨਿ। ਤਬ ਗੁਰੂ ਨਾਨਕੁ ਮਿਹਰਵਾਨੁ ਹੋਇਆ, ਆਖਿਓਸੁ: ਸਚੁ ਕਹੁ ਜੋ ਤੈ ਖੂਨ

ਕੀਤੇ ਹੈਨਿ?[1] ਤਬਿ ਸੇਖੁ ਸਜਨ ਲਾਗਾ ਸਚੋ ਸਚੁ ਬੋਲਣ। ਕਹਿਓਸੁ: 'ਜੀ ਬਹੁਤੁ ਪਾਪ ਕੀਤੇ ਹੈਂ' ਤਬਿ ਗੁਰੂ ਨਾਨਕ ਆਖਿਆ: ਜੋ ਕਛੁ ਉਨਕੀ ਬਸਤੁ ਰਹੀ ਹੈ ਸੋ ਘਿੰਨਿ ਆਉ'। ਤਬਿ ਸੇਖ ਸਜਨਿ ਹੁਕਮੁ ਮੰਨਿਆ, ਬਸਤੁ ਲੈ ਆਇਆ, ਖੁਦਾਇਕੇ[2]ਨਾਇ ਲੁਟਾਈ। ਗੁਰੂ ਗੁਰੂ ਲਾਗਾ ਜਪਣਿ॥ ਨਾਉ ਧਰੀਕ ਸਿੱਖ[3] ਹੋਆ। ਪਹਿਲੀ ਧਰਮਸਾਲ ਓਥੇ' ਬੱਧੀ[4]। ਬੋਲਹੁ ਵਾਹਿਗੁਰੂ॥


  1. ਹਾ: ਬਾ: ਨੁ: ਵਿਚ ਜੋ ਤੈਨੇ ਖ਼ੂਨ ਕਿਤੇ ਕੀਤੇ ਹੈਨ?
  2. ਵਲੈਤ ਪੁਜੇ ਨੁਸਖੇ ਦਾ ਪਾਠ ਹੈ:- ਖੁਦਾਇਕ।
  3. ਇਹ ਪਦ ਹਾਫ਼ਜ਼ਾਬਾਦੀ ਨੁਸਖ਼ੇ ਦਾ ਹੈ। ?'
  4. ਪਹਿਲੀ...ਤੋਂ....ਬੱਧੀ ਤਕ ਦਾ ਪਾਠ ਹਾ: ਬਾ: ਨੁ: ਦਾ ਹੈ।

(46) ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ