ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੯


ਪੂਰਨ ਜਤੀ ਤੇ ਮਤ੍ਰੇਈ ਲੂਣਾ

ਕੂੜ ਦੇ ਰਾਗ ਅਲਾਪ ੨ ਕੇ ਮੈਨੂੰ ਤਤੜੀ ਨੂੰ ਹੋਰ ਨਾ ਸਾੜ, ਮੇਰਾਂ ਜਿਗਰ ਤੱਤਾ ਤਾਂ ਅੱਗੇ ਹੀ ਵਿਸਾਲ ਦੀਆਂ ਛਮਕਾਂ ਖਾ ਖਾਕੇ ਲਹੂ ਲੁਹਾਣ ਹੋਯਾ ਪਿਆ ਹੈ, ਇਸ ਪਰ ਹੋਰ ਲੂਣ ਛਿੜਕਨ ਨਾਲ ਤੇਰਾ ਕਿਸੇ ਜੁਗ ਭਲਾ ਨਹੀਂ ਹੋਣਾ, ਆ ਆਪਣੀ ਜਿੰਦ ਤੇ ਹੀ ਤਰਸ ਕਰ, ਜੇ ਆਪਣੀ ਜਿੰਦ ਤੇ ਤਰਸ। ਨਹੀਂ ਆਉਂਦਾ ਤਾਂ ਮੇਰੇ ਬੱਕਰੇ ਵਾਂਗ ਖੁਸ ਰਹੇ ਸੀਨੇ ਨੂੰ ਹੀ ਠਾਰ।

ਲੂਣਾਂ ਦੀਆਂ ਫਕੀਆਂ ਤੇ ਵਿਸ਼ੇ ਵਾਸ਼ਨਾਂ ਦੇ ਪ੍ਰਬਲ ਬਲ ਦੀਆਂ ਖਿੱਚੀਆਂ ਹੋਈਆਂ ਲੰਮੀਆਂ ਚੌੜੀਆਂ ਤਕਰੀਰਾਂ ਮੁੱਕਣ ਵਿੱਚ ਨਹੀਂ ਆਉਂਦੀਆਂ, ਉਹ ਚਾਹੁੰਦੀ ਹੈ ਕਿ ਜਿਵੇਂ ਭੀ ਹੋਵੇ ਹੱਥ ਆਯਾ ਹੋਯਾ ਪੂਰਨ ਵਰਗਾ ਦੁਰਲਭ ਸ਼ਿਕਾਰ ਜਾਲ ਵਿੱਚ ਫਸਿਆ ਅਫੇਕ ਨਾ ਨਿਕਲ ਜਾਵੇ, ਪਰ ਪੂਰਨ ਯੋਗੀ ਦਿਲ ਪਰ ਰਵਾਲ ਜਿੰਨਾਂ ਭੀ ਅਸਰ ਨਹੀਂ ਪਾ ਸਕਦੀ। ਏਸ ਪਾਈਆਂ ਹੋਈਆਂ ਬੁਝਾਰਤਾਂ ਨੂੰ ਚੰਗੀ ਤਰਾਂ ਬੁੱਝ ਚੁੱਕੇ ਟਿੱਕਾ ਪੂਰਨ ਜੀ ਬੋਲੇ:-ਹੇ ਧਰਮਮਾਤਾ! ਗਿਆਨੀ ਤੇ ਗਿਆਨ ਨੂੰ ਧਾਰਨ ਕਰਕੇ ਉਸ ਪਰ ਚਲਣਾਂ ਬੜਾ ਹੀ ਕਠਨ ਮਾਰਗ ਹੈ, ਲੋਕਾਂ ਐਵੇਂ ਖੇਡ ਬਣਾ ਰੱਖੀ ਹੈ, ਵਿੱਦਯਾ ਪੜ੍ਹਕੇ ਉਸ ਪਰ ਨਾ ਚੱਲਣ ਵਾਲੇ ਘੋਰ ਨਰਕ ਦੀ ਸਜ਼ਾ ਭੁਗਤਦੇ ਹਨ, ਤੁਹਾਡੀਆਂ ਲੰਮੀਆਂ ਚੌੜੀਆਂ ਤੇ ਹਯਾ ਤੋਂ ਸੱਖਣੀਆਂ ਗੱਲਾਂ ਜੋ ਇਕ ਮਾਤਾ ਤੇ ਪੁੱਤ੍ਰ ਦੇ ਦਰਮਿਆਨ ਸੁਫਨੇ ਵਿੱਚ ਭੀ ਹੋਣੀਆਂ ਅਸੰਭਵ ਹਨ, ਸੁਣ ਸੁਣਕੇ ਅੰਤ ਮੇਰੇ ਕੰਨ ਬੋਲੇ ਹੋ ਗਏ ਹਨ, ਚਿੱਤ ਘਬਰਾ ਗਿਆ ਹੈ ਤੇ ਕੰਠ ਰੁਕ ਰਿਹਾ ਹੈ।

ਹੁਣ ਲੂਣਾਂ ਹੋਰ ਹੀ ਨਵੇਂ ਮੰਤਕ ਦੇ ਢੰਗ ਵਿੱਚ ਰਚੇ ਸਲੋਕ ਉਚਾਰਣ ਲੱਗੀ:-