ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੁਰੂ ਸਬਦਿ ਦੀਖਿਆ ਮਹਿ[1] ਸਹਿਜ ਗਹਨੰ॥ਪੰਰ ਇੰਦ੍ਰੀ ਦਿਲਿ
ਅਟਲ ਰਹਨੰ[2]॥ ਦਿਸਟਿ ਬੰਧਿ ਭਰਮਤਾ ਰਹੀਅੰ॥ ਦਸ ਹੀ ਦੁਆਰੇ
ਤਾਲੇ ਚੜੀਐ॥ ਅਠ ਸਠਿ ਹਾਟ ਤਾੜ ਕਰਨੰ॥ ਲਾਇ ਲੰਗੋਟੀ
ਜਰਾ ਨਾ ਮਰਨੰ॥ ਪਹਰਿ ਲੰਗੋਟੀ ਰਹੈ ਇਕੇਲਾ॥ ਉਲਟਿ ਲਬਿ ਕਾ
ਪੀਵੈ ਉਵਾ ਜਲਾ॥ ਬਿਲੰਦ ਮਤਿ ਗੁਰ ਹਿਰਿ ਛੋਟੀ॥
ਇਹੁ ਜੁਗਤਿ ਨਾਨਕ ਪਹਿਰਿਬੋ ਲੰਗੋਟੀ[3]॥੩॥

ਤਬਿ ਫਿਰਿ ਸੇਖ ਸਰਫ ਪੁਛਿਆ: 'ਅਗਰ ਤੁਰਾ ਸੁਆਲ ਮੇ ਪੁਰਸੰ, ਅਹਿਲਾ, ਜਬਾਬੁ ਬੁਗੋ ਦਰਵੇਸੰ ਪਾਉ ਪੋਸ਼ ਤਿਆਗ[4] ਚ ਜ਼ੇਬਾਸ਼ਿ। ਤਬਿ ਗੁਰੂ ਨਾਨਕ ਜਵਾਬ ਦਿੱਤਾ:–

ਸਰਬ ਗਿਆਨ ਅਹਿਨਿਸ ਡੀਤੰ॥ ਪਾਵਕ ਪਨ[5] ਜਾਤਿ ਮਨਿ
ਕੀਤੰ। ਧਰਨਿ ਤਰਵਰ ਕੀ ਰਹਤ ਰਹਨੰ॥ ਕਾਟਨੁ ਖੱਦਨੁ ਮਨ
ਮਹਿ ਸਹਨੰ॥ ਦਰੀਆਉ ਸੈਲੇ ਰੀਤ ਬਾਛੰ॥ ਭਾਇ ਭਾਇ ਉਹੁ ਕਰੈ
ਹਾਛੰ॥ ਏਹੁ ਮਥਨੁ ਮਥਿ ਕੈ ਰਹੈ ਉਪ੍ਰਾਨੰ[6]॥ ਸਉ ਸਹਜਿ ਪਉਪੋਸ਼
ਹੋਇ ਬ੍ਰਹਮ[7]॥ ਬਿਨੁ ਬ੍ਰਹਮ ਚੀਨੈ ਪਾਉ ਪੋਸ ਤਿਆਗੇ॥ ਕਹੈ
ਨਾਨਕ ਓਹੁ ਤਿੜਿ ਨਾ ਲਾਗੈ[8]॥੪॥

ਤਬਿ ਫਿਰਿ ਸੇਖ ਸਰਫ ਪੁਛਿਆ, 'ਅਗਰ ਤੁਰਾ ਸੁਆਲ ਮੇ ਪੁਰਸੰ, ਅਹਿਲਾ ਜਬਾਬੁ ਬੁਗੋ ਦਰਵੇਸੰ, ਸਫਾ ਦਿਲ ਦਰਵੇਸੰ ਅਮਲ ਦਾਰਾਏ[9]

ਤਬਿ ਬਾਬੈ ਜਬਾਬੁ ਦਿੱਤਾ, ਆਖਿਓਸੁ: 'ਮਰਦਾਨਿਆ! ਰਬਾਬ ਵਜਾਇ ਤਾਂ ਮਰਦਾਨੈ ਰਬਾਬ ਵਜਾਇਆ:

ਰਾਗ ਦੇਵਗੰਧਾਰੀ ਮ: ੧॥ ਜੀਵਤਾ ਮਰੇ ਜਾਗਤ ਫੁਨਿ ਸੋਵੈ॥
ਜਾਨਤ ਆਪੁ ਮੁਸਾਵੈ॥ ਸਫਨ ਸਫਾ ਹੋਇ ਮਿਲੈ ਖਾਲਕ ਕਉ ਤਉ
ਦਰਵੇਸੁ ਕਹਾਵੈ॥੧॥ ਤੇਰਾ ਜਨੁ ਹੈ ਕੋ ਐਸਾ ਦਿਲਿ ਦਰਵੇਸੁ॥
ਸਾਦੀ ਗਮੀ ਤਮਕ ਨਹੀ ਗੁਸਾ ਖੁਦੀ ਹਿਰਸੁ ਨਹੀ ਇਸੁ॥
ਰਹਾਉ॥ ਕੰਚਨੁ ਖਾਕੁ ਬਰਾਬਰਿ ਦੇਖੈ ਹਕੁ ਹਲਾਲੁ ਪਛਾਣੈ॥


  1. ਪਾਠਾਂਤ 'ਮਨ' ਬੀ ਹੈ।
  2. ' ਦਿਲਿ ਅਟਲ ਰਹਨੰ' ਦੀ ਥਾਂ ਪਾਠਾਂਤ੍ਰ ਲੈ ਅਲਿਪਤ
    ਰਹਨੰ' ਬੀ ਹੈ।
  3. ਏਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹੈ।
  4. ਪਾਠਾਂਤ੍ਰ ਸ਼ੁਮਾ ਹੈ।
  5. ਪਾਠਾਂਤ੍ਰ'ਪੌਣ' ਬੀ ਹੈ।
  6. ਪਾਠਾਂਤ੍ਰ ‘ਉਧਾਰਣ' ਬੀ ਹੈ।
  7. 'ਤਜ ਪਾਤ ਪੋਸ਼ ਹੋਇ ਬ੍ਰਹਮ' ਪਾਠਾਂਤ੍ਰ ਹੈ।
  8. 'ਤਉ ਨਾਨਕ ਉਹੋ ਰਤਿਨ ਨ ਲਾਗੈ' ਪਾਠਾਂਤ੍ਰ ਹੈ।
  9. ਪਾਠਾਂਤ੍ਰ ਹੈ- 'ਅਮਲ ਚਰਾ ਐਸ'। ਜਾਪਦਾ ਹੈ ਕਿ ਪਹਿਲੇ ਨੁਸਖੇ ਵਿਚ ਐਉਂ ਹੋਵੇਗਾ। 'ਸਫਾ ਦਿਲ ਦਰਵੇਸ਼ ਰਾ ਅਮਲ ਚਿਹ ਅਸਤ'।

(48) ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ