ਸਮੱਗਰੀ 'ਤੇ ਜਾਓ

ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੫




ਪੂਰਨ ਜਤੀ ਤੇ ਮਤ੍ਰੇਈ ਲੂਣਾ

ਪਹੁੰਚਾਣ ਵਾਲਾ ਪੁੱਤ੍ਰ ਪੱਲੇ ਪਿਆ ਹੈ, ਕੀਹ ਏਹ ਸੱਚ ਹੈ ਅੱਜ ਉਹ ਪੂਰਨ ਧਰਮੋਂ ਗਿਰ ਗਿਆ ਜੇਹੜਾ ਕੱਲ ਮਨੂੰ ਦਰਬਾਰ ਵਿੱਚ ਇਨਸਾਨਦੇ ਜੀਵਨ ਦੇ ਅੱਡੋ ਅੱਡਰੇਭਾਗ ਤਥਾ ਬ੍ਰਹਮ ਦਰਯ, ਗ੍ਰਹਿਸਤ ਧਰਮ, ਬਾਨ ਪ੍ਰਸਤਿ ਆਦਿਕਾਂ ਦੇ ਝਾਕੇ ਦਿਖਾਉਂਦਾ ਸੀ ਠੀਕ ਸੱਚ ਮੁੱਚ ਏਹ ਉਹੋ ਹੀ ਪੂਰਨ ਹੈ? ਉਦੰਬਰ ਫਲ ਦਾ ਢਿਡ ਪਾਟਾ ਹੈ ਤਦੇ ਹੀ ਇਹ ਕਿਰਮ ਸੂਰਬਲ ਸੂਰਬਲ ਕਰਦੇ ਦਿਖਾਈ ਦੇਂਦੇ ਹਨ। ਅੱਜ ਪੂਰਨ ਦੀ ਨੀਤ ਬਦਲ ਗਈ, ਲੂਣਾਂ ਸੱਚੀ ਹੈ ਤ੍ਰੀਮਤ ਅਬਲਾ ਹੈ ਕੀਹ ਕਰੇ,ਇਕ ਅਬਲਾ ਨਾਰੀ ਦੀ ਪੁਕਾਰ ਪਤੀ ਤੋਂ ਛੁੱਟ ਹੋਰ ਕਿੱਥੇ ਹੈ? ਮੇਰਾ ਧਰਮ ਹੈ ਕਿ ਮੈਂ ਇਸ ਨਾਲ ਨੌ ਸ਼ੇਰਵਾਂ ਵਾਲਾ ਇਨਸਾਫ ਕਰਾਂ।ਰਾਜਾ ਏਹ ਮਨੋਵਾਦ ਕਰ ਹੀ ਰਿਹਾ ਸੀ ਕਿ ਲੂਣਾਂ ਆਪਣੇ ਮੈਂਸਮਰੇਜ਼ਮ ਦਾ ਜਾਦੂ ਚਲਦਾ ਦੇਖ ਬੋਲ ਉਠੀ, ਰਾਜਾ ਮੈਂ ਸੱਚ ਕਹਿੰਦੀ ਹਾਂ ਪੂਰਨ ਨੇ ਜੋ ਮੇਰੇ ਨਾਲ ਜ਼ੁਲਮ ਕਮਾਇਆ ਹੈ ਉਹ ਕਹਿਣ ਤੇ ਸੁਨਣ ਤੋਂ ਬਾਹਰ ਹੈ, ਜਹਾਨ ਨੂੰ ਸੁਫਨੇ ਵਾਂਗ ਜਾਣਕੇ ਮੈਂ ਘੂਕ ਸੁੱਤੀ ਪਈ ਸਾਂ, ਤਾਹੀਓਂ ਖਬਰ ਜੋ ਤੇਰੇ ਏਸ ਫਿੱਕੇ ਪੂਰਨ ਨੇ ਮੈਨੂੰ ਪਲੰਘ ਤੋਂ ਔਰਤਾਂ ਵਾਂਗ ਵੀਨੀਂ ਤੋਂ ਆ ਫੜਿਆ, ਮੈਂ ਹੱਕੀ ਬੱਕੀ ਸ਼ਰਮ ਨਾਲ ਗ਼ਰਕਦੀ ਗਈ ਪਰ ਏਹ ਲੋਕ ਲਾਜ ਯਾ ਤੇਰੇ ਡਰ ਤੋਂ ਮੂਲ ਨਹੀਂ ਡਰਿਆ, ਮੇਰਾ ਦਿੱਤ ਸ਼ੀਸ਼ੇ ਵਾਂਗ ਸਾਫ ਸੀ ਏਸ ਖੋਟੀ ਵਾਸ਼ਨਾਂ ਪ੍ਰਗਟ ਕਰ ਮੇਰੇ ਅਡੋਲ ਦਿਲ ਨੂੰ ਆ ਹਿਲਾਇਆ ਅਰ ਅਦਬ ਅਦਾਬ ਤੋਂ ਸਖਨਾ ਹੋ ਮੁੜ ਅਗਾਂਹ ਵਧ ਮੇਰੀ ਛਾਤੀ ਵਲ ਹੀ ਵਧਦਾ ਗਿਆ, ਹੇ ਮੇਰੇ ਸਿਰਤਾਜ ਜੀ! ਮੈਂ ਉਸਦੀ ਕੇਹੜੀ ੨ ਉਪੱਦਰ ਭਰੀ ਹਰਕਤ ਦੱਸਾਂ, ਕਲੇਜਾ ਉੱਛਲਦ