ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੪



ਇਖਲਾਕ ਦਾ ਰਤਨ

ਪਾਪਣ ਲੂਣਾਂ ਦਾ ਦੂਤ

੨੬.

ਅੰਤ ਪੂਰਨ ਨੂੰ ਮੌਤ ਨਾਲ ਵਿਆਹੁਣ ਦੀ ਘੜੀ ਨੇੜੇ ਢੁਕ ਆਈ ਤੇ ਜੱਲਾਦ ਚਮਕਦੀ ਤਲਵਾਰ ਚੁੱਕਕੇ ਅਜੇ ਵਾਹੁਣ ਹੀ ਲੱਗਾ ਸੀ ਕਿ ਸਾਹਮਣੇ ਪਾਸਿਓਂ ਇਕ ਦੂਤ ਆਉਂਦਾ ਨਜ਼ਰ ਪਿਆ, ਜਦੋਂ ਏਹ ਕਾਲਾ ਧੂਤ ਬਦਸ਼ਕਲ ਦੂਤ ਪੂਰਨ ਜੀ ਦੇ ਨੇੜੇ ਪਹੁੰਚਾ ਤੇ ਇਉਂ ਕੰਨ ਵਿੱਚ ਮਲਕੜੇ ਜੇਹੇ ਕਹਿਣ ਲੱਗਾ- ਹੇ ਮੌਤ ਦੇ ਜ਼ਬਰਦਸਤ ਪੰਜੇ ਵਿੱਚ ਫਸ ਚੁੱਕੇ ਰਾਜ ਕੁਮਾਰ ਜੀ! ਆਪਦੇ ਬਚਾਓ ਦਾ ਅੰਤਲਾ ਸੁਨੇਹਾ ਲੂਣਾਂ ਨੇ ਮੇਰੇ ਹੱਥ ਭੇਜਿਆ ਹੈ, ਉਹ ਅਜੇ ਭੀ ਜਾਕੇ ਅਪਨੀ ਸ਼ਰਤ ਮਨਾਕੇ ਆਪ ਦੀ ਜਾਨ ਬਖਸ਼ੀ ਕਰਵਾ ਸਕਦੀ ਹੈ ਤੇ ਮੈਨੂੰ ਭੀ ਇਹੋ ਕਹਿਕੇ ਭੇਜਿਆ ਹੈ ਕਿ ਪੂਰਨ ਚੰਦ ਨੂੰ ਅਜੇ ਭੀ ਜਾਕੇ ਸਮਝਾ ਦੇਹ ਕਿ ਉਹ ਮੇਰਾ ਕਿਹਾ ਮੰਨ ਲਵੇ ਤਾਂ ਮੈਂ ਜੇਹੜੀ ਟਾਕੀ ਆਪਣੇ ਮਕਰ ਨਾਲ ਅਸਮਾਨ ਤੋਂ ਤੋੜੀ ਹੈ ਮੁੜ ਜੋੜ ਦਿਆਂਗੀ ਤੇ ਮੁੜ ਤਾਜੋ ਤਖਤ ਦੇ ਸੁਖ ਭੁਗਾਕੇ ਸਭ ਤਰਾਂ ਦੇ ਐਸ਼ ਅਰਾਮ ਦੇ ਸਾਮਾਨ ਕਾਇਮ ਕਰ ਦਿਆਂਗੀ, ਪਰ ਇਹ ਸਭ ਕੁਛ ਤਦ ਹੀ ਹੋ ਸਕਦਾ ਹੈ ਜੇ ਮੇਰੀ ਇੱਕ ਗੱਲ ਉਹੋ ਨ ਕਰ ਲਵੇਂ, ਜਿਸਦੇ ਨਾ ਮੰਨਣ ਨੇ ਅੱਜ ਤੈਨੂੰ ਕਤਲਗਾਹ ਵੱਲ ਤੋਰਿਆ ਹੈ, ਯਾਦ ਰੱਖ, ਮੇਰੇ ਕਹੇ ਲੱਗ ਜਾਣ ਨਾਲ ਤੇਰੀ ਦੁੱਖ ਦੀ ਘੜੀ ਦਾ ਖਾਤਮਾਂ ਹੋਕੇ ਬਹਿਸ਼ਤਾਂ ਦੇ ਦਰਵਾਜ਼ੇ ਖੁੱਲ੍ਹ ਜਾਣਗੇ।

ਹੁਣ ਕੀ ਸੀ, ਸੁਣਦਿਆਂ ਸਾਰ ਯੋਗੀ ਪੂਰਨ ਜੀ ਦਾ