ਪੰਨਾ:ਪੁੰਗਰਦੀਆਂ ਪ੍ਰੀਤਾਂ.pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਉਨਾਂ ਰੋਦਿਆਂ ਨੂੰ,
ਸਲਾਉਂਦਾ ਏ।
ਦਿਨ ਦਿਹਾੜੇ ਇਹ,
ਠੱਗਦਾ ਏ, ਲੁਟਿਆਂ ਦੀਆਂ
ਗੰਢਾਂ ਚੋਰੀ ਕਰਦਾ ਏ।
ਜਾਗ ਉਠੇ ਜੇ ਕੋਈ,
ਮਹਿਸੂਸ ਉਠੇ ਜੇ ਕੋਈ,
ਨਾਬਰ ਜੇਕਰ ਹੋ ਜਾਇ,
ਤਦ ਡੰਡੇ ਚਲਾਵੇ ਕਾਨੂੰਨਾਂ ਦੇ
ਬੇੜੀਆਂ ਪਾਉਂਦਾ ਹੱਕਾਂ ਦੀਆਂ
ਇਸਦੇ ਕਾਨੂਨ ਆਪਣੇ ਨੇ
ਇਸਦੇ ਸਬਰ,
‘ਸ਼ੁਕਰ’
ਅਮੀਰੋਂ ਡਰਦੇ ਨੇ
ਗਰੀਬਾਂ ਲਈ ਰੀਜਰਵੇ ਨੇ।
ਗਰੀਬਾਂ ਦੀਆਂ ਫੁਟ ਰਹੀਆਂ ਕਲੀਆਂ ਤੇ
ਜਦੋਂ ਮੰਡਲਾਂਦਾ ਏ ਇਨਾਂ
ਦਾ ਸਾਹਿਜਾਦਾ।
ਇਹੋ ਜਿਹਾ ਸਮਾਜ ਕੋਝਾ,
ਜਿਸ 'ਦੇ ਅਸਰਾਂ ਤੋਂ



੬੪