ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

14. ਗੋਸ਼ਟ ਸ਼ੇਖ ਸਰਫ

ਤਬਿ ਓਥਹੁ ਰਵੈ, ਪੈਂਡੇ ਪੈਂਡੇ ਵਿਚ ਪਾਣੀਪਥਿ ਆਇ ਨਿਕਲੈ॥ ਤਬਿ ਪਾਣੀਪਥਿ ਕਾ ਪੀਰੁ ਸੇਖੁ ਸਰਫੁ ਥਾ। ਤਿਸਕਾ ਮੁਰੀਦੁ ਸੇਖੁ ਟਟੀਹਰੁ ਥਾ। ਓਹੁ ਪੀਰੁ ਕੈ ਤਾਈ ਅਸਤਾਵਾ ਪਾਣੀ ਕਾ ਭਰਣਿ ਆਇਆ ਸਾ। ਅਗੈ ਬਾਬਾ ਤੇ ਮਰਦਾਨਾ ਦੋਨੋਂ ਬੈਠੇ ਥੇ, ਏਨਿ ਆਇ ਸਲਾਮੁ ਪਾਇਆ। ਆਖਿਓਸੁ: 'ਸਲਾਮਾ ਲੇਕ, ਦਰਵੇਸ!' ਤਬਿ ਗੁਰੂ ਨਾਨਕੁ ਬੋਲਿਆ, ਆਖਿਓਸੁ: 'ਅਲੇਖ ਕਉ ਸਲਾਮੁ ਹੋ, ਪੀਰ ਕੇ ਦਸਤ ਪੇਸ!' ਤਬਿ ਸੇਖੁ ਟਟੀਹਰ ਹੈਰਾਨੁ ਹੋਇ ਗਇਆ। ਆਖਿਓਸੁ: 'ਅੱਜ ਤੋੜੀ ਸਲਾਮੁ ਕਿਸੇ ਨਾਹੀ ਫੇਰਿਆ। ਪਰੁ ਹੋਵੈ ਤਾਂ ਮੈਂ ਆਪਣੈ ਪੀਰ ਨੂੰ ਖਬਰ ਕਰੀ' ਤਬਿ ਆਇ ਅਰਜੁ ਕੀਤੋਸੁ, ਆਖਿਓਸੁ:'ਪੀਰ ਸਲਾਮਤਿ! ਏਕੁ ਦਰਵੇਸੁ ਕਾ ਆਵਾਜੁ ਸੁਣਿ ਕਰਿ ਹੈਰਾਨੁ ਥੀਆ ਹਾਂ'। ਤਾਂ ਪੀਰ ਆਖਿਆ: ਕਹੁ ਦੇਖ ਕਸਾ ਹੈ?' ਤਬਿ ਸੇਖ ਟਟੀਹਰੁ ਆਖਿਆ: ‘ਜੀਵੈ ਪੀਰ ਸਲਾਮਤਿ! ਮੈਂ ਆਸਤਾਵਾ ਭਰਣਿ ਗਇਆ ਆਹਾ, ਓਹੁ ਬੈਠੇ ਆਹੇ ਆਗੈ, ਮੈਂ ਜਾਇ ਸਲਾਮੁ ਪਾਇਆ, ਆਖਿਆ- ਸਲਾਮਾ ਲੇਕ ਹੋ ਦਰਵੇਸ!...ਤਬਿ ਉਹ ਬੋਲਿਆ: ਆਖਿਉਸ...ਅਲੇਖ ਕਉ ਸਲਾਮੁ ਹੋ ਪੀਰ ਕੇ ਦਸਤ ਪੇਸ-'। ਤਬਿ ਪੀਰ ਕਹਿਆ, ਬੱਚਾ! ਜਿਸੁ ਅਲੇਖ ਕਉ ਸਲਾਮੁ ਕੀਤਾ ਹੈ, ਤਿਸਕਾ ਦੀਦਾਰ ਦੇਖਾ ਹੈ? ਦੇਖਾ, ਕਿਥੈ ਡਿਠੋਸੁ ਅਲੇਖੁ ਪੁਰਖੁ? ਤਬਿ ਸੇਖ ਸਰਫੁ ਟਟੀਹਰੁ ਮੁਰੀਦ ਕਉ ਨਾਲੇ ਲੇਕਰਿ ਆਇਆ। ਗੁਰੂ ਨਾਨਕ ਪਾਸਿ ਆਇਆ, ਅਵਾਜੁ ਬੋਲਿਆ, ਆਖਿਓਸੁ: ‘ਅਗਰ ਤੁਰਾ ਸੁਆਲ ਮੇ ਪੁਰਸੰਮ ਅਹਿਲਾ ਜਬਾਬੁ ਬੁਗੋ ਦਰਵੇਸੰ: ਖਫਨੀ ਫਿਰਾਕਿ[1] ਸ਼ੁਮਾ ਚਿ ਜ਼ੇਬਾਸਿ? ਤਬਿ ਬਾਬੈ ਜਬਾਬੁ ਦਿੱਤਾ:–

ਪੀਰ ਮਤਿ ਮੁਰੀਦ ਹੋਇ ਰਹਨੰ॥ ਖਫਨੀ ਟੋਪੀ ਮਨਿ ਸਬਦੁ ਗਹਨੰ॥
ਬਹਤਾ ਦਰੀਆਉ ਕਰਿ ਰਹੈ ਬਰੇਤੀ॥ਸਹਜਿ ਬੈਸਿ ਤਹਾ ਸੁਖ ਮਨਾਤੀ॥
ਹਰਖ ਸੋਗੁ ਕੀਨਾ ਅਹਾਰੰ॥ ਪਹਿਰੇ ਖਫਨੀ ਸਭਿ ਦੁਸਟ ਬਿਡਾਰੰ॥
ਸੁੰਨ ਨਗਰ ਲੈ ਬਸਤੀ ਰਹਾਈ॥ਤਉ ਕਫਨੀ ਕੀ ਜੁਗਤਿ ਪਾਈ॥
ਕੁਟੰਬੁ ਛੇਦਿ ਹੂਆ ਇਕੇਲਾ॥
ਨਾਨਕ ਪਹਿਰਿ ਕਰਨੀ ਭਇਆ ਸੁਹੇਲਾ[2]॥੨॥

ਤਬਿ ਫਿਰਿ ਸੇਖ ਸਰਫ ਪੁਛਿਆ, ‘ਅਗਰ ਤੁਰਾ ਸੁਆਲ ਮੇ ਪੁਰਸੰ, ਅਹਿਲਾ

ਜਬਾਬੁ ਬੁਗੋ ਦਰਵੇਸੰ, ਕੁਪੀਨ ਸ਼ੁਮਾ ਚਿ ਜ਼ੇਬਾਸ਼ਿ'। ਤਬਿ ਬਾਬੈ ਜਬਾਬ ਦਿੱਤਾ:–


  1. ਹਾ: ਬਾ: ਨੁਸਖੇ ਦਾ ਪਾਠ ਹੈ- 'ਫਿਰਕੈ ਸੁਮਾ ਚਿ ਮਜ਼ਬ ਅਸਤ'।
  2. ਏਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹਨ।

ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ (47)