ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
੨੫
ਪੂਰਨ ਜਤੀ ਤੇ ਮਤ੍ਰੇਈ ਲੂਣਾ
ਸੱਚ ਮੁੱਚ ਅੱਜ ਜ਼ਿਮੀਂ ਅਸਮਾਨ ਗਰਕ ਹੋ ਚਲਿਆ ਹੈ, ਐ ਧਰਤੀ !ਤੂੰ ਪਾਟ ਜਾਹ,ਮੈਂ ਤੇਰੀ ਛਾਤੀ ਵਿੱਚ ਸਮਾ ਜਾਵਾਂ ਤੇ ਹੋਣੀ ਵਰਤਨ ਨਾਲੋਂ ਪੈਹਲਾਂ ਮੈਂ ਹੀ ਨਾ ਹੋਵਾਂ,ਇਸ ਪ੍ਰਕਾਰ ਪੂਰਨ ਚੰਦ ਜੀ ਅਜੇ ਡੂੰਘੇ ਵਿਚਾਰ ਸਮੁੰਦ੍ਰ ਵਿੱਚ ਗੋਤੇ ਹੀ ਲਾ ਰਹੇ ਸਨ ਕਿ ਬੇਹਯਾ ਪਾਪਾਤਮਾਂ ਲੂਣਾਂ ਫੇਰ ਬੋਲੀ:-
ਹੇ ਮੇਰੀ ਜਾਨ ਨਾਲੋਂ ਪਿਆਰੇ ਲੱਗਣ ਵਾਲੇ ਪੂਰਨਾਂ! ਮੇਰੇ ਅੱਲੇ ਜ਼ਖਮਾਂ ਨੂੰ ਚੁਪ ਦੀ ਤੇਜ਼ ਛੁਰੀ ਮਾਰਕੇ ਹੋਰ ਡੂੰਘੇ ਨਾ ਕਰ, ਮੈਂ ਤਾਂ ਕੇਵਲ ਤੇਰੇ ਤਿਖੇ ਨੈਣਾਂ ਨੂੰ ਦੇਖਣ ਸਾਰ ਹੀ ਫੱਟੀ ਗਈ ਹਾਂ, ਮੇਰੇ ਤੇ ਹੋਰ ਵਧ ਜੁਲਮ ਨ ਕਰ ਤੇ ਅੱਲੇ ਜ਼ਖਮਾਂ ਪਰ ਵਿਸਾਲ ਦੀ ਮਰਹਮ ਲਾਕੇ ਸ਼ਫਾ ਬਖਸ਼।
ਪੂਰਨ ਜੀ ਦਾ ਸਤਿ ਧਰਮ ਬਚਾਉਂਣ
ਵਾਸਤੇ ਹਿੰਮਤ ਕਰਨੀ
੧੦.
ਟਿੱਕਾ ਪੂਰਨ-ਚੰਦ ਜੀ ਜੋ ਅਜੇ ਦਿਲ ਹੀ ਦਿਲ ਵਿਚ ਡੂੰਘੀਆਂ ਸੋਚਾਂ ਵਿਚ ਪਏ ਨੀਵੀਂ ਧੌਣ ਪਾਈ ਖੜੇ ਧਰਮ ਮਾਤਾ ਦੀ ਬੇਹਯਾਈ ਤੇ ਸਪਸ਼ਟ ਸ਼ੁਧ ਆਚਰਨ ਤੋਂ ਗਿਰੇਹੋਏ ਵਾਕ ਸੁਣ ਰਹੇ ਸਨ,ਮੂੰਹ ਚੁਕਕੇ ਬੋਲੇ:-
ਹੇ ਧਰਮ ਮਾਤਾਜੀ! ਤੁਸਾਂ ਮੈਨੂੰ ਭਾਵੇਂ ਆਪਣਾ ਸ਼ੀਰ ਨਹੀਂ ਪਿਲਾਇਆ, ਭਾਵੇਂ ਮੈਂ ਆਪ ਦੀ ਗੋਦੀ ਵਿੱਚ ਬੈਠਕੇ ਲੋਰੀਆਂ ਨਹੀਂ ਲਈਆਂ ਪਰ ਆਪ ਮੇਰੇ ਪਿਤਾ ਜੀ ਦੀ ਧਰਮ ਪਤਨੀ ਹੋ ਤੇ ਮੇਰੀ ਮਾਤਾ ਇੱਛਰਾਂ ਸਮਾਨ ਮਾਤਾ ਦਾ ਦਰਜਾ ਰਖਦੇ ਹੋ, ਮੈਂ ਆਪਣੇ ਪਿਤਾ ਨੂੰ ਸ਼ਿਵਾਂ ਸਮਾਨ ਤੇ ਆਪਨੂੰ ਧਰਮ ਮਾਤਾ ਪਾਰਬਤੀ ਸਮਾਨ ਸਮਝਦਾ ਹਾਂ,ਭੁੱਲ ਕੇ ਭੀ ਐਸੇ