ਪੰਨਾ:ਪੁੰਗਰਦੀਆਂ ਪ੍ਰੀਤਾਂ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਸ ਸਮੇਂ ਜਦੋਂ
ਖਿੱਜਾਂ ਦੇ ਬੇ ਦਰਦ ਝੌਕਿਆਂ ਨਾਲ,
ਖੁਸ਼ਬੋਈਆਂ ਲਦੀਆਂ ਟਹਿਣੀਆਂ,
ਗ਼ਮਨਾਕ ਖਾਰਾਂ ਜਿਹੀਆਂ ਬਣ ਜਾਂਦੀਆਂ ਨੇ,
ਧਰਤੀ ਰਾਣੀ ਸਬਜ਼ ਪੁਸ਼ਾਕੇ ਲਾਹਕੇ
ਹਡਲ ਜਹੀ ਹੋ ਬਹਿੰਦੀ ਹੈ!
ਉਥੇ ਹੀ ਖੜ

ਹਾਉਕੇ ਭਰ ਭਰ, ਜਦ ਮੈਂ,
ਬੁਲਬਲ ਦੇ ਹਿੰਝੂ ਪੋਚਦਾ ਹਾਂ।
ਮੈਨੂੰ ਆਪਣੇ ਆਪ ਤੋਂ ਭੁਲੇ ਨੂੰ,
ਜਦੋਂ! ਪਤਾ ਨਹੀਂ ਮੈਂ ਕਿਥੇ ਹਾਂ,
ਅਸਮਾਨਾਂ ਵਿਚ ਜੁੰਬਸ ਆਉਂਦੀ ਏ,
ਹੌਲੀ ਹੌਲੀ ਦੇਵਤੇ ਉਤਰਕੇ,
ਸਾਜਾਂ ਉਥੇ ਰਖ ਜਾਂਦੇ ਨੇ।
ਤਦ! ਮੈਂ ਬੰਦ ਅਖਾਂ ਨਾਲ ਆਪਣੀ
ਤੇਜ਼ੀ ਨਾਲ ਕਲਸ ਨੂੰ ਟੁਮਦਾ ਹਾਂ,
ਪਤਾ ਨਹੀਂ ਚਲਦਾ,
ਪਛਾਣ ਨਾ ਸਕਾਂ ਫਿਰ,
ਉਹ ਕਿਹੜੀਆਂ ਸਪੀਡਾ ਵਗਦੀ ਏ।
ਤਦ! ਜਜ਼ਬੇ ਦਾ ਇਕ ਹੱੜ ਜਿਹਾ,