ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੯੫


ਇਖਲਾਕ ਦਾ ਰਤਨ

ਆਪਣੇ ਸਾਰੇ ਸਖਚੈਨ ਅਰਾਮ ਭੁਲਾ 'ਪੂਰਨ ਭਗਤ' ਵਰਗੇ ਮਹਾਂ ਜਤੀ ਨੂੰ ਆਪਣੇ ਜਾਲ ਵਿਚ ਫਸਾਉਣ ਦੇ ਜਤਨ ਕਰਨ ਲੱਗੀ।

ਜੋਗੀਆਂ ਦਾ ਡੇਰਾ

੩੭.

ਗੁਰੂ ਗੋਰਖ ਨਾਥ ਦੀ ਮੰਡਲੀ ਅਜੇ ਪਹੁ ਫੁਟਾਲਾ ਹੀ ਹੋਇਆ ਸੀ ਕਿ ਹਰੀ ਭਜਨ ਵਿੱਚ ਰੁੱਝੀ ਹੋਈ ਦਿਖਾਈ ਦੇਣ ਲੱਗੀ, ਚੇਲੇ ਆਸ ਪਾਸ ਬੈਠੇ ਹਨ, ਵਿਚਾਲੇ ਗਰੂ ਗੋਰਖ ਨਾਥ ਜੀ ਬੀਰ ਆਸਣ ਜਮਈ ਅਡੋਲ ਕਰਤਾਰ ਦੀ ਦਰਗਾਹੇ ਲਿਵ ਜੋੜੀ ਸਿਸ਼ਟੀ ਰਚਣ ਹਾਰੇ ਦੇ ਅਕੈਹ ਪਿਆਰ ਵਿਚ ਰੱਤੇ ਨੈਨ ਮੂੰਦੀ ਸਮਾਧ ਸਥਿਤ ਹਨ। ਜਗਤ ਅੱਖ ਘੂਕ ਸੁਤੀ ਪਈ ਹੈ, ਕਿਸੇ ਸੰਸਾਰਕ ਵਾਸ਼ਨਾ ਦੀ ਕੀਹ ਤਾਕਤ ਹੈ ਜੋ ਨੇੜੇ ਫੜਕ ਜਾਵੇ ਅਜੇ ਦੋ ਤਿੰਨ ਘੰਟੇ ਹੀ ਹੋਏ ਸਨ ਕਿ ਗੁਰੂ ਗੋਰਖ ਨਾਥ ਜੀ ਏਸ ਪ੍ਰੇਮਰੰਗ ਵਿਚ ਸਾਈਂ ਦੇ ਦੇ ਦਰਬਾਰ ਅਗੰਮ ਨਿਗੰਮ ਦੀ ਖਬਰਾਂ ਲੇਣ ਗਏ ਮੁੜ ਆਏ ਤੇ ਨੈਣ ਉਘਾੜਕੇ ਬੋਲੇ ਬੇਟਾ ਸੁੰਦਰ! ਪੂਰਨ ਅਬੀ ਨਹੀ ਆਇਆ ? ਉੱਤਰ ਵਿਚ ਚੇਲੇ ਨੇ ਕਿਹਾ ਨਹੀਂ ਮਹਾਰਾਜ! ਅਬੀ ਪੂਰਨ ਨਹੀ ਆਯਾ, ਏਹ ਵਾਰਤਾਲਾਪ ਗੁਰੂ ਫੁ ਚੇਲੇ ਕਰ ਹੀ ਰਹੇ ਸਨ ਕਿ ਸਾਹਮਣੇ ਪਾਸਿਓਂ ਪੂਰਨ ਜੀ ਨੇ ਆ ਦਰਸ਼ਨ ਦਿਤੇ ਤੇ ਮੋਤੀ ਆਦਿਕਾਂ ਦੀ ਭਰਪੂਰ ਤੁੰਬੜੀ ਗੁਰੂ ਗੋਰਖ ਨਾਥ ਅੱਗੇ ਰੱਖਕੇਂ ਚਰਨਾਂ ਪਰ ਸੀਸ ਨਿਵਾਇਆ, ਜਦ ਗੁਰੂ ਜੀ ਦੀ ਅੱਖ ਤੂੰਬੀ ਵੱਲ ਪਈ ਤਾਂ ਓਹ ਅਸਚਰਜ ਤੇ ਹੈਰਾਨ ਰਹਿ ਗਏ ਤੇ ਬੋਲੇ ਬੇਟਾ ਪੂਰਨ! ਯੇਹ ਕੈਸੀ ਭਿੱਛਯਾ, ਯੇਹ ਤੋਂ ਕੋਈ ਚਮਕਦਾਰ ਕੀਮਤੀ ਚੀਜ਼ ਦਿਖਾਈ ਦੇਵਤ ਹੈ, ਯੇਹ ਤੁਮ ਕਹਾਂ ਸ ਲੇ ਆਏ ਹੋ ?