ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/79

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੫


ਪੂਰਨ ਜਤੀ ਤੇ ਮਤ੍ਰੇਈ ਲੂਣਾ

"ਸਿਰ ਸਿਰ ਰਿਜ਼ਕ ਸੰਬਾਹੇ ਠਾਕਰ ਕਾਹੇ ਮਨ ਭਉ ਕਰਿਆ" ਦੀ ਤੁਕ ਦੇ ਬਿਰਦ ਨੂੰ ਭੀ ਪੂਰਾ ਕਰੀ ਜਾ ਰਹੀ ਹੈ। ਹੁਣ ਯੋਗੀ ਪੂਰਨ ਜੀ ਨੂੰ ਜੇ ਕਿਸੇ ਸ਼ੈ ਦੀ ਓਟ ਹੈ। ਆਸਰਾ ਹੈ ਤਾਂ ਕੇਵਲ ਸਰਬਾਧਾਰ "ਨਿਮਖ ਨਿਮਖ ਤੁਮ ਹੀ ਪ੍ਰਤਿਪਾਲਕ ਨਾਇਕ ਖਸਮ ਹਮਾਰੇ" ਦਾ ਹੈ।

ਪੁੱਤ੍ਰ ਵਿਯੋਗ ਵਿੱਚ ਰਾਣੀ ਇੱਛਰਾਂ ਦਾ
ਵਿਰਲਾਪ

੨੯.

ਅੱਜ ਤੋਂ ਤ੍ਰੈ ਦਿਨ ਪਹਿਲਾਂ ਜੇਹੜੀ ਰਾਣੀ ਇੱਛਰਾਂ ਆਪਣੇ ਦੁਲਾਰੇ ਦਾ ਮੂੰਹ ਮੱਥਾ ਚੁੰਮ ਚੁੰਮਕੇ ਖੁਸ਼ ਤੇ ਖੀਵੀ ਹੋ ਹੋ ਕੇ ਬਲਾਵਾਂ ਲੈਂਦੀ ਦਿਖਾਈ ਦੇ ਰਹੀ ਸੀ, ਅੱਜ ਸਾਹਮਣੇ ਸਿਰ ਖੁੱਲ੍ਹਾ ਤੇ ਤੋਂ ਰੋ ਰੋਕੇ ਅੱਖਾਂ ਨੂੰ ਅੰਨ੍ਹਿਆਂ ਕਰ ਚੁੱਕੀ ਦਿਖਾਈ ਦੇ ਰਹੀ ਹੈ, ਪੁੱਤ੍ਰ ਦੇ ਵਿਛੋੜੇ ਦਾ ਸੱਲ ਐਡਾ ਭਾਰਾ ਹੈ ਕਿ ਉਸਦਾ ਕਲੇਜਾ ਛਾਨਣੀ ੨ ਹੁੰਦਾ ਜਾ ਰਿਹਾ ਹੈ ਤੇ ਵਿਲਕ ਵਿਲਕਕੇ ਆਹਾਂ ਤੇ ਆਹਾਂ ਮਾਰ ਰਹੀ ਹੈ, ਸੱਚ ਹੈ ਉਹ ਪੁੱਤ ਜਿਸਨੂੰ ਬੜੀ ਭਾਰੀ ਸਿੱਕ ਪਿੱਛੋਂ ਕੋੜਾਂ ਬੇਸ਼ੁਮਾਰ ਦੇਵੀਂ ਦੇਵਤਿਆਂ ਦੀ ਅਰਾਧਨਾਂ ਕਰਕੇ ਪ੍ਰਾਪਤ ਕੀਤਾ ਹੋਵੇ ਜੇ ਉਹ ਅੱਖਾਂ ਅੱਗੋਂ ਦੂਰ ਹੋ ਜਾਵੇ ਤਾਂ ਉਸਦੀ ਜਨਮ ਦਾਤੀ ਨੂੰ ਕੇਹੜਾ ਹੌਸਲਾ ਆਕੇ ਧੀਰਜ ਬਨਾਵੇਂ? ਕੇਹੜੀ ਸ਼ਕਤੀ ਆਕੇ ਉਸਦੀ ਲੱਗੀ ਅੱਗ ਨੂੰ ਬੁਝਾ ਦੇਵੇ? ਕੇਹੜਾ ਆਕੇ ਉਸਦੇ ਹੀਰੇ ਮਿਰਗ ਦੇ ਵਿਛੋੜੇ ਤੋਂ ਪ੍ਰਾਪਤ ਹੋਏ ਬਿਰਹੋਂ ਨੂੰ ਸ਼ਾਂਤ ਕਰ ਸਕੇ? ਅੱਜ ਏਸੇ ਪੁੱਤ੍ਰ ਵਿਯੋਗ ਦੇ ਜ਼ਬਰਦਸਤ ਲਪੇਟ ਵਿੱਚ ਇੱਛਰਾਂ ਆਕੇ ਆਪਣੇ ਸਰੀਰ ਦਾ ਸੱਤਯਾਨਾਸ ਕਰ