ਸਮੱਗਰੀ 'ਤੇ ਜਾਓ

ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੩



ਪੂਰਨ ਜਤੀ ਤੇ ਮਤ੍ਰੇਈ ਲੂਣਾ

ਅੱਜ ਉਸੇ ਬਿਧਨਾਂ ਦੇ ਪੰਜੇ ਵਿਚ ਕਾਬੂ ਆਏ ਹੋਏ ਦੈਵ ਗਤੀ ਨੂੰ ਸਿਰ ਮੱਥੇ ਰੱਖੀ ਸਾਡੇ ਕੰਵਰ ਪੂਰਨ ਚੰਦ ਜੀ ਇਸ ਉਜਾੜ ਦੇ ਇਕ ਨੁੱਕਰ ਵਾਲੇ ਖੂਹੇ ਵਿਚ ਲਟਕ ਰਹੇ ਦਿਖਾਈ ਦੇ ਰਹੇ ਹਨ। ਠੀਕ ਪੂਰਨ ਜੀ ਨੂੰ ਏਹ ਭਾਰੀ ਸਜਾ ਜਤ ਸਤ ਦੀ ਰੁੜ੍ਹਦੀ ਜਾਂਦੀ *ਨਾਉ ਨੂੰ ਬਚਾਉਣ ਦੀ ਖਾਤ੍ਰ ਹੀ ਮਿਲੀ ਹੈ, ਕਿਉਂ ਨਾਂ ਹੋਵੇ, ਜਗਤ ਅੰਦਰ ਕੇਹੜਾ ਧਰਮ ਅਵਤਾਰ, ਭਗਤ, ਨਬੀ, ਰਸੂਲ, ਹਾਦੀ, ਪੈਗੰਬਰ, ਕਾਰਕ ਹੋਇਆ ਹੈ ਜਿਸਨੂੰ ਧਰਮ ਤੇ ਅਸੂਲ ਨੂੰ ਕਾਇਮ ਰੱਖਣ ਬਦਲੇ ਅਸਹਿ ਕਸ਼ਟ ਨਹੀਂ ਸਹਿਣੇ ਪਏ। ਇਤਿਹਾਸ ਪੁਕਾਰ ੨ ਕੇ ਗਵਾਹੀ ਦੇ ਰਿਹਾ ਹੈ ਕਿ ਧਰਮ ਦੀ ਜਗਵੇਦੀ ਪਰ ਕੁਰਬਾਨ ਹੋਣ ਵਾਲੇ ਭਾਈ ਮਨੀ ਸਿੰਘ ਜੀ, ਭਾਈ ਬੋਤਾ ਸਿੰਘ ਜੀ, ਭਾਈ ਮਤਾਬ ਸਿੰਘ ਜੀ ਆਦਿਕਾਂ ਨੂੰ ਕੀਹ ਕੀਹ ਤਸੀਹੇ ਦਿਤੇ ਗਏ, ਤੇ ਕਿਵੇਂ ਏਸ ਪੰਜਾਬ ਦੇਸ ਨੂੰ ਭਾਗ ਲਾਣ ਵਾਲੇ ਪਵਿੱਤ੍ਰ ਆਤਮਾਂ ਸ਼ਾਂਤਮਈ ਅਵਤਾਰ ਗੁਰੂ ਅਰਜਨ ਦਵ ਜੀ ਨੂੰ ਕਰੜੇ ਤੋਂ ਕਰੜੇ ਖੇਦ ਅਸੂਲ ਛੁਡਾਉਣ ਲਈ ਦਿਤੇ ਗਏ, ਜਿਨ੍ਹਾਂ ਨੂੰ ਪੜ੍ਹਦਿਆਂ ਸੁਣਦਿਆਂ ਲੂੰ ਕੰਡੇ ਖੜੇ ਹੋ ਜਾਂਦੇ ਹਨ, ਏਸ ਗੱਲ ਵਿਚ ਰੰਚਕ ਮਾਤ੍ਰ ਭੀ ਸ਼ੱਕ ਨਹੀਂ ਕਿ ਜੋ ਪਵਿੱਤ੍ਰ ਆਤਮਾਵਾਂ ਸੰਸਾਰਕ ਸੁਧਾਰ ਦਾ ਆਦਰਸ਼ ਲੈਕੇ ਜਗਤ ਅੰਦਰ ਸਰੀਰ ਧਾਰੀ ਹੋਈਆਂ,ਉਹਨਾਂ ਲਈ ਏਹ ਦੁਨਿਆਵੀ ਕਸ਼ਟ ਅਮਰ ਪਦ ਦੀ ਨੋਕ ਪਰ ਲੈ ਜਾਣ ਦਾ ਇਕ ਉਤਮ ਤੇ ਸਖੈਨ ਵਸੀਲਾ ਸਾਬਤ ਹੋਏ, ਜੋ ਕਸ਼ਟ ਆਮ ਸ਼੍ਰੇਣੀ ਦ ਲੋਕਾਂ ਲਈ ਅਜਿੱਤ ਹੁੰਦੇ ਹਨ ਓਹਨਾਂ ਪਰ ਭਗਤ ਜਨਾਂ ਤੇ ਰੱਬੀ ਬੰਦਿਆਂ ਲਈ ਫਤਹ


*ਕਿਸ਼ਤੀ ਯਾ ਬੇੜੀ।