ਪੰਨਾ:ਪੂਰਬ ਅਤੇ ਪੱਛਮ.pdf/162

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਆਹ

੧੫੭

ਕਮਾ ਸਕਦਾ ਅਤੇ ਲੜਕੀ ਟ੍ਰੇਂਡ ਗ੍ਰੈਜੁਏਟ, ਡਾਕਟਰ ਜਾਂ ਨਰਸ ਹੋਣ ਦੀ ਹੈਸੀਅਤ ਵਿਚ ਆਪਣੀ ਬਣਨ ਵਾਲੀ ਛੋਟੀ ਜਹੀ ਟੱਬਰੀ ਦੇ ਘਾਟੇ ਨੂੰ ਕਮਾਈ ਕਰ ਕੇ ਪੂਰਾ ਕਰ ਸਕਦੀ ਹੈ ਤਾਂ ਇਹ ਦੋਵੇਂ, ਹੋਰ ਸਭ ਪਾਸਿਆਂ ਤੋਂ ਨਿਪੰਨ, ਸਾਥੀ ਵਿਆਹ ਕਰਵਾ ਲੈਣ? ਪੱਛਮੀ ਦੇਸਾਂ ਵਿਚ ਆਮ ਤੌਰ ਤੇ ਅਜੇਹਾ ਹੋ ਰਿਹਾ ਹੈ ਅਤੇ ਸਾਡੇ ਦੇਸ ਵਿਚ ਭੀ ਟਾਂਵੀਆਂ ਟਾਂਵੀਆਂ ਮਸਾਲਾਂ ਇਸ ਪ੍ਰਕਾਰ ਦੀਆਂ ਮਿਲ ਸਕਦੀਆਂ ਹਨ। ਅਜੇਹਾ ਕਰਨ ਵਿਚ ਕੋਈ ਨੁਕਸ ਨਹੀਂ ਅਤੇ ਨਾਂ ਹੀ ਕੋਈ ਐਬ ਹੈ, ਪ੍ਰੰਤੂ ਇਹ ਮੰਨਣਾ ਪਵੇਗਾ ਕਿ ਅਜੇਹੀ ਹਾਲਤ ਵਿਚ ਆਦਮੀ ਦਾ ਉਹ ਸ੍ਵੈ ਮਾਨ ਨਹੀਂ ਰਹਿ ਸਕਦਾ ਜਿਸ ਦਾ ਕਿ ਉਹ ਕੁਦਰਤੀ ਤੌਰ ਤੇ ਅਧਿਕਾਰੀ ਹੈ।

ਸੋ, ਇਹ ਹਨ ਗੁਣ ਜੋ ਆਦਰਸ਼ਕ ਵਿਆਹ ਕਰਵਾਉਣ ਵਾਲਿਆਂ ਵਿਚ ਹੋਣੇ ਚਾਹੀਦੇ ਹਨ। ਇਹ ਗਲ ਵਖਰੀ ਹੈ ਕਿ ਇਸ ਘਸਵੱਟੀ ਦੀ ਪਰਖ ਅਨੁਸਾਰ ਸਾਡੇ ਮੁਲਕ ਵਿਚ ਕਿਤਨੇ ਆਦਰਸ਼ਕ ਵਿਆਹ ਮਿਲਣਗੇ? ਅਸੀਂ ਮੰਨਦੇ ਹਾਂ ਕਿ ਬਹੁਤ ਥੋੜੇ, ਪ੍ਰੰਤੂ ਅਜੇਹੇ ਵਿਆਹਾਂ ਦੀ ਬਹੁਲਤਾ ਨ ਹੋਣੀ ਇਸ ਗਲ ਦਾ ਸਬੂਤ ਨਹੀਂ ਕਿ ਸਾਨੂੰ ਅਸਲੀ ਨਿਸ਼ਾਨੇ ਤੋਂ ਗਿਰ ਜਾਣਾ ਚਾਹੀਦਾ ਹੈ । "ਜਗ ਮਹਿ ਉਤਮ ਕਾਢੀਏ, ਵਿਰਲੇ ਕੇਈ ਕੇ"। ਸਾਡਾ ਨਿਸ਼ਾਨਾ ਜ਼ਰੂਰ ਉੱਚਾ ਹੋਣਾ ਚਾਹੀਦਾ ਹੈ ਅਤੇ ਇਸ ਤੇ ਅਪੜਨ ਲਈ ਹਰ ਇਕ ਨੂੰ ਪੂਰਾ ਪੂਰਾ ਤਾਣ ਲਾਉਣਾ ਚਾਹੀਦਾ ਹੈ । ਹਰ ਇਕ ਸਭਯ ਮਾਪੇ ਦਾ ਇਹ ਮੁਢਲਾ