ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/69

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੫ਪੂਰਨ ਜਤੀ ਤੇ ਮਤ੍ਰੇਈ ਲੂਣਾ

ਚੇਹਰਾ ਜੋ ਅੱਗੇ" ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਦੇ ਭਾਵ ਅਨੁਸਾਰ ਖਿੜ ਰਿਹਾ ਸੀ, ਕਹਿਰ ਦੀ ਸ਼ਕਲ ਵਿੱਚ ਬਦਲ ਗਿਆ ਤੇ ਦੂਤ ਨੂੰ ਲੂਣਾਂ ਦੇ ਸੁਨੇਹੇ ਦਾ ਉੱਤਰ ਇਸ ਪ੍ਰਕਾਰ ਦੇਕੇ ਤੋਰ ਦਿੱਤਾ:-

ਤੂੰ ਲੂਣਾਂ ਹੈਂਸਿਆਰੀ ਨੂੰ ਜਾਕੇ ਕਹਿ ਦੇਹ ਕਿ ਜੇਹੜੇ ਸਮੇਂ ਦੀ ਉਡੀਕ ਤੈਨੂੰ ਲੱਗ ਰਹੀ ਹੈ ਉਹ ਸਮਾਂ ਜਲਦੀ ਹੀ ਆਉਂਣ ਵਾਲਾ ਹੈ ਜਦ ਕਿ ਬਾਰਾਂ ਬਰਸਾਂ ਦੀ ਉਮਰ ਵਿੱਚ ਇਸ ਪੁੱਤ੍ਰ ਦੀ ਖਿਡਾਵੀ ਹੋਕੇ ਬੀਸ ਬਰਸ ਦੀ ਉਮਰ ਵਿੱਚ ਪੋਤ੍ਰਿਆਂ ਦੀ ਮੁਰਾਦ ਦੇਖੇਗੀ, ਵਿਸ਼ੇ ਵਾਸ਼ਨਾਂ ਦੀ ਅੰਧਾ ਧੁੰਧ ਲਹੌਰ ਠਾਠਾਂ ਮਾਰੇਗੀ ਤੇ ਤੇਰੇ ਵਰਗੀਆਂ ਅਨੇਕਾਂ ਹੰਕਾਰਨ ਮਤ੍ਰੇਈਆਂ ਪੁਤ੍ਰਾਂ ਦੀਆਂ ਸੇਜਾਂ ਮਾਨਣਗੀਆਂ, ਭਾਈ, ਭੈਣ, ਪੁੱਤ੍ਰ, ਮਾਤਾ ਆਦਿਕ ਦੀ ਲੀਕ ਮਿਟ ਜਾਵੇਗੀ, ਚੋਰ ਚਤਰ ਮੌਜਾਂ ਮਾਨਣਗੇ, ਸਾਧ ਸੰਤ ਦੀ ਪ੍ਰਤੀਤ ਉੱਡ ਜਾਊ ਤੇ ਅਸਲ ਕਰਨੀ ਵਾਲਿਆਂ ਨੂੰ ਛੱਡ ਪਖੰਡੀਆਂ ਦੇ ਮਗਰ ਲੱਗ ਦੁਨੀਆਂ ਖੂਹ ਖਾਤੇ ਵਿੱਚ ਡਿੱਗਕੇ ਕਰਮ, ਧਰਮ ਤੇ ਸ਼ਰਮ ਨੂੰ ਜਵਾਬ ਦੇ ਦੇਵੇਗੀ, ਉਸ ਵਕਤ ਮੇਰੇ ਜੇਹੇ ਮਾਪਿਆਂ ਦੇ ਪੁੱਤ੍ਰ ਵਿਰਲੇ ਹੀ ਹੋਣਗੇ, ਭਗਵਾ ਵੇਸ ਪਹਿਨਕੇ ਦੁੱਧ ਮਲਾਈ ਦਾ ਅਹਾਰ ਹੀ ਦੰਭ। ਸਾਧੂਆਂ ਦਾ ਮੁਖ ਮੰਤਵ ਹੋਵੇਗਾ, ਧੀਆਂ ਦਾ ਪੈਸਾ ਵੱਟਕੇ ਮਾਪੇ ਉੱਚੇ ਤੇ ਚੌਧਰੀ ਬਣਨਗੇ, ਮਾਂ ਪੁੱਤ੍ਰ ਦਾ ਧਰਮ ਛੀਨ ਹੋਵੇਗਾ, ਏਸ ਤਰਾਂ ਘੋਰ ਕਲਯੁਗ ਦਾ ਪਹਿਰਾ ਵਰਤ ਜਾਵ, ਅਸ ਮਹਾਂ ਉਪੱਦਰੀ ਸਮੇਂ ਵਿਚ ਸ੍ਰਿਸ਼ਟੀ ਦਾ ਭਾਵ ਮਨ ਲਈ ਕੋਈ ਨਿਰੰਕਾਰ ਦੀ ਜੋਤ ਪ੍ਰਗਟੇਗੀ ਦੇਖ ਮਨ ਵਵਰ ਨਿਰਦੋਆਂ ਦੇ ਖੂਨ ਵੀਟਣ ਦਾ ਇਨਸਾਫ ਹੋਵੇਗਾ।