੧੮
ਇਖਲਾਕ ਦਾ ਰਤਨ
ਹਰੀ ਦੇ ਚਰਨਾਂ ਵਿੱਚ ਲੀਨ ਰਹਿਣਾਂ ਹੀ ਹਰ ਇਕ ਮਨੁੱਖ ਮਾਤ੍ਰ ਨੂੰ ਨਰਕ ਦੀ ਅਗਨ ਤੋਂ ਰੱਖਨ ਲਈ ਕਾਫ਼ੀ ਹੈ, ਅਸਲ ਹਉਮੈਂ ਦੇ ਦੀਰਘ ਰੋਗ ਤੋਂ ਛੁਟਕਾਰਾ ਪਾਕੇ ਜੋ ਰਾਜਾ ਰਾਜ ਕਮਾਉਂਦਾ ਹੈ, ਜੋ ਨੌਕਰ ਆਪਣੇ ਸੁਆਮੀ ਦਾ ਹੁਕਮ ਪਾਲਦਾ ਹੋਯਾ ਆਪਣੀ ਨਿਮਕ ਹਲਾਲੀ ਦਾ ਸਬੂਤ ਦਿੰਦਾ ਹੈ, ਜਿਸ ਜੀਵ ਵਿੱਚੋਂ ਹੰਗਤਾ ਦਾ ਅਭਾਵ ਹੋ ਜਾਵੇ ਉਹੋ ਹੀ ਉਸ ਜਾਗਦੀ ਜੋਤ, ਪਰੀ ਪੂਰਨ ਪ੍ਰਮਾਤਮਾਂ ਦੀ ਦਰਗਾਹ ਵਿੱਚ ਪਹੁੰਚ ਪ੍ਲੋਕ ਸੁਹੇਲਾ ਹੋ ਸਕਦਾ ਹੈ। ਦੁਨੀਆਂ ਦੇ ਵਿਕਾਰ ਚੋਰੀਆਂ, ਯਾਰੀਆਂ ਆਦਿਕ ਤਜਕੇ ਆਜਜ਼ੀ, ਅਧੀਨਗੀ ਰੱਖਨ ਨਾਲ ਹੀ ਵਾਹਿਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ।ਆਵਾ ਗੌਣ ਦੇ ਚੱਕਰ ਵਿੱਚੋਂ ਨਿਕਲਕੇ ਅਪਨੇ ਆਪ ਨੂੰ ਨਿਰੰਕਾਰੀ ਦਰਵਾਜ਼ੇ ਤੇ ਜਾਣ ਲਈ ਕੇਵਲ ਇਕ ਸਨ।ਇੱਕ ਚਿੱਤ ਹੋਕੇ ਈਸ਼੍ਵਰ ਅਰਾਧਨਾ ਕਰਨੀ ਹੀ ਨਿਸਚੇ ਫਲ ਪ੍ਰ੍ਦਾਤੀ ਹੈ, ਇਹ ਦਿਸਦਾ ਵਸਦਾ ਸੰਸਾਰ ਨਾਸਮਾਨ ਤੇ ਮਿੱਥਯਾ ਹੈ, ਇਸ ਵਿੱਚ ਬੰਦੇ ਨੇ ਸਦੀਵ ਕਾਲ ਅਸਥਿਰ ਨਹੀਂ ਰਹਿਣਾ। ਇਸ ਲਈ ਹਰ ਪ੍ਰਾਣੀ ਮਾਤ੍ ਲਈ ਉਚਿਤ ਹੈ ਕਿ (ਚਿੜੀਆਂ ਚੁਗ ਗਈ ਖੇਤ) ਦੇ ਪਛਤਾਵੇ ਵਤ ਪਛਤਾਉਂਣ ਤੋਂ ਪਹਿਲਾਂ ਹੀ ਓਸ ਮਹਾਂ ਬਖ ਜ਼ਿੰਦ ਪ੍ਰਭੂ ਦੇ ਦਰ ਦਾ ਸਵਾਲੀ ਬਣ ਕੇ ਮੁਕਤੀ ਦਾਤ ਪ੍ਰਾਪਤ ਕਰ, ਸਦੈਵੀ ਮੁਕਤ ਦੇ ਪੰਧਾਊਆਂ ਵਿਚ ਦਾਖਲ ਹੋ, ਜਨਮ ਮਰਨ ਦੇ ਮੰਸ ਵਿਚੋਂ ਨਿਕਲ ਜਾਵੇ।
ਟਿਕਾ ਪੂਰਨ ਚੰਦ ਜੀ ਜਦ ਏਸਤਰਾਂ ਸ਼ਸਤ੍ਰ ਅਸਤ੍ਰ ਵਿੱਦਯਾ ਦੇ ਜੌਹਰ ਦਿਖਾਉਣ ਤ ਰਾਜਨੀਤੀ ਆਦਿਕ ਦੀਆਂ ਝੂਠੀਆਂ ਛਲ ਰੂਪ ਗੱਲਾਂ ਬਾਤਾਂ ਸੁਨਾਉਣ ਦੇ ਬਦਲੇ ਪੂਰਨ ਗਿਆਨ ਦਾ ਉਪਦੇਸ਼ ਸਾਰੀ ਸਭਾ ਵਿੱਚ ਕਰ ਚੁਕੇ ਤਾਂ ਸਾਰੇ