ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੮



ਇਖਲਾਕ ਦਾ ਰਤਨ

ਦੀ ਦਰਗਾਹੇ ਵੱਲੇ ਲਿਵ ਜੋੜ ਬੈਠੇ, ਜਿਸਨੇ ਆਪ ਏਹਨਾਂ ਦੇ ਰੁੜ੍ਹਦੇ ਜਾਂਦੇ ਧਰਮ ਦੀ ਹੱਥ ਦੇਕ ਰੱਖਯਾ ਕੀਤੀ ਸੀ। ਅੰਤ ਕੁਝ ਸਮਾਂ ਜਦ ਲੰਘ ਚੁੱਕਾ ਤਾਂ ਸਮਾਧ ਸਥਿਤ ਪੂਰਨ ਜੀ ਨੇ ਤਾੜੀ ਖੋਹਲੀ ਤੇ ਜੱਲਾਦ ਵੱਲ ਮੂੰਹ ਕਰਕੇ ਬੋਲੇ—ਹੇ ਭਲੇ ਲੋਕ ਰਾਜੇ ਦੇ ਹੁਕਮ ਵਿਚ ਬੱਧੇ! ਤੂੰ ਨਿਰਭੈ ਹੋਕੇ ਮੇਰੇ ਹੱਥਾਂ ਪੈਰਾਂ ਤੇ ਆਪਣੀ ਚਮਕਦੀ ਤਲਵਾਰ ਫੇਰ, ਤਾਂ ਜੋ ਮੈਂ ਸਦਾ ਲਈ ਮੁਕਤ ਪ੍ਰਾਪਤ ਕਰ ਹਰੀ ਦੇ ਚਰਨਾਂ ਵਿਚ ਆਪਣਾ ਜਨਮ ਸਫਲਾ ਕਰਨ ਲਈ ਲਿਪਟ ਜਾਵਾਂ ਜੱਲਾਦ ਭਾਵੇਂ ਨਿਰਦਈ ਹੁੰਦੇ ਹਨ ਪਰ ਏਹ ਬਚਨ ਪੂਰਨ ਜੀ ਦੇ ਚੰਦ ਵਰਗੇ ਮੁੱਖੜੇ ਵਿਚੋਂ ਐਸੇ ਢੰਗ ਨਾਲ ਨਿਕਲੇ ਕਿ ਹੱਥ ਪੈਰ ਵੱਢਣੇ ਤਾਂ ਕਿਧਰੇ ਰਹੇ ਸਗੋਂ ਓਹਨਾਂ ਨੂੰ ਆਪਣੀਆਂ ਸੱਤੇ ਸੁਧਾਂ ਭੁਲ ਗਈਆਂ ਤੇ ਉਹ ਭੀ ਚਾਰ ਅੱਖਰੂ ਐਸੇ ਮਹਾਂ ਉਪੱਦਰੀ ਸਮੇਂ ਪਰ ਕਰੇ ਬਿਨਾਂ ਨਾ ਰਹਿ ਸਕੇ। ਮਾਲਕ ਦੇ ਨਿਮਕਖਾਰ ਜੱਲਾਦ ਏਸ ਹੱਤਿਆ ਤੋਂ ਆਪਣੇ ਹੱਥ ਸੰਕੋਚਨਾਂ ਚਾਹੁੰਦੇ ਹੋਏ ਭੀ ਨਿਮਕ ਹਲਾਲ ਕਰਨ ਲਈ ਨਹੀਂ ਸੰਕੋਚ ਸਕਦੇ ਸੀ, ਪਰ ਦਿਲ ਨਹੀਂ ਮੰਨਦਾ, ਅੰਤ ਨਿਮਕ ਦਲਾਲੀ ਦਾ ਜ਼ੋਰ ਪੈ ਗਿਆ ਤੇ ਜੱਲਾਦ ਨੇ ਤਲਵਾਰ ਸੂਤਕੇ ਪੂਰਨ ਭਗਤ ਜੀ ਦੇ *ਦੋਵੇਂ ਹੱਥ ਪੈਰ ਵੱਢਕੇ


*ਰਾਜ ਕੁਮਾਰ ਪੂਰਨ ਜੀ ਦੇ ਹੱਥ ਪੈਰ ਵੱਢ ਦੇਣ ਵਾਲੀ ਕਥਾ ਨੂੰ ਤਿੰਨ ਕਵੀ (ਲੇਖਕ) ਤਾਂ ਏਸੇਤਰਾਂ ਲਿਖਦੇ ਹਨ ਕਿ ਪੂਰਨ ਜੀ ਦੇ ਹੱਥ ਪੈਰ ਠੀਕ ਕਿਸੇ ਸੰਸੇ ਤੋਂ ਬਿਨਾਂ ਵੱਢੇ ਗਏ, ਪਰ ਇਕ ਲੇਖਕ ਕਿਸ਼ਨ ਸਿੰਘ ਆਰਫ ਨਾਮੀ ਏਸ ਘਟਨਾਂ ਪਰ ਅੱਜ ਤੋਂ ੩੦ ਸਾਲ ਪਹਿਲਾਂ ਰੌਸ਼ਨੀ,