ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਬਿ ਸਿੱਧਾਂ ਆਖਿਆ: 'ਬਾਲਕੇ! ਤੂੰ ਜੋਗੀ ਹੋਇ ਦਰਸਨੁ ਭੇਖੁ ਲੇਉ'। ਤਬਿ ਬਾਬੇ ਸਬਦ ਉਠਾਇਆ ਰਾਗੁ ਸੂਹੀ ਲਾਲਤਾ*[1]ਵਿਚ:–

ਸੂਹੀ ਮਹਲਾ ੧ ਘਰੁ ੭॥

ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ॥ ਜੋਗੁ ਨ
ਮੁੰਦੀ ਮੂੰਡਿ ਮੁਡਾਇਐ ਜੋਗੁ ਨ ਸਿੰਙੀ ਵਾਈਐ॥ ਅੰਜਨ ਮਾਹਿ
ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ॥੧॥ ਗਲੀ ਜੋਗੁ
ਨ ਹੋਈ॥ ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ
॥੧॥ ਰਹਾਉ॥ ਜੋਗੁ ਨ ਬਾਹਰਿ ਮੜੀ ਮਸਾਣੀ ਜੋਗੁ ਨ ਤਾੜੀ
ਲਾਈਐ॥ ਜੋਗੁ ਨ ਦੇਸਿ ਦਿਸੰਤਰਿ ਭਵਿਐ ਜੋਗੁ ਨ ਤੀਰਥਿ
ਨਾਈਐ॥ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ
ਪਾਈਐ॥੨॥ ਸਤਿਗੁਰੁ ਭੇਟੈ ਤਾ ਸਹਸਾ ਤੂਟੈ ਧਾਵਤੁ ਵਰਜਿ
ਰਹਾਈਐ॥ ਨਿਝਰੁ ਝਰੈ ਸਹਜ ਧੁਨਿ ਲਾਗੈ ਘਰ ਹੀ ਪਰਚਾ
ਪਾਈਐ॥ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ
ਪਾਈਐ॥ ੩॥ ਨਾਨਕ ਜੀਵਤਿਆ ਮਰਿ ਰਹੀਐ ਐਸਾ ਜੋਗੁ
ਕਮਾਈਐ॥ ਵਾਜੇ ਬਾਝਹੁ ਸਿੰਙੀ ਵਾਜੈ ਤਉ ਨਿਰਭਉ ਪਦੁ
ਪਾਈਐ॥ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਤਉ
ਪਾਈਐ॥ ੪॥੧॥੮॥

(ਪੰਨਾ ੭੩੦)

ਤਬਿ ਸਿਧਾਂ 'ਆਦੇਸੁ ਆਦੇਸੁ' ਕੀਤਾ, 'ਜੋ ਇਹੁ ਕੋਈ ਮਹਾਂ ਪੁਰਖ ਹੈ, ਜਿਸ ਕੇ ਬੈਠਣੇ ਸਾਥਿ ਬੜੁ ਹਰਿਆ ਹੋਆ ਭੰਡਰੇ ਕਾ'। ਤਬਿ ਗੁਰੂ ਬਾਬਾ ਓਥਹੁ ਰਵਿਦਾ ਰਹਿਆ॥

19. ਵਣਜਾਰਿਆਂ ਦੇ ਟਾਂਡੇ

ਇਕਤੁ ਟਾਂਡੈ[2] ਆਇ ਨਿਕਲੇ ਵਣਜਾਰਿਆ ਕੇ, ਤਬਿ ਨਾਇਕ ਕੇ ਬਾਰਿ ਆਇ ਬੈਠੇ। ਉਸ ਦੇ ਘਰਿ ਪੁਤ੍ਰ ਹੋਆ ਥਾ, ਅਤੈ ਲੋਕ ਬਹੁਤੁ ਮੁਬਾਰਖ਼ੀ ਦੇਵਣਿ ਆਵਨਿ, ਕੋਈ ਆਇ ਅਲਤਾ[3] ਪਾਵੈ, ਕੋਈ ਲਖ ਅਸੀਸਾਂ ਦੇਵੈ। ਤਬ ਮਰਦਾਨਾ ਬੈਠਾ ਤਮਾਸਾ ਦੇਖੈ। ਜਾ ਲਹੂੜਾ ਦਿਨੁ ਹੋਇਆ, ਤਾ ਓਹਿ ਉਠਿ ਗਇਆ ਘਰਿ, ਖਬਰ ਲੀਤੀਆ


  1. *'ਲਾਲਤਾ' ਪਾਠ ਹਾ: ਬਾ: ਨੁਸਖ਼ੇ ਵਿਚ ਨਹੀਂ ਹੈ ਤੇ ਸ੍ਰੀ ਗੁ: ਗ੍ਰੰ: ਸਾ: ਵਿਚ ਬੀ ਨਹੀਂ, ਤਾਂਤੇ ਇਹ ਅਸ਼ੁੱਧੀ ਹੈ ਲਿਖਾਰੀ ਦੀ।
  2. ਪਾਠਾਂਤ੍ਰ 'ਟਾਂਡੈ' ਦੀ ਥਾਂ 'ਡੇਰੇ' ਹੈ।
  3. ਗੁਲਾਲੀ ਦੀ ਕਿਸਮ ਦੀ ਸ਼ੈ।

ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ (55)