ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੬



ਇਖ਼ਲਾਕ ਦਾ ਰਤਨ

ਦੂਤ ਨੇ ਜਦ ਪੂਰਨ ਜੀ ਨੂੰ ਸਿਦਕ ਤੋਂ ਡੋਲੇ ਹੋਏ ਨੇ ਰਾਈ ਭਰ ਨਾ ਡਿੱਠਾ ਤਾਂ ਸ਼ਰਮਿੰਦਾ ਦਿਲ ਹੀ ਦਿਲ ਵਿਚ ਲੂਣਾਂ ਪਾਪਣ ਨੂੰ ਲਾਨਤਾਂ ਪਾਉਂਦਾ ਮੁੜ ਪਿਆ ਤੇ ਜਾਕੇ ਲੂਣਾਂ ਨੂੰ ਕਹਿਣ ਲੱਗਾ:-

ਹੇ ਲੂਣਾਂ! ਭਾਵੇਂ ਤੂੰ ਮੇਰੀ ਮਾਲਕ ਤੇ ਪਾਲਕ ਹੈਂ, ਮੈਂ ਤੇਰੇ ਹੀ ਲੂਣ ਤੋਂ ਪਲਦਾ ਹਾਂ, ਮੇਰਾ ਬਾਲ ਬੱਚਾ ਤੇਰੀ ਹੀ ਮੇਹਰਬਾਨੀ ਨਾਲ ਪਰਵਰਸ਼ ਹੁੰਦਾ ਹੈ, ਪਰ ਸੱਚ ਨੂੰ ਛੱਡ ਮੈਂ ਕੱਚ ਨਹੀਂ ਵਿਹਾਝ ਸਕਦਾ ਤੇ ਸੱਚ ਕਹਿੰਦਾ ਹਾਂ ਕਿ ਏਸ ਜ਼ੁਲਮ ਤੇ ਅੱਤਯਾਚਾਰ ਦਾ ਨਤੀਜਾ ਬਹੁਤ ਹੀ ਭੈੜਾ ਹੋਵੇਗਾ। ਯੋਗੀ ਰਾਜਕੁਮਾਰ ਪੂਰਨ ਸੱਚ ਮੁੱਚ ਹੀ ਪੂਰਨ ਭਗਤ ਹੈ, ਉਹ ਭਗਤੀ ਦੀ ਅਮਰ ਸ਼ਕਤੀ ਨੂੰ ਅੱਪੜਕੇ ਅਮਰ ਹੋ ਚੁੱਕਾ ਹੈ। ਅੱਜ ਏਸ ਦੁਨੀਆਂ ਵਿਚ ਭਾਵੇਂ ਤੇਰੇ ਹੱਥੋਂ ਉਹ ਹੱਥ ਵਢਵਾਕੇ ਮੌਤ ਦੇ ਮੂੰਹ ਜਾ ਪਵੇਗਾ ਪਰ ਯਾਦ ਰੱਖ, ਮੈਂ ਉਸਦੀ ਸੰਗਤ ਘੰਟਾ ਪੌਣਾ ਘੰਟਾ ਕਰ ਆਯਾ ਹਾਂ ਤੇ ਉਸ ਦੀਆਂ ਗਿਆਨ ਵਾਲੀਆਂ ਗੱਲਾਂ ਤੋਂ ਬਹੁਤ ਕੁਝ ਲਾਭ ਪ੍ਰਾਪਤ ਕੀਤਾ ਹੈ, ਉਹ ਸੱਚ ਮੁੱਚ ਹੀ ਕੋਈ ਧਰਮੀ ਬੰਦਾ ਹੈ, ਧਰਮੀ ਹੀ ਨਹੀਂ ਸਗੋਂ ਜਤੀ ਸਤੀ ਤਪੀ ਤਪੀਸ਼ਵਰ ਹੋਣ ਦੀ ਝਲਕ ਭੀ ਉਸਦੇ ਚੇਹਰੇ ਪਰ ਦਮਕਦੀ ਸੀ। ਐਸੇ ਭਗਤ ਤੇ ਧਰਮੀ ਦਾ ਖੂਨ ਵੀਟਣ ਤੋਂ ਤੇਰੀਆਂ ਤੇ ਸਿਆਲ ਕੋਟ ਦੇ ਤਖਤ ਦੀਆਂ ਜੜ੍ਹਾਂ ਉੱਖੜ ਜਾਣਗੀਆਂ, ਆ ਸਮਝ ਤੇ ਡਰ ਉਸ ਕਰਤਾਰ ਸਿਰਜਣਹਾਰ ਤੋਂ,ਜੋ ਛਿਨ ਭਰ ਵਿਚ ਰੰਕ ਨੂੰ ਰਾਉ ਤੇ ਰਾਉ ਨੂੰ ਰੰਕ ਕਰ ਸਕਦਾ ਹੈ।

ਪਰ ਲੂਣਾਂ ਇਕ ਨੌਕਰ ਨੂੰ ਸਚੋ ਸੱਚ ਕਹਿਣ ਪਰ ਖਿਲੀ ਤੇ ਕ੍ਰੋਧ ਖਾਕੇ ਬੋਲੀਐ ਗੁਸਤਾਖ਼! ਡੇਢ ਕੌਡੀ ਦਾ ਮੁੱਲ