ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੪



ਇਖਲਾਕ ਦਾ ਰਤਨ

ਮੇਰਾ ਫਰਜ਼ ਹੈ ਕਿ ਮੈਂ ਵਿਸਥਾਰ ਸਹਿਤ ਏਸ ਸਾਰੇ ਦੁਖ ਤੇਰੇ ਅੱਗੇ ਫੋਲ ਧਰਾਂ। ਜਦੋਂ ਹੀ ਮੈਂ ਚੰਡਾਲ ਪੁੱਤਰ ਪੂਰਨ ਦੇ ਮੱਥੇ ਲੱਗੀ ਤਦੋਂ ਦਾ ਹੀ ਮੇਰਾ ਏਹ ਹਾਲ ਹੋ ਗਿਆ ਤੇ ਮੈਂ ਉਸੇ ਦਮ ਦੀ ਮੂਰਛਾ ਹੋਈ ਪਈ ਹਾਂ। ਹੇ ਰਾਜਨ! ਭਲਾ ਤੁਸੀ ਹੀ ਦੱਸੋ ਪੁੱਤਰ ਭੀ ਮਾਵਾਂ ਨਾਲ ਹਸ ਹਸ ਕੇ ਕਲੋਲ ਕਰਦੇ ਹਨ ਤੇ ਗਲਵੱਕੜੀਆਂ ਪਾਉਣ ਲਈ ਪੈਰ ਵਧਾਉਂਦੇ ਹਨ, ਏਹ ਉਸੇ ਪੁਤਰ ਦੀ ਹੀ ਅੱਜ ਮੈਂ ਆਪਨੂੰ ਦੀ ਹੀ ਵਿਥਯਾ ਸੁਣਾ ਰਹੀ ਹਾਂ ਜਿਸਨੇ ਅਜੇ ਕੱਲ ਹੀ ਤੇਰੇ ਸਾਹਮਣੇ ਰਾਜ ਦਰਬਾਰ ਵਿੱਚ ਵਿਆਹ ਕਰਾਉਣ ਤੋਂ ਨਾਂਹ ਕਰਕੇ ਤੇਰੀ ਅੱਖੀਂ ਘੱਟਾ ਪਾਯਾ ਸੀ

ਸਾਲਵਾਹਨ ਐਸੀ ਗਜ਼ਬ ਦੀ ਲੂੰ ਕੰਡੇ ਕਰ ਦੇਣ ਵਾਲੀ ਵਿਥਯਾ ਨੂੰ ਸੁਣ ਦੰਦੀਆਂ ਕਰੀਚ ਬੁੱਲ੍ਹ ਟੁੱਕਣ ਲੱਗਾ ਤੇ ਲੂਣਾ ਵੱਲ ਮੂੰਹ ਕਰਕੇ ਬੋਲਿਆ, ਸੱਚ ਹੈ ਜੇਹੜੀ ਔਰਤ ਮਰਦ ਤੋਂ ਭੇਦ ਛੁਪਾ ਰੱਖੇ ਉਹ ਅਸਲ ਅਣਜਾਣ ਤੇ ਪਤੀ- ਬ੍ਰਿਤ ਨਹੀਂ ਹੁੰਦੀ,ਜੇਹੜੀ ਖਸਮ ਦੇ ਸਾਹਮਣੇ ਨਿੱਤ ਬੋਲ ਬੇਅਦਬੀ ਕਰੇ ਉਹ ਭੀ ਸੱਚ ਜਾਣੀ ਔਰਤ ਕਲਾ ਕਲੇਸ਼ ਦਾ ਘਰ ਹੁੰਦੀ ਹੈ। ਮੈਂ ਤੇਰੇ ਪਤੀਬ੍ਰਤ ਭਾਵਤੇ ਦਿਲੋਂ ਖੁਸ਼ ਹਾਂ, ਤੂੰ ਜੋ ਮੈਨੂੰ ਸਾਰੀ ਸਿਰ ਬੀਤੀ ਅੱਖਰ ਅੱਖਰ ਸੱਚੋ ਸੱਚ ਕਹਿ ਸੁਣਾਈ ਹੈ, ਯਾਦ ਰੱਖ ਮੈਂ ਉਸਦਾ ਇਨਸਾਫ ਚੰਗੀ ਤਰਾਂ ਜਾਂਚ ਪੜਤਾਲ ਕਰਕੇ ਸੋਲਾਂ ਆਨੇ ਠੀਕ ਠੀਕ ਕਰਾਂਗਾ, ਯਕੀਨ ਰੱਖ ਜੇ ਸਾਲਵਾਹਨ ਨੇ ਆਪਣੇ ਪੁੱਤ੍ਰ ਨੂੰ ਹਰਾਮਖੋਰੀ ਦੇ ਬਦਲੇ ਸਜ਼ਾ ਨਾ ਦਿੱਤੀ ਤਾਂ ਪਰਜਾ ਮੇਰੇ ਹੁਕਮ ਦਾ ਸਿੱਕਾ ਕਿਸਤਰਾਂ ਮੰਨੇਗੀ? ਮੈਂ ਠੀਕ ਪਿਛਲੇਂ ਜੁਗ ਕੋਈ ਉਪੱ ਦ੍ਰਵ ਪਾਪ ਤੇ ਮੰਦੇ ਕਰਮ ਕੀਤੇ ਹਨ ਜਿਨ੍ਹਾਂ ਦਾ ਫਲ ਮੈਨੂੰ ਐਸੀ ਹਾਲਤ