੭੨
ਇਖਲਾਕ ਦਾ ਰਤਨ
ਪੂਰਨ ਜਤੀ ਖੂਹ ਵਿਚ
੨੮.
ਚਾਰੇ ਪਾਸੇ ਘੋਰ ਸੁੰਨਸਾਨ ਜੰਗਲ ਬੀਆਬਾਨ, ਨਾਂ ਵਸਤੀ ਨਾਂ ਗਿਰਾਂ, ਨਜ਼ਰ ਉਠਾ ਕੇ ਦੇਖਣ ਤੋਂ ਕੋਹਾਂ ਤੱਕ ਨਜ਼ਰੀ ਕੁਝ ਨਹੀਂ ਪੈਂਦਾ, ਸਾਂ ਸਾਂ ਦੀ ਡਰਾਉਣੀ ਅਵਾਜ਼ ਇਕ ਬੜਾ ਹੀ ਭਿਆਨਕ ਦ੍ਰਿਸ਼ਯ ਬਨਾ ਰਹੀ ਹੈ ਅਜੇਹੇ ਸਮੇਂ ਐਸੇ ਭਿਆਨਕ ਜੰਗਲ ਵਿਚ ਕੌਣ ਮੁਸੀਬਤ ਮਾਰਿਆ ਹੈ ਜੋ ਭਟਕਦਾ ਫਿਰੇ, ਕਿਸ ਨੂੰ ਲੋੜ ਹੈ ਜੋ ਘਰ ਦੇ ਸੁਖ ਤੇ ਐਸ਼ ਅਰਾਮ ਛੱਡਕੇ ਬੀਆਬਾਨਾਂ ਵਿਚ ਠੋਕਰਾਂ ਖਾਂਦਾ ਫਿਰੇ, ਕੌਣ ਹੈ ਜੋ ਸ਼ੇਰ ਚਿਤੇ ਆਦਿਕ ਖੂੰਖਾਰ ਜਾਨਵਰਾਂ ਦੇ ਮੂੰਹ ਵਿਚ ਜਾਣ ਬੁੱਝਕੇ ਪਵੇ ਤੋਂ ਐਸਾ ਮਹਾਂ ਭਿਯੰਕਰ ਸਮੇਂ ਵਿਚ ਜੰਗਲ ਯਾਤ੍ਰਾ ਕਰਕੇ ਆਪਣੇ ਜਾਨ ਮਾਲ ਨੂੰ ਖਤਰੇ ਵਿੱਚ ਪਾਵੇ। ਕੇਵਲ ਓਹੋ ਹੀ ਮੁਸੀਬਤ ਮਾਰੇ ਐਸੀਆਂ ਮਨ ਨੂੰ ਹਿਲਾ ਦੇਣ ਵਾਲੀਆਂ ਥਾਵਾਂ ਪਰ ਸਦੀਵ ਵਿਚਰਦੇ ਅਕਸਰ ਦਿਖਾਈ ਦਿਆ ਕਰਦੇ ਹਨ, ਜਿਨ੍ਹਾਂ ਨੂੰ ਕਰਮ ਗਤ ਨੇ ਧੋਖਾ ਦਿੱਤਾ ਹੋਵੇ, ਜਿਨ੍ਹਾਂ ਨੂੰ ਈਸ਼੍ਵਰ ਨੇ ਮੁਸੀਬਤ ਪਾਈ ਹੋਵੇ, ਜਿਨ੍ਹਾਂ ਤੇ ਨਿਰੰਕਾਰ ਦੇ ਦਰੋਂ ਕਹਿਰ ਦੀ ਹਨੇਰੀ ਝੁਲ ਪਈ ਹੋਵੇ, ਭਲਾ ਹੋਰ ਕੌਣ ਹੈ ਜੋ ਸੁਖ ਚੈਨ ਦੀ ਜ਼ਿੰਦਗੀ ਛੱਡਕੇ ਮੁਸੀਬਤ ਦੇ ਪੰਜੇ ਵਿਚ ਜਾਣ ਬੁੱਝਕੇ ਫਸੇ, ਸਦਾ ਮੁਸੀਬਤ ਵਿਚ ਹਰ ਇਕ ਇਨਸਾਨ ਖੁਦ ਨਹੀਂ ਪੈਂਦਾ ਸਗੋਂ ਉਸਦਾ ਮਾਲਕ ਤੇ ਪਾਲਕ ਯਾਂ ਜਿਸਨੂੰ ਆਮ ਲੋਕ ਲੇਖ ਲਿਖਨਹਾਰੀ ਬਿਧਨਾਂ ਕਿਹਾ ਕਰਦੇ ਹਨ ਪਾਉਂਦੀ ਹੈ, ਤੇ ਘਸਵੱਟੀ ਪਰਖ ਕੇ ਸੋਨੇ ਪਿੱਤਲ ਦਾ ਨਿਸਤਾਰਾ ਕਰਦੀ ਹੈ।