ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੪



ਇਖਲਾਕ ਦਾ ਰਤਨ

ਨਿਕਲ ਗਈ, ਹੱਥਾਂ ਦੇ ਤੋਤੇ ਉੱਡ ਗਏ, ਰੰਗ ਜ਼ਰਦ ਵਸਾਰ ਹੋ ਗਿਆ, ਇਕ ਦਮ ਐਸੀ ਹੋਣੀ ਵਰਤਨ ਦਾ ਸਾਰਾ ਕਿੱਸਾ ਸੁਣਕੇ ਮਾਤਾ ਇੱਛਰਾਂ ਲੂਣਾਂ ਦੇ ਨਖਰੇ ਤੇ ਪਾਪਾਤਮਾਂ ਦੇ ਫੰਧ ਨੂੰ ਚੰਗੀਤਰਾਂ ਤਾੜ ਗਈ ਤੇ ਲੱਗੀ ਮਨ ਹੀ ਮਨ ਗੇਣਤੀਆਂ ਕਰਨ ਕਿ ਹੈਂਸਿਆਰੀ ਨੂੰ ਧਰਮ ਪੁੱਤ੍ਰ ਦਾ ਭੀ ਤਰਸ ਨਹੀਂ ਆਯਾ। ਡੈਣ ਭੀ ਸੱਤ ਘਰ ਛੱਡ ਲੈਂਦੀ ਹੈ, ਪਰ ਕੀ ਏਸ ਤੱਤੀ ਨੇ ਮੇਰੇ ਪਾਸੋਂ ਕੋਈ ਪਿਛਲੇ ਜੁੱਗ ਦਾ ਵੈਰ ਲੈਣਾਂ ਸਾਸ ਜੋ ਮੇਰੇ ਪੁੱਤ੍ਰ ਨਾਲ ਏਡਾ ਉਪੱਦਰ ਕਰਨ ਦੀ ਚੁੱਕ ਠਾਣੀ? ਹੁਣ ਕਲੇਜੇ ਵਿੱਚ ਕੌਤੂਹਲ ਫਿਰਦਾ ਹੈ, ਦਿਲ ਤਾਂ ਆਪਣਾ ਭੀ ਟਿਕਾਣੇ ਨਹੀਂ ਪਰ ਪੂਰਨ ਦੇ ਨੈਣਾਂ ਤੋਂ ਸਾਵਨ ਭਾਦਰੋਂ ਦੀ ਝੜ੍ਹੀ ਵਾਂਗ ਬਰਖਾ ਹੋ ਰਹੀ ਦੇਖ ਦੂਰਅੰਦੇਸ਼ ਰਾਣੀ ਇੱਛਰਾਂ ਦੀਆਂ ਅੱਜ ਸੱਤੇ ਮੁੱਧਾਂ ਭੁੱਲ ਗਈਆਂ ਹਨ।ਉਹ ਟਿੱਕਾ ਪੂਰਨ ਚੰਦ ਨੂੰ ਆਪਣੀ ਵੱਲ ਸੰਬੋਧਨ ਕਰਕੇ ਕਹਿੰਦੀ ਹੈ ਕਿ ਮੇਰੀ ਗਰੀਬਨੀ ਦੇ ਇੱਕੋ ਇੱਕ ਸਹਾਰੇ ਪੁਤ੍ਰ ਤੂੰ ਗਿਆਨਵਾਨ ਤੇ ਸੁਘੜ ਜਾਣਾਂ ਧਰਮੀ ਪੁੱਤ ਹੈ। ਨਿੱਕੋ ਤੇ ਸੰਤੋ ਗੋਲੀਆਂ ਨੇ ਜੋ ਕੁਝ ਵਿੱਥਯਾ ਕਹੀ ਹੈ ਮੈਨੂੰ ਘਬਰਾਹਟ ਦੇ ਡੂੰਘੇ ਸਮੁੰਦਰ ਵਿੱਚ ਸੁਟ ਗਈ ਹੈ, ਪੂਰਨਾਂ! ਮੈਨੂੰ ਇਤਬਾਰ ਨਹੀਂ ਬੱਝਦਾ ਤੇ ਮੁੜ ਮੁੜ ਮੈਂ ਸੋਚਦੀ ਹਾਂ ਕਿ ਮੈਂ ਸੁਫਨਾਂ ਦੇਖ ਰਹੀ ਹਾਂ ਕਿ ਜਾਗਤ ਅਵਸਥਾ ਵਿੱਚ ਸੱਚੀਆਂ ਹੋਣੀਆਂ ਵਰਤ ਰਹੀਆਂ ਤੱਕਦੀ ਹਾਂ। ਕੀਹ ਸੱਚ ਮੁੱਚ ਮੈਂ ਏਹਨਾਂ ਸੜ ਗਈਆਂ ਅੱਖੀਆਂ ਨਾਲ ਏਹ ਕੌਤਕ ਦੇਖ ਰਹੀ ਹਾਂ? ਹੇ ਪੁੱਤ੍ਰ ਪੂਰਨ! ਤੂੰ ਮੇਰੀਆਂ ਅੱਖਾਂ ਦਾ ਤਾਰਾ ਹੈਂ, ਮੇਰੇ ਦਿਲ ਦਾ ਤੂੰ ਹੀ ਕੇਵਲ ਜਗਤ ਵਿੱਚ ਸਹਾਰਾ ਹੈਂ, ਮੈਨੂੰ ਚੰਗੀ ਤਰਾਂ ਏਹ ਵਿੱਥ ਜਾ