ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਲੋਕ॥ ਮਾਰੈ ਜੀਵਾਲੈ ਸੋਈ॥
ਨਾਨਕ ਏਕਸੁ ਬਿਨੁ ਅਵਰੁ ਨਾ ਕੋਈ[1]॥੧॥

ਤਬਿ ਹਾਥੀ ਮਰਿ ਗਇਆ। ਬਹੁੜਿ ਪਾਤਸਾਹਿ ਆਖਿਆ: 'ਜੀਵਾਲੁ' ਤਬ ਬਾਬੇ ਕਹਿਆ, ‘ਹਜਰਤਿ! ਲੋਹਾ ਅੱਗ ਵਿਚਿ ਤਪਿ ਲਾਲੁ ਹੋਂਦਾ ਹੈ, ਪਰ ਓਹੁ ਰਤੀ ਹਥ ਉਪਰਿ ਟਿਕੈ ਨਾਹੀ ਅਤੇ ਅੰਗਿਆਰੁ ਕੋਈ ਰਤੀ ਰਹੈ[2] ਕਿਉਂ? ਖੁਦਾਇ ਦੇ ਵਿਚਿ ਫਕੀਰ ਲਾਲੁ ਹੋਏ ਹੈਨਿ ਅਤੇ ਖੁਦਾਇ ਕੀ ਸਟੀ ਓਹੁ ਉਠਾਇ ਲੈਇਨਿ, ਪਰ ਉਨਕੀ ਸਟੀ ਉਠਣੂਂ ਰਹੀ'। ਤਬਿ ਪਾਤਿਸਾਹੁ ਸਮਝਿ ਕਰਿ, ਬਹੁਤੁ ਖੁਸੀ ਹੋਆ। ਤਬਿ ਆਖਿਓਸੁ: 'ਜੀ, ਕਛੁ ਕਬੂਲੁ ਕਰੁ'। ਤਬਿ ਬਾਬਾ ਬੋਲਿਆ:

ਸਲੋਕੁ॥ ਨਾਨਕ ਭੁਖ ਖੁਦਾਇ ਕੀ ਬਿਆ ਬੇਪਰਵਾਹੀ॥
ਅਸਾਂ ਤਲਬ ਦੀਦਾਰ ਕੀ ਥਿਆ ਤਲਬ ਨ ਕਾਈ[3]

ਤਬਿ ਪਾਤਿਸਾਹੁ ਸਮਝਿ ਕਰਿ ਉਠਿ ਗਇਆ। ਬਾਬਾ ਰਵਦਾ ਰਹਿਆ।


  1. ਏਹ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਹੈ।
  2. ਅਤੇ ਅੰਗਿਆਰ....ਤੋਂ ਰਹੈ' ਤਕ ਪਾਠ ਹਾਫ਼ਜ਼ਾਬਾਦੀ ਨੁਸਖ਼ੇ ਵਿਚ ਨਹੀਂ ਹੈ।
  3. ਏਹ ਸਲੋਕ ਬੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹੈ।

(50) ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ