ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੬



ਇਖਲਾਕ ਦਾ ਰਤਨ

ਹੋਣ ਦੇ ਅਚੰਭਤ ਕਿੱਸੇ ਜੋ ਮੈਂ ਪੜ੍ਹੇ ਸੁਣੇ ਤੇ ਵੇਖੇ ਸਨ ਮੈਂ ਕਲਪਤ ਕਹਾਣੀਆਂ ਸਮਝਕੇ ਹੱਸਛੱਡਿਆ ਸੀ ਪਰ ਅੱਜ ਅਪਨੇ ਨਾਲ ਹੱਡ ਬੀਤੀਆਂ ਦਖ ਦੰਗ ਤੇ ਚਕ੍ਰਿਤ ਹੋ ਰਿਹਾ ਹਾਂ, ਸੱਚ ਹੈ ਮੇਰੀ ਪਿਆਰੀ ਮਾਤਾ! ਸੱਕੀਆਂ ਨਾਲ ਜੇ ਮਤ੍ਰੇਈਆਂ ਰਲ ਜਾਣਤਾਂ ਲੋਕ ਆਪਣੀਆਂ ਮਾਵਾਂ ਨੂੰ ਕਦਾਚਿਤ ਯਾਦ ਨਾ ਕਰਨ।

ਰਾਣੀ ਇੱਛਰਾਂ ਦੀਆਂ ਸਹੇਲੀਆਂ ਦਾ ਝੁੰਡ
ਤੇ ਪੂਰਨ ਜੀ ਨੂੰ ਦਲੇਰੀ ਦੇਣੀ ਜੀ

੧੫.

ਲੂਣਾ ਦਾ ਐਸਾ ਕਪਟ ਭਰਿਆ ਛਲ ਜਦ ਇੱਛਰਾਂ ਨੇ ਸੁਣਿਆਂ ਤਾਂ ਉਹ ਅਪਨੇ ਆਪ ਵਿੱਚ ਟਿਕਣ ਨਹੀਂ ਦੇਂਦਾ ਸੀ ਉਹ ਓਸੇ ਤਰਾਂ ਗ਼ਮਾਂ ਤੇ ਖੁਸ਼ੀ ਦੀ ਭਰੀ ਭਰਾਈ ਆਪਣੇ ਸਹੇਲੀਆਂ ਦੇ ਝੁੰਡ ਵਿੱਚ ਭੱਜੀ ਗਈ ਤੇ ਇਉਂ ਬੋਲੀ:-

  ਮੇਰੀਓ ਪਿਆਰੀਓ ਸਹੇਲੀਓਂ! ਸੁਣੋਂ ਨੀ ਅੱਜ ਲੂਣਾਂ ਤੱਤੀ ਨੇ ਕੇਡਾ ਹਨੇਰ ਤ ਕੂੜ ਦਾ ਤੂਫਾਨ ਮੇਰੇ ਸ੍ਵਨ ਪੁੱਤ੍ਰ ਦੇ ਸਿਰ ਥਪਿਆ ਹੈ, ਤੱਤੀ ਪੁੱਤ ਨਾਲ ਮੂੰਹ ਕਾਲਾ ਕਰਨ ਦੀ ਠਾਣ ਮੇਰੇ ਭੋਲੇ ਭਾਲੇ ਹੀਰੇ ਪੁੱਤ੍ਰ ਦੇ ਮਗਰ ਪੈ ਗਈ। ਅੱਜ ਹਿੰਦੂਆਂ ਦੀ ਰਸਮ ਨੂੰ ਲੂਣਾ ਨੇ ਭੁਲਾਕੇ ਭੈਣਾਂ ਚੂੜ੍ਹਿਆਂ ਦਾ ਪੰਥ ਚੁਕ ਚਲਾਇਆ ਹੈ। ਖਸਮ ਦਾ ਸਾਰਾ ਖੌਫ਼ ਦਿਲੋਂ ਲਾਹਕ ਪੂਰਨ ਪੁੱਤ੍ਰ ਦੀ ਲੂਣਾਂ ਨੇ ਸੇਜ ਮੰਗ ਆਪਣੇ ਸਿਰ ਘੱਟਾ ਪਾ ਲਿਆ ਹੈ। ਅਣੀਓਂ,ਏਡਾ ਕਹਿਰ ਭੀ ਕਦੀ ਕਿਸੇ ਸੁਣਿਆਂ ਸੀ? ਅੱਜ ਲੂਣਾਂ ਨੇ ਤਾਂ ਉਹ ਕਰ ਦਿਖਾਈ, ਜੇਹੜੀ ਜਦੋਂ ਦੀ ਦੁਨੀਆਂ ਬਣੀ ਹੈ ਕਿਸੇ ਨਾ ਸੁਣੀ ਸੀ ਤੇ ਨ