(੩)
ਸੁੰਦਰ ਲਿਸ਼ਕਵਾਂ ਹੁੰਦਾ ਹੈ? ਮਾਨੋ ਸਾਡੀ ਦੁਕਾਨ ਦੀਆਂ
ਕ੍ਰਿਪਾਨਾਂ ਵਿਚ ਆਪ ਇਕ ਖਾਸ ਤਾਰੀਫ ਦੇਖੋਗੇ ਜੋ ਸਾਡੀਆਂ
ਦਕਾਨ ਦੀਆਂ ਕ੍ਰਿਪਾਨਾਂ! ਤੋਂ ਦਸਤੀ ਕੀਤਾ ਹੋਇਆ ਚਮਕਦਾਰ
ਪਾਲਸ਼ ਬਿਲਕੁਲ ਨਹੀ ਉਤਰਦਾ ਅਰਥਾਤ ਪਾਲਸ਼ ਐਸਾ ਵਧੀਆ
ਹੁੰਦਾ ਹੈ ਕਿ ਆਪ ਹਰ ਵਕਤ ਉਸਤੋਂ ਸੀਸ਼ਾ ਦੇਖਨ ਦਾ
ਕੰਮ ਨਿਰਸੰਦੇਹ ਲੈ ਸਕਦੇ ਹੋ। ਸਾਡੀਆਂ ਕ੍ਰਿਪਾਨਾਂ
ਮਿਆਨ ਵਿੱਚੋ ਕੱਢਣ ਲਗਿਆਂ ਐਸ ਤਰਾਂ ਚਮਕਦੀਆਂ
ਹਨ ਮਾਨੋਂ ਬਿਜਲੀ ਵਾਂਗ ਲਿਸ਼ਕਦੀਆਂ ਹਨ, ਸਾਡਾ
ਮਾਲ ਮੁਕਾਬਲੇ ਨਾਲ ਸਸਤਾ ਤੇ ਅੱਵਲ ਨੰਬਰ ਦਾ ਹੁੰਦਾ
ਹੈ। ਮਾਲ ਵਧੀਆ ਪਾਇਦਾਰ ਤੇ ਸਸਤਾ ਹੋਣ ਕਰਕੇ
ਫੌਰਨ ਹੱਥੋ ਹਥ ਵਿੱਕਰੀ ਹੋ ਜਾਂਦਾ ਹੈ ਇਕ ਵਾਰੀ ਜ਼ਰੂਰ
ਅਜ਼ਮਾਇਸ਼ ਕਰਕੇ ਦੇਖੋ। ਜੋ ਸੱਜਣ ਦੁਕਾਨ ਪਰ ਦਰਸ਼ਨ
ਦੇ ਸਕਦੇ ਹੋਣ ਉਹ ਬੇਸ਼ੱਕ ਦੁਕਾਨ ਪਰ ਦਰਸ਼ਨ ਦੇਕੇ
ਅਨੇਕਾਂ ਪ੍ਰਕਾਰ ਦੇ ਵਧੀਆ ਤੋਂ ਵਧੀਆ ਘਟੀਆ ਤੋਂ
ਘਟੀਆ ਨਮੂਨੇ ਦੇਖਕੇ ਖਰੀਦ ਕਰ ਸਕਦੇ ਹਨ। ਬਾਹਰ
ਪ੍ਰਦੇਸੀ ਸੱਜਨ ਵੀ. ਪੀ. ਮੰਗਵਾ ਸਕਦੇ ਹਨ ਅਰਥਾਤ
ਟਾਪੂ ਨਿਵਾਸੀ ਵੀਰ ਪੈਹਲੇ ਰੁਪੈ ਮਨੀਆਰਡਰ ਭੇਜਕੇ
ਘਰ ਬੈਠੇ ਬਿਠਾਏ ਰਜਿਸਟਰੀ ਪਾਰਸਲਨ ਮੰਗਵਾ ਸਕਦੇ
ਹਨ। ਤਸੱਲੀ ਕਰਾਉਣ ਵਾਸਤੇ ਇਕ ਪੈਸੇ ਦੀ ਚਿੱਠੀ
ਵਿਚ ਹਿਸਾਬ ਲਿਖਕੇ ਭੇਜ ਦਿਤਾ ਜਾਵੇਗਾ।
ਭਾਈ ਉਜਾਗਰ ਸਿੰਘ ਸੁਦਾਗਰ ਸਿੰਘ ਕ੍ਰਿਪਾਨਾਂ ਵਲੇ,
ਬਜ਼ਾਰ ਮਾਈ ਸੇਵਾ ਅਮ੍ਰਿਤਸਰ